ਵਿਸ਼ਵ ਸ਼ਤਰੰਜ ਰੈਂਕਿੰਗ ''ਚ 9ਵੇਂ ਸਥਾਨ ''ਤੇ ਖਿਸਕਿਆ ਆਨੰਦ

06/02/2019 10:17:31 PM

ਨਵੀਂ ਦਿੱਲੀ (ਨਿਕਲੇਸ਼ ਜੈਨ)— ਫਿਡੇ ਵਿਸ਼ਵ ਸ਼ਤਰੰਜ ਰੈਂਕਿੰਗ ਵਿਚ ਭਾਰਤ ਦਾ 5 ਵਾਰ ਵਿਸ਼ਵ ਜੇਤੂ ਵਿਸ਼ਵਨਾਥਨ ਆਨੰਦ 2 ਸਥਾਨ ਦੇ ਨੁਕਸਾਨ ਨਾਲ 2767 ਅੰਕਾਂ ਨਾਲ 9ਵੇਂ ਸਥਾਨ 'ਤੇ ਖਿਸਕ ਗਿਆ ਹੈ। ਉਥੇ ਹੀ ਵਿਸ਼ਵ ਕਲਾਸੀਕਲ ਚੈਂਪੀਅਨ ਵਿਸ਼ਵ ਨੰਬਰ-1 ਨਾਰਵੇ ਦੇ ਮੈਗਨਸ ਕਾਰਲਸਨ (2875) ਅਤੇ ਵਿਸ਼ਵ ਨੰਬਰ-2 ਅਮਰੀਕਾ ਦੇ ਫੇਬੀਆਨੋ ਕਾਰੂਆਨਾ 2819 ਵਿਚਾਲੇ 56 ਅੰਕਾਂ ਦਾ ਫਰਕ ਹੈ, ਜੋ ਚੋਟੀ ਦੇ ਪੱਧਰ 'ਤੇ ਘੱਟ ਹੀ ਦੇਖਿਆ ਗਿਆ ਹੈ।
ਤੀਜੇ ਸਥਾਨ 'ਤੇ 2805 ਅੰਕਾਂ ਨਾਲ ਚੀਨ ਦਾ ਡੀਂਗ ਲੀਰੇਨ, ਚੌਥੇ ਸਥਾਨ 'ਤੇ 2779 ਅੰਕਾਂ ਨਾਲ ਫਰਾਂਸ ਦਾ ਮੈਕਸਿਮ ਲਾਗ੍ਰੇਵ ਅਤੇ ਇੰਨੇ ਹੀ ਅੰਕਾਂ ਨਾਲ ਨੀਦਰਲੈਂਡ ਦਾ ਅਨੀਸ਼ ਗਿਰੀ 5ਵੇਂ ਸਥਾਨ 'ਤੇ ਹੈ।
2775 ਅੰਕਾਂ ਨਾਲ ਰੂਸ ਦਾ ਅਲੈਗਜ਼ੈਂਡਰ ਗ੍ਰੀਸਚੁੱਕ ਛੇਵੇਂ ਅਤੇ ਇੰਨੇ ਹੀ ਅੰਕਾਂ ਨਾਲ ਰੂਸ ਦਾ ਇਯਾਨ ਨੇਪੋਂਨਿਯਚੀ 7ਵੇਂ ਸਥਾਨ 'ਤੇ, 2774 ਅੰਕਾਂ ਨਾਲ ਅਰਜ਼ਬੈਜਾਨ ਦਾ ਸ਼ਾਕਿਯਾਰ ਮਮੇਘਾਰੋਵ 8ਵੇਂ ਸਥਾਨ 'ਤੇ ਹੈ, ਜਦਕਿ ਪਹਿਲੀ ਵਾਰ ਰੂਸ ਦਾ ਅਟੇਰਮਿਵ ਬਲਾਦਿਸਲਾਵ 2761 ਅੰਕਾਂ ਨਾਲ ਵਿਸ਼ਵ ਟਾਪ-10 'ਚ ਸ਼ਾਮਲ ਹੋਣ ਵਿਚ ਕਾਮਯਾਬ ਰਿਹਾ ਹੈ।
ਟੀਮ ਰੈਂਕਿੰਗ 'ਚ ਭਾਰਤ 2669 ਔਸਤ ਰੇਟਿੰਗ ਅੰਕਾਂ ਨਾਲ ਪੁਰਸ਼ ਵਰਗ ਵਿਚ ਚੌਥੇ ਸਥਾਨ 'ਤੇ ਹੈ। ਪਹਿਲੇ ਸਥਾਨ 'ਤੇ ਰੂਸ (2741), ਦੂਸਰੇ ਸਥਾਨ 'ਤੇ ਅਮਰੀਕਾ (2713) ਅਤੇ ਤੀਸਰੇ ਸਥਾਨ 'ਤੇ ਚੀਨ (2710) ਹੈ। ਮਹਿਲਾ ਵਰਗ 'ਚ ਭਾਰਤ ਨੇ ਹੁਣ ਤੱਕ ਦੀ ਆਪਣੀ ਸਰਵਸ੍ਰੇਸ਼ਠ ਰੈਂਕਿੰਗ ਹਾਸਲ ਕਰਦੇ ਹੋਏ 2408 ਔਸਤ ਰੇਟਿੰਗ ਨਾਲ ਯੂਕ੍ਰੇਨ (2406) ਨੂੰ ਪਿੱਛੇ ਛੱਡ ਕੇ ਤੀਸਰਾ ਸਥਾਨ ਹਾਸਲ ਕਰ ਲਿਆ ਹੈ, ਜਦਕਿ ਅਜੇ ਵੀ ਚੀਨ (2496) ਪਹਿਲੇ ਅਤੇ ਰੂਸ (2484) ਦੂਜੇ ਸਥਾਨ 'ਤੇ ਹੈ।


Gurdeep Singh

Content Editor

Related News