ਟੈਸਟ ਕ੍ਰਿਕਟ ਕਾਫੀ ਸਮੇਂ ਤਕ ਬਰਕਰਾਰ ਰਹੇਗਾ : ਪੁਜਾਰਾ

Sunday, Jan 12, 2020 - 02:39 PM (IST)

ਟੈਸਟ ਕ੍ਰਿਕਟ ਕਾਫੀ ਸਮੇਂ ਤਕ ਬਰਕਰਾਰ ਰਹੇਗਾ : ਪੁਜਾਰਾ

ਸਪੋਰਟਸ ਡੈਸਕ— ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਇਹ ਗੱਲ ਸਵੀਕਾਰ ਕਰਦੇ ਹਨ ਕਿ ਟੀ-20 ਕ੍ਰਿਕਟ ਦੀ ਲੋਕਪ੍ਰਿਯਤਾ ਲਗਾਤਾਰ ਵਧ ਰਹੀ ਹੈ ਪਰ ਉਨ੍ਹਾਂ ਨੇ ਉਮੀਦ ਜਤਾਈ ਕਿ ਰਵਾਇਤੀ ਟੈਸਟ ਫਾਰਮੈਟ ਵੀ ਕਾਫੀ ਸਮੇਂ ਤਕ ਬਣਿਆ ਰਹੇਗਾ। ਪੁਜਾਰਾ ਨੇ ਪੱਤਰਕਾਰਾਂ ਨੂੰ ਕਿਹਾ, ''ਸਮਾਂ ਬਦਲ ਰਿਹਾ ਹੈ ਅਤੇ ਸਫੈਦ ਗੇਂਦ ਦਾ ਕ੍ਰਿਕਟ ਲੋਕਪ੍ਰਿਯ ਬਣ ਗਿਆ ਹੈ। ਪਰ ਟੈਸਟ ਕ੍ਰਿਕਟ ਹਮੇਸ਼ਾ ਖਾਸ ਹੈ ਅਤੇ ਇਹ ਹਮੇਸ਼ਾ ਖਾਸ ਰਹੇਗਾ। ਅਸੀਂ ਉਮੀਦ ਕਰਦੇ ਹਾਂ ਕਿ ਇਹ ਜਿੰਨਾ ਸੰਭਵ ਹੋਵੇ, ਓਨੇ ਸਮੇਂ ਤਕ ਜਾਰੀ ਰਹੇ।'' ਆਈ. ਸੀ. ਸੀ. ਨੇ ਹਾਲ 'ਚ ਪ੍ਰਸਤਾਵ ਦਿੱਤਾ ਕਿ 2023 ਤੋਂ ਟੈਸਟ ਕ੍ਰਿਕਟ ਨੂੰ ਚਾਰ ਰੋਜ਼ਾ ਕਰ ਦਿੱਤਾ ਜਾਵੇ ਪਰ ਇਸ ਨੂੰ ਖੇਡ ਦੇ ਕੁਝ ਮਹਾਨ ਖਿਡਾਰੀਆਂ ਜਿਵੇਂ ਸਚਿਨ ਤੇਂਦੁਲਕਰ ਅਤੇ ਰਿਕੀ ਪੋਟਿੰਗ ਤੋਂ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ।
PunjabKesari
ਪੁਜਾਰਾ ਨੇ ਕਿਹਾ ਕਿ ਉਨ੍ਹਾਂ ਦੇ 50ਵੇਂ ਪਹਿਲੇ ਦਰਜੇ ਦੇ ਸੈਂਕੜੇ ਨਾਲ ਭਾਰਤ ਦੇ ਆਗਾਮੀ ਟੈਸਟ ਦੌਰੇ ਤੋਂ ਪਹਿਲਾਂ ਉਨ੍ਹਾਂ ਦਾ ਆਤਮਵਿਸ਼ਵਾਸ ਵਧੇਗਾ। ਦੋ ਮੈਚਾਂ ਦੀ ਇਹ ਸੀਰੀਜ਼ ਇਸ ਲਈ ਅਹਿਮੀਅਤ ਰਖਦੀ ਹੈ ਕਿਉਂਕਿ ਇੱਥੇ ਇਕ ਜਿੱਤ ਨਾਲ ਭਾਰਤ ਸ਼ੁਰੂਆਤੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ 2021 'ਚ ਹੋਣ ਵਾਲੇ ਫਾਈਨਲ ਦੇ ਕਰੀਬ ਪਹੁੰਚ ਜਾਵੇਗਾ। ਸ਼ਨੀਵਾਰ ਨੂੰ ਇੱਥੇ ਕਰਨਾਟਕ ਦੇ ਖਿਲਾਫ ਸੌਰਾਸ਼ਟਰ ਦੇ ਰਣਜੀ ਟਰਾਫੀ ਗਰੁੱਪ ਬੀ ਮੈਚ 'ਚ ਪੁਜਾਰਾ ਉਨ੍ਹਾਂ ਚੋਣਵੇਂ ਮਹਾਨ ਕ੍ਰਿਕਟਰਾਂ ਦੀ ਜਮਾਤ 'ਚ ਸ਼ਾਮਲ ਹੋ ਗਏ ਜਿਨ੍ਹਾਂ ਨੇ ਪਹਿਲੇ ਦਰਜੇ 'ਚ 50 ਸੈਂਕੜੇ ਜੜੇ ਹਨ ਜਿਸ 'ਚ ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ ਅਤੇ ਰਾਹੁਲ ਦ੍ਰਾਵਿੜ ਸ਼ਾਮਲ ਹਨ।


author

Tarsem Singh

Content Editor

Related News