ਕੋਚਿੰਗ ''ਚ ਜਾਣ ਵਾਲੇ ਖਿਡਾਰੀਆਂ ਦੇ ਲਈ ਕੋਚਿੰਗ ਐਜੂਕੇਸ਼ਨ ਨਵੀਂ ਦਿਸ਼ਾ : ਵਿਕਰਮ

Thursday, Aug 06, 2020 - 12:34 AM (IST)

ਨਵੀਂ ਦਿੱਲੀ- ਭਾਰਤੀ ਪੁਰਸ਼ ਹਾਕੀ ਟੀਮ ਦੇ ਸਾਬਕਾ ਖਿਡਾਰੀ ਵਿਕਰਮ ਕਾਂਤ ਨੇ ਕਿਹਾ ਕਿ ਕੋਚਿੰਗ 'ਚ ਆਪਣਾ ਕਰੀਅਰ ਬਣਾਉਣ ਵਾਲੇ ਖਿਡਾਰੀਆਂ ਦੇ ਲਈ ਹਾਕੀ ਇੰਡੀਆ ਦਾ ਕੋਚਿੰਗ ਐਜੂਕੇਸ਼ਨ ਪ੍ਰੋਗਰਾਮ ਨਵੀਂ ਦਿਸ਼ਾ ਹੈ। ਵਿਕਰਮ ਨੇ ਹਾਕੀ ਇੰਡੀਆ ਕੋਚਿੰਗ ਪ੍ਰੋਗਰਾਮ 'ਚ ਮੂਲ ਪੱਧਰ, ਲੇਵਲ 1 ਹੋਰ ਲੇਵਲ 2 ਨੂੰ ਪੂਰਾ ਕੀਤਾ ਹੈ। ਉਨ੍ਹਾਂ ਨੇ ਐੱਫ. ਆਈ. ਐੱਚ. ਲੇਵਲ 1 ਤੇ 2 ਦਾ ਸਰਟੀਫਿਕੇਸ਼ਨ ਵੀ ਪੂਰਾ ਕੀਤਾ ਹੈ। ਵਿਕਰਮ ਨੇ ਕਿਹਾ ਕਿ ਕੋਚਿੰਗ ਹਮੇਸ਼ਾ ਮੇਰੇ ਦਿਮਾਗ 'ਚ ਸੀ। ਮੇਰਾ ਅੰਤਰਰਾਸ਼ਟਰੀ ਕਰੀਅਰ ਖਤਮ ਹੋਣ ਤੋਂ ਬਾਅਦ ਹੀ ਮੈਂ ਨੌਜਵਾਨ ਖਿਡਾਰੀਆਂ ਦੇ ਨਾਲ ਸਮਾਂ ਬਤੀਤ ਕਰਨਾ ਪਸੰਦ ਕਰਦਾ ਸੀ ਪਰ ਜਦੋਂ ਹਾਕੀ ਇੰਡੀਆ ਨੇ ਇਹ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਤਾਂ ਮੈਨੂੰ ਲੱਗਿਆ ਕਿ ਮੈਨੂੰ ਇਸ ਨੂੰ ਕਰਨਾ ਚਾਹੀਦਾ। ਹਾਕੀ ਇੰਡੀਆ ਕੋਚਿੰਗ ਐਜੂਕੇਸ਼ਨ ਤੋਂ ਮੈਨੂੰ ਕੋਚਿੰਗ 'ਚ ਜਾਣ ਤੇ ਠੀਕ ਪ੍ਰਕਿਰਿਆ ਕਰਨ, ਕੋਚਿੰਗ ਸਮਝਣ  ਲਈ ਨਵੀਂ ਦਿਸ਼ਾ ਮਿਲੀ। ਇਹ ਮੇਰੇ ਲਈ ਨਵਾਂ ਹੈ ਤੇ ਮੈਂ ਇਸਦਾ ਅਨੰਦ ਲਿਆ। 
ਸਾਬਕਾ ਖਿਡਾਰੀ ਨੇ ਕਿਹਾ ਕਿ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਸਾਬਕਾ ਟ੍ਰੇਨੀ ਦੇ ਤੌਰ 'ਤੇ ਮੈਨੂੰ ਜਦੋਂ ਵੀ ਨੌਜਵਾਨ ਖਿਡਾਰੀਆਂ ਦਾ ਮਾਰਗ ਦਰਸ਼ਨ ਕਰਨ ਦਾ ਮੌਕਾ ਮਿਲਿਆ, ਮੈਂ ਕੀਤਾ। ਮੈਂ ਮੇਂਟਰ ਦੇ ਰੂਪ 'ਚ ਵੀ ਆਪਣੇ ਕੰਮ ਦਾ ਅਨੰਦ ਲਿਆ ਤੇ ਨੌਜਵਾਨ ਖਿਡਾਰੀਆਂ ਨੂੰ ਠੀਕ ਦਿਸ਼ਾ ਦਿਖਾਈ, ਆਪਣੇ ਅੰਤਰਰਾਸ਼ਟਰੀ ਕਰੀਅਰ ਤੋਂ ਸਿੱਖ ਲੈ ਕੇ ਸਹੀ ਤਕਨੀਕ ਦੱਸੀ। ਇਸ ਦਾ ਉਦੇਸ਼ ਇਕ ਹੀ ਸੀ ਕਿ ਇਹ ਖਿਡਾਰੀ ਉਹ ਗਲਤੀ ਨਹੀਂ ਕਰਨ, ਜੋ ਅਸੀਂ ਕੀਤੀ ਸੀ।


Gurdeep Singh

Content Editor

Related News