ਕਲੱਚ ਇੰਟਰਨੈਸ਼ਨਲ ਸ਼ਤਰੰਜ : ਅਰੋਨੀਅਨ ਅਤੇ ਕਰੂਆਨਾ ਵੀ ਪੁੱਜੇ ਸੈਮੀਫਾਈਨਲ ’ਚ

Thursday, Jun 11, 2020 - 12:38 PM (IST)

ਕਲੱਚ ਇੰਟਰਨੈਸ਼ਨਲ ਸ਼ਤਰੰਜ : ਅਰੋਨੀਅਨ ਅਤੇ ਕਰੂਆਨਾ ਵੀ ਪੁੱਜੇ ਸੈਮੀਫਾਈਨਲ ’ਚ

ਸੇਂਟ ਲੁਈਸ/ਅਮਰੀਕਾ (ਨਿਕਲੇਸ਼ ਜੈਨ)- 2 ਲੱਖ 50 ਹਜ਼ਾਰ ਅਮਰੀਕੀ ਡਾਲਰ ਦੀ ਆਨਲਾਈਨ ਪ੍ਰਤੀਯੋਗਿਤਾ ਕਲੱਚ ਇੰਟਰਨੈਸ਼ਨਲ ਸ਼ਤਰੰਜ ’ਚ ਹੁਣ ਸੈਮੀਫਾਈਨਲ ਦੇ ਚਾਰੋਂ ਨਾਂ ਤੈਅ ਹੋ ਗਏ ਹਨ। ਸਭ ਤੋਂ ਜ਼ਿਆਦਾ ਰੋਮਾਂਚ ਅਤੇ ਜ਼ੋਰਦਾਰ ਮੁਕਾਬਲਾ ਦੇਖਣ ਨੂੰ ਮਿਲਿਆ ਅਮੇਰਨੀਆ ਦੇ ਸਾਬਕਾ ਵਿਸ਼ਵ ਕੱਪ ਜੇਤੂ ਲੇਵੋਨ ਅਰੋਨੀਅਨ ਅਤੇ ਰੂਸ ਦੇ ਸਾਬਕਾ ਵਿਸ਼ਵ ਬਿਲੀਅਟਸ ਚੈਂਪੀਅਨ ਅਲੈਗਜ਼ੈਂਡਰ ਗ੍ਰੀਸਚੁੱਕ ਵਿਚਾਲੇ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਇਨ੍ਹਾਂ 2 ਮਨੋਰੰਜਕ ਅਤੇ ਰਚਨਾਤਮਕ ਖਿਡਾਰੀਆਂ ਵਿਚਾਲੇ ਮੈਚ ਕਾਫੀ ਸਖਤ ਸੀ। ਚਾਹੇ ਓਰੇਨੀਅਨ ਨੇ 2 ਅੰਕ ਦੀ ਬੜ੍ਹਤ ਨਾਲ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ ਪਰ ਮੈਚ ਕਿਸੇ ਵੀ ਮੋੜ ’ਤੇ ਜਾ ਸਕਦਾ ਸੀ। ਦੋਵਾਂ ਵਿਚਾਲੇ ਜਦੋਂ 6 ਮੁਕਾਬਲਿਆਂ ਦੀ ਖੇਡ ਸ਼ੁਰੂ ਹੋਈ ਤਾਂ ਪਹਿਲਾ ਮੁਕਾਬਲਾ ਡਰਾਅ ਰਿਹਾ ਅਤੇ ਦੂਜਾ ਗ੍ਰੀਸਚੁਕ ਨੇ ਜਿੱਤ ਕੇ ਵਾਪਸੀ ਦੇ ਸੰਕੇਤ ਦਿੱਤੇ ਤਾਂ ਤੀਜੇ ਮੈਚ ’ਚ ਆਰੋਨੀਅਨ ਨੇ ਜਿੱਤ ਕੇ ਫਿਰ ਬੜ੍ਹਤ ਹਾਸਲ ਕਰ ਲਈ। ਚੌਥਾ ਮੁਕਾਬਲਾ ਇਕ ਵਾਰ ਫਿਰ ਡਰਾਅ ਰਹਿਣ ਨਾਲ ਆਖਰੀ ਦੋਹਰੇ ਅੰਕਾਂ ਦੇ ਰਾਊਂਡ ਤੋਂ ਪਹਿਲਾਂ ਆਰੋਨੀਅਨ 7-5 ਨਾਲ ਅੱਗੇ ਚੱਲ ਰਿਹਾ ਸੀ। ਕਲੱਬ ਰਾਊਂਡ ’ਚ ਪਹਿਲਾ ਮੁਕਾਬਲਾ ਗ੍ਰੀਸਚੁਕ ਨੇ ਜਿੱਤ ਕੇ ਸਕੋਰ 8-7 ਕਰ ਦਿੱਤਾ। ਇਸ ਤਰ੍ਹਾਂ ਆਖਰੀ ਰਾਊਂਡ ’ਚ ਉਸ ਨੂੰ ਸਿਰਫ ਡਰਾਅ ਦੀ ਜਰੂਰਤ ਸੀ ਪਰ ਆਰੋਨੀਅਨ ਨੇ ਆਖਰੀ ਕਲੱਚ ਰਾਊਂਡ ਜਿੱਤ ਕੇ ਫਾਈਨਲ ਸਕੋਰ 10-8 ਨਾਲ ਆਖਰਕਾਰ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ।

