ਕੋਕੋ ਗੌਫ ਨੇ ਆਸਟ੍ਰੇਲੀਅਨ ਓਪਨ ''ਚ ਜਿੱਤ ਨਾਲ ਕੀਤੀ ਸ਼ੁਰੂਆਤ
Monday, Jan 13, 2025 - 04:39 PM (IST)
ਮੈਲਬੌਰਨ- ਅਮਰੀਕਾ ਦੀ ਤੀਜਾ ਦਰਜਾ ਪ੍ਰਾਪਤ ਕੋਕੋ ਗੌਫ ਨੇ 2020 ਦੀ ਚੈਂਪੀਅਨ ਸੋਫੀਆ ਕੇਨਿਨ ਨੂੰ ਸਿੱਧੇ ਸੈੱਟਾਂ ਵਿੱਚ 6-3, 6-3 ਨਾਲ ਹਰਾ ਕੇ ਆਸਟ੍ਰੇਲੀਅਨ ਓਪਨ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਗੌਫ ਨੇ ਨਵੰਬਰ ਵਿੱਚ ਡਬਲਯੂਟੀਏ ਫਾਈਨਲ ਜਿੱਤਿਆ ਅਤੇ ਪਿਛਲੇ ਹਫ਼ਤੇ ਯੂਨਾਈਟਿਡ ਕੱਪ ਜਿੱਤ ਕੇ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕੀਤਾ।
ਯੂਐਸ ਓਪਨ 2023 ਚੈਂਪੀਅਨ ਗੌਫ ਮਾਰਵਲ ਤੋਂ ਪ੍ਰੇਰਿਤ ਬਾਡੀਸੂਟ ਅਤੇ ਸਕਰਟ ਪਹਿਨ ਕੇ ਖੇਡ ਰਹੀ ਹੈ। ਅਮਰੀਕਾ ਦੇ 20 ਸਾਲਾ ਐਲੇਕਸ ਮਿਸ਼ੇਲਸਨ ਨੇ ਪਹਿਲੇ ਦੌਰ ਵਿੱਚ 2023 ਦੇ ਆਸਟ੍ਰੇਲੀਅਨ ਓਪਨ ਦੇ ਉਪ ਜੇਤੂ ਸਟੀਫਨੋਸ ਸਿਟਸਿਪਾਸ ਨੂੰ 7-5, 6-3, 2-6, 6-4 ਨਾਲ ਹਰਾ ਕੇ ਉਲਟਫੇਰ ਕੀਤਾ। ਗੌਫ ਹੁਣ ਬ੍ਰਿਟੇਨ ਦੀ ਜੋਡੀ ਬਾਰਾਜਸ ਨਾਲ ਭਿੜੇਗੀ।