ਚੇਨਈਯਿਨ ਐਫਸੀ ਨੇ ਭਾਰਤੀ ਲੈਫਟ-ਬੈਕ ਵਿਗ੍ਰੇਸ਼ ਨਾਲ ਕੀਤਾ ਕਰਾਰ
Thursday, Aug 15, 2024 - 04:16 PM (IST)
ਚੇਨਈ- ਚੇਨਈਯਿਨ ਐਫਸੀ ਨੇ ਇੰਡੀਅਨ ਸੁਪਰ ਲੀਗ (ਆਈਐੱਸਐੱਲ) ਫੁਟਬਾਲ ਟੂਰਨਾਮੈਂਟ ਦੇ ਆਗਾਮੀ ਸੀਜ਼ਨ ਤੋਂ ਪਹਿਲਾਂ 26 ਸਾਲਾ ਡਿਫੈਂਡਰ ਵਿਗ੍ਰੇਸ਼ ਦੱਕਸ਼ਿਣਮੂਰਤੀ ਨਾਲ ਚਾਰ ਸਾਲ ਦਾ ਸਮਝੌਤਾ ਕੀਤਾ ਹੈ। ਕਲੱਬ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੱਖ ਤੌਰ 'ਤੇ ਲੈਫਟ-ਬੈਕ, ਵਿਗ੍ਰੇਸ਼ ਵੀ ਮੱਧ ਲਾਈਨ ਵਿਚ ਵੀ ਖੇਡਦੇ ਰਹੇ ਹਨ ਅਤੇ ਟੀਮ ਵਿਚ ਉਸ ਦੇ ਸ਼ਾਮਲ ਹੋਣ ਨਾਲ ਚੇਨਈ ਦੀ ਰੱਖਿਆ ਮਜ਼ਬੂਤ ਹੋਵੇਗੀ।
ਕਲੱਬ ਵਿੱਚ ਵਿਗ੍ਰੇਸ਼ ਦਾ ਸਵਾਗਤ ਕਰਦੇ ਹੋਏ, ਮੁੱਖ ਕੋਚ ਓਵੇਨ ਕਾਇਲੇ ਨੇ ਕਿਹਾ, “ਸਾਨੂੰ ਭਾਰਤ ਤੋਂ ਇੱਕ ਨੌਜਵਾਨ ਪ੍ਰਤਿਭਾਸ਼ਾਲੀ ਖਿਡਾਰੀ ਨੂੰ ਸਾਈਨ ਕਰਕੇ ਬਹੁਤ ਖੁਸ਼ੀ ਹੋਈ ਹੈ। ਉਹ ਪਹਿਲਾਂ ਵੀ ਆਈਐੱਸਐੱਲ ਵਿੱਚ ਆਪਣੀ ਸਮਰੱਥਾ ਦਿਖਾ ਚੁੱਕੇ ਹਨ। ਹੋਰ ਕਲੱਬ ਵੀ ਉਸ ਨਾਲ ਕਰਾਰ ਕਰਨਾ ਚਾਹੁੰਦੇ ਸਨ। ਉਹ ਮਹਾਨ ਖਿਡਾਰੀ ਹੈ।'' ਵਿਗ੍ਰੇਸ਼ ਆਈਐੱਸਐੱਲ ਵਿੱਚ ਮੁੰਬਈ ਸਿਟੀ ਐਫਸੀ ਅਤੇ ਹੈਦਰਾਬਾਦ ਐਫਸੀ ਲਈ ਖੇਡ ਚੁੱਕੇ ਹਨ। ਉਹ ਭਾਰਤੀ ਟੀਮ ਦਾ ਵੀ ਹਿੱਸਾ ਸੀ ਜੋ 2018 ਵਿੱਚ ਸੈਫ ਚੈਂਪੀਅਨਸ਼ਿਪ ਵਿੱਚ ਉਪ ਜੇਤੂ ਰਹੀ ਸੀ।