ਕੇਂਦਰ TTFI ਵਿਰੁੱਧ ਮਣਿਕਾ ਦੇ ਦੋਸ਼ਾਂ ਦੀ ਜਾਂਚ ਕਰੇ : ਹਾਈ ਕੋਰਟ

09/24/2021 1:25:32 AM

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਭਾਰਤੀ ਟੇਬਲ ਟੈਨਿਸ ਮਹਾਸੰਘ (ਟੀ. ਟੀ. ਐੱਫ. ਆਈ.) ਦੀਆਂ ਆਗਾਮੀ ਕੌਮਾਂਤਰੀ ਪ੍ਰਤੀਯੋਗਿਤਾਵਾਂ ਵਿਚ ਚੋਣ ਲਈ ਰਾਸ਼ਟਰੀ ਅਭਿਆਸ ਕੈਂਪ ਵਿਚ ਜ਼ਰੂਰੀ ਹਾਜ਼ਰੀ ਦੇ ਫੈਸਲੇ 'ਤੇ ਵੀਰਵਾਰ ਨੂੰ ਰੋਕ ਲਾ ਦਿੱਤੀ ਤੇ ਕੇਂਦਰ ਨੂੰ ਇਸ ਖੇਡ ਸੰਸਥਾ ਵਿਰੁੱਧ ਮਣਿਕਾ ਬੱਤਰਾ ਦੀ ਸ਼ਿਕਾਇਤ 'ਤੇ ਜਾਂਚ ਕਰਨ ਨੂੰ ਕਿਹਾ। ਕੋਰਟ ਨੇ ਕਿਹਾ ਕਿ ਜੇਕਰ ਜ਼ਰੂਰੀ ਹੋਇਆ ਤਾਂ ਕੇਂਦਰੀ ਖੇਡ ਮੰਤਰਾਲਾ ਟੀ. ਟੀ. ਐੱਫ. ਆਈ. ਦੇ ਕੰਮਾਂ ਦੀ ਵੀ ਜਾਂਚ ਕਰ ਸਕਦਾ ਹੈ। ਕੋਰਟ ਚੋਟੀ ਦੀ ਟੇਬਲ ਟੈਨਿਸ ਖਿਡਾਰਨ ਬੱਤਰਾ ਦੀ ਇਕ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਬੱਤਰਾ ਨੂੰ ਆਗਾਮੀ ਏਸ਼ੀਆਈ ਟੇਬਲ ਟੈਨਿਸ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ।

 

ਇਹ ਖ਼ਬਰ ਪੜ੍ਹੋ- ਲੈਅ 'ਚ ਚੱਲ ਰਹੀ ਆਸਟਰੇਲੀਆਈ ਬੱਲੇਬਾਜ਼ ਦੇ ਲੱਗੀ ਸੱਟ, ਭਾਰਤ ਵਿਰੁੱਧ ਖੇਡਣਾ ਸ਼ੱਕੀ


ਉਸ ਨੇ ਦੋਸ਼ ਲਾਇਆ ਸੀ ਕਿ ਰਾਸ਼ਟਰੀ ਕੋਚ ਸੋਮਿਯਦੀਪ ਰਾਏ ਨੇ ਓਲੰਪਿਕ ਕੁਆਲੀਫਾਇਰ ਦੌਰਾਨ ਇਕ ਮੈਚ ਗਵਾਉਣ ਲਈ ਉਸ 'ਤੇ ਦਬਾਅ ਬਣਾਇਆ ਸੀ। ਕੋਰਟ ਨੇ ਕਿਹਾ ਕਿ ਰਾਸ਼ਟਰੀ ਕੈਂਪ ਵਿਚ ਹਾਜ਼ਰੀ ਨੂੰ ਜ਼ਰੂਰੀ ਕਰਨ ਵਾਲਾ ਨਿਯਮ ਅਜਿਹੇ ਸਮੇਂ ਲਾਗੂ ਕੀਤਾ ਗਿਆ ਜਦੋਂ ਰਾਸ਼ਟਰੀ ਕੋਚ ਵਿਰੁੱਧ ਸ਼ਿਕਾਇਤ ਲੰਬਿਤ ਸੀ ਅਤੇ ