ਮੁਨਰੋ ਨੇ ਇਸਲਾਮਾਬਾਦ ਯੂਨਾਈਟਿਡ ਨੂੰ ਦਿਵਾਈ ਵੱਡੀ ਜਿੱਤ

06/12/2021 4:14:29 PM

ਆਬੂਧਾਬੀ— ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਕੋਲਿਨ ਮੁਨਰੋ ਦੀ ਸਿਰਫ਼ 36 ਗੇਂਦ ’ਤੇ 90 ਦੌੜਾਂ ਦੀ ਪਾਰੀ ਦੀ ਮਦਦ ਨਾਲ ਇਸਲਾਮਾਬਾਦ ਯੂਨਾਈਟਿਡ ਨੇ ਪਾਕਿਸਤਾਨ ਸੁਪਰ ਲੀਗ ’ਚ ਕਵੇਟਾ ਗਲੈਡੀਏਟਰਸ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਮੁਨਰੋ ਨੇ ਆਪਣੀ ਪਾਰੀ ਦੇ ਦੌਰਾਨ 12 ਚੌਕੇ ਤੇ ਪੰਜ ਛੱਕੇ ਲਾਏ। ਉਨ੍ਹਾਂ ਨੂੰ ਇਸਲਾਮਾਬਾਦ ’ਚ ਜੰਮੇ ਆਸਟਰੇਲੀਆਈ ਉਸਮਾਨ ਖਵਾਜਾ ਦਾ ਚੰਗਾ ਸਾਥ ਮਿਲਿਆ ਜਿਨ੍ਹਾਂ ਨੇ ਅਜੇਤੂ 41 ਦੌੜਾਂ ਬਣਾਈਆਂ।

ਕਵੇਟਾ ਗਲੈਡੀਏਟਰਸ ਦੀ ਟੀਮ 133 ਦੌੜਾਂ ’ਤੇ ਸਿਮਟ ਗਈ ਸੀ। ਇਸਲਾਮਾਬਾਦ ਯੂਨਾਈਟਿਡ ਨੇ ਇਸ ਟੀਚੇ ਦਾ ਪਿੱਛਾ ਕਰਦੇ ਹੋਏ ਇਨ੍ਹਾਂ ਦੋਹਾਂ ਬੱਲੇਬਾਜ਼ਾਂ ਦੀ ਮਦਦ ਨਾਲ ਸਿਰਫ 10 ਓਵਰ ’ਚ 137 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਪਾਕਿਸਤਾਨ ਦੀ ਪ੍ਰੀਮੀਅਰ ਟੀ-20 ਲੀਗ ’ਚ ਇਸ ਤੋਂ ਪਹਿਲਾਂ ਇੰਨੀ ਤੇਜ਼ੀ ਨਾਲ ਕਿਸੇ ਵੀ ਟੀਮ ਨੇ ਟੀਚੇ ਦਾ ਪਿੱਛਾ ਨਹੀਂ ਕੀਤਾ ਸੀ। ਇਸ ਜਿੱਤ ਨਾਲ ਇਸਲਾਮਾਬਾਦ ਦੀ ਟੀਮ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ ਤੇ ਲਾਹੌਰ ਕਲੰਦਰਸ ਤੋਂ ਦੋ ਅੰਕ ਪਿੱਛੇ ਹੈ। 


Tarsem Singh

Content Editor

Related News