ਚੇਨਈ ਸੁਪਰ ਕਿੰਗਜ਼ ਵੱਲੋਂ ਹੁਣ ਨਹੀਂ ਖੇਡਣਗੇ ਕ੍ਰਿਕਟਰ ਹਰਭਜਨ ਸਿੰਘ, ਜਾਣੋ ਵਜ੍ਹਾ

01/20/2021 1:41:39 PM

ਸਪੋਰਟਸ ਡੈਸਕ : ਭਾਰਤ ਦੇ ਆਫ਼ ਸਪਿਨਰ ਹਰਭਜਨ ਸਿੰਘ ਦਾ ਸਫ਼ਰ ਚੇਨਈ ਸੁਪਰ ਕਿੰਗਜ਼ ਨਾਲ ਖ਼ਤਮ ਹੋ ਗਿਆ ਹੈ। ਉਨ੍ਹਾਂ ਨੇ ਖ਼ੁਦ ਇਸ ਦੀ ਜਾਣਕਾਰੀ ਟਵਿਟਰ ’ਤੇ ਸਾਂਝੀ ਕੀਤੀ ਹੈ। ਹਰਭਜਨ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ, ‘ਚੇਨਈ ਸੁਪਰ ਕਿੰਗਜ਼ ਨਾਲ ਮੇਰਾ ਕੰਟਰੈਕਟ ਖ਼ਤਮ ਹੋ ਗਿਆ ਹੈ। ਇਸ ਟੀਮ ਨਾਲ ਖੇਡਣਾ ਸ਼ਾਨਦਾਰ ਅਨੁਭਵ ਰਿਹਾ। ਖ਼ੂਬਸੂਰਤ ਯਾਦਾਂ ਅਤੇ ਕੁੱਝ ਸ਼ਾਨਦਾਰ ਦੋਸਤ ਬਣੇ, ਜਿਨ੍ਹਾਂ ਨੂੰ ਆਉਣ ਵਾਲੇ ਸਾਲਾਂ ਵਿਚ ਮੈਂ ਯਾਦ ਰਖਾਂਗਾ। ਧੰਨਵਾਦ ਚੇਨਈ ਸੁਪਰ ਕਿੰਗਜ਼ ਮੈਨੇਜਮੈਂਟ, ਸਟਾਫ ਅਤੇ ਪ੍ਰਸ਼ੰਸਕ.. ਦੋ ਸ਼ਾਨਦਾਰ ਸਾਲ... ਆਲ ਦਿ ਬੈਸਟ...।’

ਇਹ ਵੀ ਪੜ੍ਹੋ: ਮੁੜ 49 ਹਜ਼ਾਰੀ ਹੋਇਆ ਸੋਨਾ, ਇਸ ਸਾਲ ਪਾਰ ਕਰ ਸਕਦੈ ਇਹ ਅੰਕੜਾ

PunjabKesari

ਦੱਸ ਦੇਈਏ ਕਿ ਹਰਭਜਨ ਸਿੰਘ ਨੇ ਆਈ.ਪੀ.ਐਲ. 2020 ਟੂਰਨਾਮੈਂਟ ’ਚੋਂ ਆਪਣਾ ਨਾਮ ਵਾਪਸ ਲੈ ਲਿਆ ਸੀ। ਉਨ੍ਹਾਂ ਨੇ ਨਿੱਜੀ ਕਾਰਣਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਇਸ ਸਾਲ ਉਹ ਚੇਨਈ ਸੁਪਰ ਕਿੰਗਜ਼ ਲਈ ਨਹੀਂ ਖੇਡ ਪਾਉਣਗੇ।

ਇਹ ਵੀ ਪੜ੍ਹੋ: 32 ਸਾਲ ਬਾਅਦ ਗਾਬਾ ’ਚ ਹਾਰੇ 'ਕੰਗਾਰੂ', ਆਸਟ੍ਰੇਲੀਆਈ ਮੀਡੀਆ ਨੇ ਕੀਤੀ ਭਾਰਤ ਦੀ ਤਾਰੀਫ਼

ਆਈ.ਪੀ.ਐਲ. ਦੇ ਇਤਿਹਾਸ ਵਿਚ ਹਰਭਜਨ ਸਿੰਘ ਸਭ ਤੋਂ ਸਫ਼ਲ ਗੇਂਦਬਾਜ਼ਾਂ ਵਿਚੋਂ ਇਕ ਹਨ। ਉਨ੍ਹਾਂ ਨੇ ਇਸ ਲੀਗ ਵਿਚ 150 ਵਿਕਟਾਂ ਲਈਆਂ ਹਨ। ਉਥੇ ਹੀ ਇਸ ਸੂਚੀ ਵਿਚ ਲਸਿਥ ਮÇਲੰਗਾ (170) ਅਤੇ ਅਮਿਤ ਮਿਸ਼ਰਾ (160), ਪੀਊਸ਼ ਚਾਵਲਾ (156) ਅਤੇ ਡਿਵੇਨ ਬਰਾਵੋ (153) ਨਾਲ ਸ਼ਾਮਲ ਹਨ।

ਇਹ ਵੀ ਪੜ੍ਹੋ: ਮਾਂ ਬਣਨ ਮਗਰੋਂ ਅਨੁਸ਼ਕਾ ਨੇ ਸਾਂਝੀ ਕੀਤੀ ਪਹਿਲੀ ਪੋਸਟ, ਭਾਰਤੀ ਟੀਮ ਦੀ ਜਿੱਤ ’ਤੇ ਆਖੀ ਇਹ ਗੱਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News