PunjabKesari

ਉਥੇ ਹੀ ਦੂਜੇ ਮੁਕਾਬਲੇ ’ਚ ਅਮਰੀਕਾ ਦੇ ਫਬਿਆਨੋ ਕਰੂਆਨਾ ਖਿਲਾਫ 5.5-2.5 ਨਾਲ ਪਿੱਛੇ ਚੱਲ ਰਿਹਾ ਅਮਰੀਕਾ ਦੇ ਹੀ ਦੋਮਿੰਗੇਜ ਪੈਰੇਜ ਨੇ ਆਖਰੀ ਦਿਨ ਬਹੁਤ ਜ਼ੋਰ ਲਾਇਆ ਪਰ ਫਬਿਆਨੋ ਕਰੂਆਨਾ ਨੇ ਕਦੇ ਵੀ ਉਸ ਨੂੰ ਬੜ੍ਹਤ ਨਹੀਂ ਬਣਾਉਣ ਦਿੱਤੀ। ਆਖਰੀ 6 ਮੁਕਾਬਲਿਆਂ ’ਚ ਪਹਿਲੇ 4 ਵਿਚ 2 ਕਰੂਆਨਾ ਅਤੇ 2 ਦੋਮਿੰਗੇਜ ਨੇ ਜਿੱਤੇ ਜਦਕਿ ਆਖਰੀ 2 ਕਲੱਚ ਮੁਕਾਬਲੇ ਡਰਾਅ ਰਹੇ ਅਤੇ ਇਸ ਤਰ੍ਹਾਂ ਕਰੂਆਨਾ ਨੇ 10.5-7.5 ਨਾਲ ਜਿੱਤ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ। ਹੁਣ ਸੈਮੀਫਾਈਨਲ ’ਚ ਨਾਰਵੇ ਮੈਗਨਸ ਕਾਰਲਸਨ ਅਮੇਰਨੀਆ ਦਾ ਲੇਵੋਨ ਅਰੋਨੀਅਨ ਅਤੇ ਅਮਰੀਕਾ ਦੇ ਫਬੀਆਨੋ ਕਰੂਆਨਾ ਦਾ ਹਮਵਤਨ ਵੇਸਲੀ ਨਾਲ ਮੁਕਾਬਲਾ ਖੇਡੇਗਾ।


author

Ranjit

Content Editor

Related News