ਚੰਡੀਗੜ੍ਹ ਨੇ ਕੇਰਲ ਨੂੰ ਪਾਰੀ ਤੇ 92 ਦੌੜਾਂ ਨਾਲ ਹਰਾ ਕੇ ਸੈਸ਼ਨ ਦੀ ਪਹਿਲੀ ਜਿੱਤ ਕੀਤੀ ਦਰਜ
Sunday, Jan 25, 2026 - 10:34 AM (IST)
ਮੰਗਲਾਪੁਰਮ (ਤਿਰੂਵਨੰਤਪੁਰਮ)- ਚੰਡੀਗੜ੍ਹ ਦੇ ਗੇਂਦਬਾਜ਼ਾਂ ਨੇ ਦੂਜੀ ਵਾਰ ਕੇਰਲ ਦੀ ਬੱਲੇਬਾਜ਼ੀ ਲਾਈਨ-ਅਪ ਨੂੰ ਤਹਿਸ-ਨਹਿਸ ਕਰਦੇ ਹੋਏ ਸ਼ਨੀਵਾਰ ਨੂੰ ਇੱਥੇ ਰਣਜੀ ਟਰਾਫੀ ਏਲੀਟ ਗਰੁੱਪ-ਬੀ ਮੈਚ ਦੇ ਤੀਜੇ ਦਿਨ ਪਾਰੀ ਤੇ 92 ਦੌੜਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ।
ਕੇਰਲ ਨੇ ਕੱਲ ਦੀਆਂ 2 ਵਿਕਟਾਂ ’ਤੇ 21 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਉਸ ਨੂੰ ਪਾਰੀ ਦੀ ਹਾਰ ਤੋਂ ਬਚਣ ਲਈ 256 ਹੋਰ ਦੌੜਾਂ ਬਣਾਉਣੀਆਂ ਸਨ ਪਰ ਆਫ ਸਪਿੰਨਰ ਵੀਸ਼ੂ ਕਸ਼ਯਪ (41 ਦੌੜਾਂ ’ਤੇ 3 ਵਿਕਟਾਂ) ਅਤੇ ਤੇਜ਼ ਗੇਂਦਬਾਜ਼ ਰੋਹਿਤ ਢਾਂਡਾ (38 ਦੌੜਾਂ ’ਤੇ 4 ਵਿਕਟਾਂ) ਨੇ ਕਹਿਰ ਵਰ੍ਹਾਇਆ, ਜਿਸ ਨਾਲ ਘਰੇਲੂ ਟੀਮ 185 ਦੌੜਾਂ ’ਤੇ ਆਲ ਆਊਟ ਹੋ ਗਈ।
ਕੇਰਲ ਲਈ ਵਿਸ਼ਣੂ ਵਿਨੋਦ (56) ਅਤੇ ਸਲਮਾਨ ਨਿਜ਼ਾਰ (53) ਨੇ 5ਵੀਂ ਵਿਕਟ ਲਈ 63 ਦੌੜਾਂ ਦੀ ਸਾਂਝੇਦਾਰੀ ਕੀਤੀ ਟਲੀ। ਇਸ ਨਤੀਜੇ ਤੋਂ ਚੰਡੀਗੜ੍ਹ ਨੂੰ 7 ਅੰਕ ਮਿਲੇ ਜਿਸ ’ਚ ਪਾਰੀ ਦੀ ਜਿੱਤ ਲਈ ਇਕ ਬੋਨਸ ਅੰਕ ਵੀ ਸ਼ਾਮਲ ਹੈ। ਹੁਣ ਉਹ 8 ਅੰਕਾਂ ਨਾਲ ਗਰੁੱਪ ’ਚ 7ਵੇਂ ਸਥਾਨ ’ਤੇ ਪਹੁੰਚ ਗਈ ਹੈ। ਕੇਰਲ ਦੇ ਵੀ 8 ਅੰਕ ਹਨ ਪਰ ਚੰਡੀਗੜ੍ਹ ਦੇ ਨਾਂ ਇਹ ਇਕਲੌਤੀ ਜਿੱਤ ਹੈ ਜਿਸ ਨੇ ਉਸ ਨੂੰ 8ਵੇਂ ਸਥਾਨ ’ਤੇ ਖਿਸਕਾ ਦਿੱਤਾ ਹੈ।
ਉੱਥੇ ਹੀ ਅਲੂਰ ’ਚ ਹਿਮਾਂਸ਼ੂ ਮੰਤਰੀ ਨੇ 203 ਗੇਂਦਾਂ ’ਤੇ ਅਜੇਤੂ 89 ਦੌੜਾਂ ਬਣਾਈਆਂ, ਜਿਸ ਨਾਲ ਮੱਧ ਪ੍ਰਦੇਸ਼ ਨੇ ਤੀਜੇ ਦਿਨ ਸਟੰਪ ਤੱਕ ਕਰਨਾਟਕ ਖਿਲਾਫ ਕੁੱਲ 336 ਦੌੜਾਂ ਦੀ ਬੜ੍ਹਤ ਬਣਾ ਲਈ। ਯਸ਼ ਦੂਬੇ ਮੱਧ ਪ੍ਰਦੇਸ਼ ਦੀ ਦੂਜੀ ਪਾਰੀ ਦੇ ਸ਼ੁਰੂਆਤੀ ਪੜਾਅ ’ਚ ਆਊਟ ਹੋ ਗਿਆ, ਜਿਸ ਤੋਂ ਬਾਅਦ ਮੰਤਰੀ ਨੇ ਸ਼ੁਭਮ ਸ਼ਰਮਾ ਦੇ ਨਾਲ ਦੂਜੀ ਵਿਕਟ ਲਈ 58 ਦੌੜਾਂ ਜੋੜੀਆਂ ਪਰ ਉਨ੍ਹਾਂ ਨੇ ਜਲਦੀ-ਜਲਦੀ ਵਿਕਟਾਂ ਗੁਆ ਦਿੱਤੀਆਂ। ਕਪਤਾਨ ਰਜਤ ਪਾਟੀਦਾਰ ਅਤੇ ਵੈਂਕਟੇਸ਼ ਅਈਅਰ ਦੇ ਜਲਦੀ ਆਊਟ ਹੋਣ ਨਾਲ ਸਕੋਰ 1 ਵਿਕਟ ’ਤੇ 96 ਦੌੜਾਂ ਤੋਂ 4 ਵਿਕਟਾਂ ’ਤੇ 99 ਦੌੜਾਂ ਹੋ ਗਿਆ ਪਰ ਮੰਤਰੀ ਇਕ ਪਾਸੇ ਡਟਿਆ ਰਿਹਾ ਜਿਸ ਨਾਲ ਮੱਧ ਪ੍ਰਦੇਸ਼ ਆਪਣੀ ਬੜ੍ਹਤ ਨੂੰ 300 ਦੌੜਾਂ ਤੋਂ ਉੱਪਰ ਪਹੁੰਚਾਉਣ ’ਚ ਕਾਮਯਾਬ ਰਿਹਾ ਅਤੇ ਮੈਚ ਨੂੰ ਸੰਭਾਵੀ ਤੌਰ ’ਤੇ ਕਰਨਾਟਕ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ। ਇਹ ਮੈਚ ਹੁਣ ਡਰਾਅ ਵੱਲ ਵਧ ਰਿਹਾ ਹੈ।
