CA ''ਤੇ ਵਰ੍ਹਿਆ ਕਲਾਰਕ, ਕਿਹਾ ਕਿ ਵਾਰਨਰ ਨੂੰ ਬਣਾਇਆ ''ਬਲੀ ਦਾ ਬੱਕਰਾ''

Thursday, Dec 08, 2022 - 12:50 PM (IST)

CA ''ਤੇ ਵਰ੍ਹਿਆ ਕਲਾਰਕ, ਕਿਹਾ ਕਿ ਵਾਰਨਰ ਨੂੰ ਬਣਾਇਆ ''ਬਲੀ ਦਾ ਬੱਕਰਾ''

ਮੈਲਬੌਰਨ (ਭਾਸ਼ਾ) : ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਦੇਸ਼ ਦੇ ਕ੍ਰਿਕਟ ਬੋਰਡ ’ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਗੇਂਦ ਨਾਲ ਛੇੜਛਾੜ ਦੇ ਮਾਮਲੇ ਮਗਰੋਂ ਡੇਵਿਡ ਵਾਰਨਰ ਨੂੰ 'ਬਲੀ ਦਾ ਬੱਕਰਾ' ਬਣਾਇਆ ਗਿਆ। ਉਸ ਘਟਨਾ ਦੇ 4 ਸਾਲ ਬਾਅਦ, ਵਾਰਨਰ 'ਤੇ ਅਜੇ ਵੀ ਉਮਰ ਭਰ ਲਈ ਕਪਤਾਨੀ ਨੂੰ ਲੈ ਕੇ ਪਾਬੰਦੀ ਲੱਗੀ ਹੋਈ ਹੈ, ਜਦੋਂ ਕਿ ਉਸ ਮਾਮਲੇ ਵਿੱਚ ਵਾਰਨਰ ਵਾਂਗ ਹੀ ਦੋਸ਼ੀ ਰਹੇ ਸਟੀਵ ਸਮਿਥ ਵੈਸਟਇੰਡੀਜ਼ ਖ਼ਿਲਾਫ਼ ਦਿਨ-ਰਾਤ ਦੇ ਟੈਸਟ ਵਿੱਚ ਕਪਤਾਨੀ ਕਰ ਰਹੇ ਹਨ। ਨਾਰਾਜ਼ ਵਾਰਨਰ ਨੇ ਬੁੱਧਵਾਰ ਨੂੰ ਕਪਤਾਨੀ ਤੋਂ ਉਮਰ ਭਰ ਦੀ ਪਾਬੰਦੀ ਹਟਾਉਣ ਦੀ ਆਪਣੀ ਅਰਜ਼ੀ ਵਾਪਸ ਲੈ ਲਈ।

ਕਲਾਰਕ ਨੇ ਬਿਗ ਸਪੋਰਟਸ ਬ੍ਰੇਕਫਾਸਟ 'ਤੇ ਕਿਹਾ, ''ਉਹ ਨਿਰਾਸ਼ ਅਤੇ ਦੁਖੀ ਹੈ। ਉਹ ਇਸ ਤੋਂ ਵੀ ਜ਼ਿਆਦਾ ਦੁਖੀ ਹੋਵੇਗਾ ਕਿ ਸਟੀਵ ਸਮਿਥ ਨੂੰ ਟੈਸਟ ਕਪਤਾਨੀ ਦਾ ਮੌਕਾ ਦਿੱਤਾ ਜਾ ਰਿਹਾ ਹੈ।'' ਉਨ੍ਹਾਂ ਕਿਹਾ, ''ਮੈਂ ਉਸ ਦੀ ਨਿਰਾਸ਼ਾ ਨੂੰ ਸਮਝ ਸਕਦਾ ਹਾਂ। ਉਸ ਤੋਂ ਕਪਤਾਨੀ ਖੋਹ ਲਈ ਗਈ। ਬੋਰਡ ਦਾ ਰਵੱਈਆ ਵੀ ਅਸਥਿਰ ਰਿਹਾ ਹੈ। ਇਹ ਅਵਿਸ਼ਵਾਸ਼ਯੋਗ ਹੈ ਕਿ ਇੱਕ ਲਈ ਕੁਝ ਹੋਰ ਨਿਯਮ ਅਤੇ ਦੂਜੇ ਲਈ ਕੁਝ ਹੋਰ। ਜੇਕਰ ਬੋਰਡ ਨੂੰ ਲੱਗਦਾ ਹੈ ਕਿ ਦੱਖਣੀ ਅਫਰੀਕਾ 'ਚ ਉਸ ਮਾਮਲੇ 'ਚ ਸ਼ਾਮਲ ਸਾਰੇ ਲੋਕਾਂ ਨੂੰ ਕਪਤਾਨੀ ਤੋਂ ਬਾਹਰ ਰੱਖਿਆ ਜਾਵੇਗਾ ਤਾਂ ਇਹ ਸਹੀ ਹੋਵੇਗਾ।' ਉਨ੍ਹਾਂ ਕਿਹਾ, "ਪਰ ਵਾਰਨਰ 'ਤੇ ਪਾਬੰਦੀ ਬਰਕਰਾਰ ਹੈ ਅਤੇ ਸਮਿਥ ਨੂੰ ਕਪਤਾਨ ਬਣਾ ਦਿੱਤਾ ਗਿਆ ਹੈ ਜਾਂ ਕੈਮਰੂਨ ਬੈਨਕ੍ਰਾਫਟ ਨੂੰ ਵੀ ਮੌਕਾ ਮਿਲ ਜਾਏ ਤਾਂ ਵਾਰਨਰ ਨੂੰ ਕਿਉਂ ਨਹੀਂ। ਉਸ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ।" 


author

cherry

Content Editor

Related News