ਮੈਚ ਦੌਰਾਨ ਸੁੱਤੇ ਹੋਏ ਦਿਖਾਈ ਦਿੱਤੇ ਕੋਚ ਰਵੀ ਸ਼ਾਸਤਰੀ, ਸੋਸ਼ਲ ਮੀਡੀਆ ''ਤੇ ਹੋਏ ਟਰੋਲ

Tuesday, Oct 22, 2019 - 10:24 PM (IST)

ਮੈਚ ਦੌਰਾਨ ਸੁੱਤੇ ਹੋਏ ਦਿਖਾਈ ਦਿੱਤੇ ਕੋਚ ਰਵੀ ਸ਼ਾਸਤਰੀ, ਸੋਸ਼ਲ ਮੀਡੀਆ ''ਤੇ ਹੋਏ ਟਰੋਲ

ਨਵੀਂ ਦਿੱਲੀ— ਭਾਰਤ ਨੇ ਦੱਖਣੀ ਅਫਰੀਕਾ ਨੂੰ ਤੀਜੇ ਟੈਸਟ ਮੈਚ 'ਚ ਪਾਰੀ ਤੇ 202 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 3-0 ਨਾਲ ਆਪਣੇ ਨਾਂ ਕੀਤਾ ਪਰ ਇਸ ਮੈਚ ਦੇ ਦੌਰਾਨ ਜਿਸ ਗੱਲ ਨੇ ਸਭ ਦਾ ਧਿਆਨ ਖਿੱਚਿਆ ਉਹ ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਦੀ ਸੁੱਤੇ ਹੋਏ ਇਕ ਤਸਵੀਰ ਨੇ। ਮੈਚ ਦੇ ਦੌਰਾਨ ਸ਼ਾਸਤਰੀ ਡ੍ਰੈਸਿੰਗ ਰੂਮ 'ਚ ਸੁੱਤੇ ਹੋਏ ਕੈਮਰੇ 'ਚ ਕੈਦ ਹੋ ਗਏ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸ ਨੂੰ ਲੈ ਕੇ ਚੁਟਕਲੇ ਬਣਾਏ ਜਾ ਰਹੇ ਹਨ।
ਦੇਖੋਂ ਟਵੀਟ—  
ਸ਼ਾਸਤਰੀ ਦੀ ਉਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਇਕ ਪ੍ਰਸ਼ੰਸਕ ਨੇ ਟਵੀਟਰ 'ਤੇ ਲਿਖਿਆ 'ਸੁੱਤੇ ਹੋਏ ਕੋਚ।' ਇਕ ਹੋਰ ਫੈਸ ਨੇ ਲਿਖਿਆ ਰਵੀ ਸ਼ਾਸਤਰੀ ਦੇ ਕੋਲ ਦੁਨੀਆ ਦੀ ਸਭ ਤੋਂ ਵੱਡੀ ਨੌਕਰੀ ਹੈ। ਉਹ ਆਪਣੀ ਮਰਜ਼ੀ ਨਾਲ ਪੀਂਦੇ ਹਨ। ਦਰਫਤਰ 'ਚ ਸੁੱਤੇ ਹਨ। ਕਰੋੜਾਂ ਕਮਾਉਂਦੇ ਹਨ।


author

Gurdeep Singh

Content Editor

Related News