ਚੇਨਈ-ਕੋਲਕਾਤਾ ਮੈਚ ਉੱਤੇ ਮੰਡਰਾਇਆ ਖਤਰਾ, ਮਿਲੀ ਸਟੇਡੀਅਮ ਵਿਚ ਸੱਪ ਛੱਡਣ ਦੀ ਧਮਕੀ

Tuesday, Apr 10, 2018 - 07:04 PM (IST)

ਚੇਨਈ (ਬਿਊਰੋ)— ਆਈ.ਪੀ.ਐੱਲ. ਟੂਰਨਾਮੈਂਟ ਦਾ 5ਵਾਂ ਮੁਕਾਬਲਾ ਚੇਨਈ ਸੁਪਰ ਕਿੰਗਸ ਅਤੇ ਕੋਲਕਾਤਾ ਨਾਈਟਰਾਈਡਰਸ ਵਿਚਾਲੇ ਰਾਤ 8 ਵਜੇ ਹੋਣਾ ਹੈ। ਪਰ ਮੈਚ ਤੋਂ ਪਹਿਲਾ ਹੀ ਇਕ ਸੰਕਟ ਸਾਹਣੇ ਆ ਗਿਆ ਹੈ। ਸੂਤਰਾਂ ਮੁਤਾਬਕ ਇਕ ਧਮਕੀ ਮਿਲੀ ਹੈ ਜਿਸ 'ਚ ਕਿਹਾ ਗਿਆ ਹੈ ਕਿ, 'ਜੇਕਰ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਮੈਚ ਸ਼ੁਰੂ ਹੁੰਦਾ ਹੈ ਤਾਂ ਸਟੇਡੀਅਮ 'ਚ ਸੱਪ ਛੱਡ ਦਿੱਤਾ ਜਾਵੇਗਾ। ਇਹ ਧਮਕੀ ਕਾਵੇਰੀ ਜਲ ਵਿਵਾਦ ਨੂੰ ਲੈ ਕੇ ਵਿਰੋਧ ਕਰ ਰਹੇ ਲੋਕਾਂ ਨੇ ਦਿੱਤੀ ਹੈ। ਪ੍ਰੋ ਤਾਮਿਲ ਲੀਡਰ ਵੇਲਮੁਰੂਗਨ ਦਾ ਕਹਿਣਾ ਹੈ ਕਿ ਆਦੀਵਾਸੀ ਆਈ.ਪੀ.ਐੱਲ. ਮੈਚ ਨੂੰ ਚੇਨਈ 'ਚ ਆਯੋਜਿਤ ਕਰਨ 'ਤੇ ਵਿਰੋਧ ਕਰ ਰਹੇ ਹਨ।

ਵਿਰੋਧ ਵੱਧਦਾ ਦੇਖ ਚੇਨਈ ਪੁਲਸ ਸਖਤੀ 'ਚ ਆ ਗਈ ਹੈ ਅਤੇ ਪ੍ਰਦਰਸ਼ਨ ਕਰ ਰਹੇ ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਹਾਲਾਂਕਿ ਪੁਲਸ ਨੇ ਸਟੇਡੀਅਨ ਦੇ ਚਾਰੇ ਪਾਸੇ ਸੁਰੱਖਿਆ ਵਧਾ ਦਿੱਤੀ ਹੈ। ਸ਼ਹਿਰ ਦੇ ਚੱਪੇ-ਚੱਪੇ 'ਤੇ ਪੁਲਸ ਤੈਨਾਤ ਕੀਤੀ ਗਈ ਹੈ ਤਾਕਿ ਕਿਸੇ ਤਰ੍ਹਾਂ ਦਾ ਕੋਈ ਹੰਗਾਮਾ ਨਾ ਖੜਾ ਹੋ ਸਕੇ।

ਕੀ ਹੈ ਮਾਮਲਾ
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਿਸ ਸਮੇਂ ਰਾਜ ਦੇ ਕਿਸਾਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਉਸ ਸਮੇਂ ਰਾਜ 'ਚ ਆਈ.ਪੀ.ਐੱਲ. ਦਾ ਆਯੋਜਨ ਨਹੀਂ ਕੀਤਾ ਜਾਣਾ ਚਾਹੀਦਾ ਹੈ। ਕਾਵੇਰੀ ਜਲ ਵਿਵਾਦ ਨੂੰ ਲੈ ਕੇ ਲੋਕਾਂ 'ਚ ਗੁੱਸਾ ਹੈ। ਇਸ ਲਈ ਅਜਿਹੇ ਸਮੇਂ 'ਚ ਖੇਡ ਦਾ ਆਯੋਜਨ ਕਰਨਾ ਠੀਕ ਨਹੀਂ ਹੈ। ਉਥੇ ਹੀ ਤਾਮਿਲਨਾਡੁ ਕ੍ਰਿਕਟ ਐਸੋਸਿਏਸ਼ਨ ਦੇ ਵਲੋਂ ਇਕ ਐਡਵਾਈਜ਼ਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕ੍ਰਿਕਟ ਮੈਚ ਦੌਰਾਨ ਕਿਸੇ ਤਰ੍ਹਾਂ ਦਾ ਵਿਰੋਧ ਅਤੇ ਹਿੰਸਾ ਨਾ ਕਰਨ।


Related News