ਕੋਕੋ ਗੌਫ ਨੇ ਪਹਿਲੀ ਵਾਰ ਜਿੱਤਿਆ ਡਬਲਯੂਟੀਏ ਫਾਈਨਲਜ਼
Sunday, Nov 10, 2024 - 04:09 PM (IST)
ਰਿਆਦ : ਅਮਰੀਕਾ ਦੀ ਨੌਜਵਾਨ ਟੈਨਿਸ ਸਟਾਰ ਕੋਕੋ ਗੌਫ ਨੇ ਓਲੰਪਿਕ ਚੈਂਪੀਅਨ ਜ਼ੇਂਗ ਕਿਆਨਵੇਨ ਨੂੰ 3-4, 6-4, 7-6 ਨਾਲ ਹਰਾ ਕੇ ਪਹਿਲੀ ਵਾਰ WTA ਫਾਈਨਲਜ਼ ਜਿੱਤਿਆ। 20 ਸਾਲ ਗੌਫ ਨੇ 3-5 ਨਾਲ ਪੱਛੜ ਰਹਿ ਕੇ ਵਾਪਸੀ ਕੀਤੀ ਅਤੇ ਜਿੱਤ ਦਰਜ ਕੀਤੀ।
2014 ਵਿੱਚ ਸੇਰੇਨਾ ਵਿਲੀਅਮਜ਼ ਤੋਂ ਬਾਅਦ ਇਹ ਖਿਤਾਬ ਜਿੱਤਣ ਵਾਲੀ ਉਹ ਪਹਿਲੀ ਅਮਰੀਕੀ ਖਿਡਾਰਨ ਹੈ। ਉਸ ਨੂੰ 48 ਲੱਖ ਡਾਲਰ ਇਨਾਮ ਵਜੋਂ ਮਿਲੇ ਹਨ। ਮਾਰੀਆ ਸ਼ਾਰਾਪੋਵਾ (2004) ਤੋਂ ਬਾਅਦ ਉਹ ਖਿਤਾਬ ਜਿੱਤਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਵੀ ਹੈ। ਗੌਫ ਨੇ ਫਾਈਨਲ ਵਿੱਚ ਪਹੁੰਚਣ ਲਈ ਆਰੀਨਾ ਸਬਾਲੇਂਕਾ ਅਤੇ ਇਗਾ ਸਵੀਏਟੇਕ ਨੂੰ ਹਰਾਇਆ। ਡਬਲਜ਼ ਵਰਗ ਵਿੱਚ ਕੈਨੇਡਾ ਦੀ ਗੈਬਰੀਏਲਾ ਡਾਬਰੋਵਸਕੀ ਅਤੇ ਨਿਊਜ਼ੀਲੈਂਡ ਦੀ ਐਰਿਨ ਰੋਲਿਫ ਨੇ ਖਿਤਾਬ ਜਿੱਤਿਆ।