ਕ੍ਰਿਸ ਲਿਨ ਨੇ ਖੇਡੀ ਧਮਾਕੇਦਾਰ ਪਾਰੀ, 55 ਗੇਂਦਾਂ 'ਚ ਬਣਾਈਆਂ 154 ਦੌੜਾਂ

12/01/2020 3:05:19 AM

ਮੈਲਬੋਰਨ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)-13 ਸੈਸ਼ਨ ਖਤਮ ਹੋ ਗਿਆ ਹੈ। ਮੁੰਬਈ ਇੰਡੀਅਨ ਦੀ ਟੀਮ ਖਿਤਾਬ ਜਿੱਤ ਚੁੱਕੀ ਹੈ ਪਰ ਫਿਰ ਵੀ ਮੁੰਬਈ ਦੀ ਟੀਮ ਨੇ ਆਸਟਰੇਲੀਆ ਦੇ ਦਿੱਗਜ ਬੱਲੇਬਾਜ਼ ਕ੍ਰਿਸ ਲਿਨ ਨੂੰ ਪਲੇਇੰਗ ਇਲੈਵਨ 'ਚ ਮੌਕਾ ਨਹੀਂ ਦਿੱਤਾ ਪਰ ਉਸ ਨੇ ਹੁਣ ਆਸਟਰੇਲੀਆ 'ਚ ਕਵੀਂਸਲੈਂਡ ਪ੍ਰੀਮੀਅਰ ਕ੍ਰਿਕਟ ਟੀ-20 ਦੇ ਇਕ ਮੈਚ 'ਚ ਸਿਰਫ 55 ਗੇਂਦਾਂ 'ਤੇ 154 ਦੌੜਾਂ ਬਣਾਈਆਂ। ਇਸ ਪਾਰੀ 'ਚ ਉਸ ਨੇ 20 ਧਮਾਕੇਦਾਰ ਛੱਕੇ ਵੀ ਲਗਾਏ ਤੇ 5 ਚੌਕੇ ਲਗਾਏ। ਕ੍ਰਿਸ ਲਿਨ ਨੇ ਆਖਰੀ 115 ਦੌੜਾਂ ਸਿਰਫ 34 ਗੇਂਦਾਂ 'ਚ ਬਣਾਈਆਂ ਤੇ ਸਿਰਫ 38 ਗੇਂਦਾਂ 'ਚ ਸੈਂਕੜਾ ਲਗਾਇਆ।


ਲਿਨ ਦੀ ਇਸ ਪਾਰੀ ਦੇ ਦਮ 'ਤੇ ਉਸਦੀ ਟੀਮ ਟੂਮਬੁਲ ਨੇ 20 ਓਵਰਾਂ 'ਚ 6 ਵਿਕਟਾਂ 'ਤੇ 226 ਦੌੜਾਂ ਬਣਾਈਆਂ। ਲਿਨ ਨੇ ਇਹ ਦੌੜਾਂ 338 ਤੋਂ ਜ਼ਿਆਦਾ ਸਟ੍ਰਾਈਕ ਨਾਲ ਬਣਾਈਆਂ ਹਨ।


Gurdeep Singh

Content Editor

Related News