ਔਟਿਜ਼ਮ ਪੀੜਤ ਬੱਚਿਆਂ ਨੇ 165 ਕਿ. ਮੀ. ਤੈਰ ਕੇ ਬਣਾਇਆ ਨਵਾਂ ਵਿਸ਼ਵ ਰਿਕਾਰਡ
Sunday, Feb 18, 2024 - 07:34 PM (IST)
ਚੇਨਈ- ਔਟਿਜ਼ਮ ਸਪੈਕਟ੍ਰਮ ਡਿਸਆਰਡਰ (ਏ. ਐੱਸ. ਡੀ.) ਨਾਲ ਪੀੜਤ ਬੱਚਿਆਂ ਦੇ ਇਕ ਸਮੂਹ ਨੇ ਕੁੱਡਾਲੋਰ ਤੋਂ ਚੇਨਈ ਤੱਕ 165 ਕਿਲੋਮੀਟਰ ਤੈਰਾਕੀ ਕਰ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ। 9 ਤੋਂ 19 ਸਾਲ ਦੇ 14 ਬੱਚਿਆਂ ਨੇ ਹੈਰਾਨੀਜਨਕ ਪ੍ਰਤੀਬੱਧਤਾ ਦਿਖਾਈ ਅਤੇ ਤਾਮਿਲਨਾਡੂ ਦੇ ਤੱਟਵਰਤੀ ਖੇਤਰ ’ਚ ਤੈਰਾਕੀ ਕਰ ਕੇ ਇਤਿਹਾਸ ਰਚਿਆ। ਇਸ ਸਮੁੰਦਰੀ ਤੈਰਾਕੀ ਅਭਿਆਨ ਦਾ ਆਯੋਜਨ ਰਿਲੇਅ ਫਾਰਮੈਟ ’ਚ ਕੀਤਾ ਗਿਆ ਸੀ। ਇਸ ਦੌਰਾਨ ਉਸ ਦੇ ਟ੍ਰੇਨਰ ਬੇੜੀ ’ਚ ਸਵਾਰ ਸਨ। ਔਟਿਜ਼ਮ ਇਕ ਨਿਓਰੋਲਾਜ਼ੀਕਲ ਵਿਕਾਰ ਹੈ, ਜੋ ਪੀੜਤ ਦਾ ਦੂਸਰਿਆਂ ਨਾਲ ਸੰਪਰਕ ਨੂੰ ਪ੍ਰਭਾਵਿਤ ਕਰਦਾ ਹੈ। ਤਾਮਿਲਨਾਡੂ ਦੇ ਸਾਬਕਾ ਡੀ. ਜੀ. ਪੀ. ਸੀ. ਸਿਲੇਂਦਰ ਬਾਬੂ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ।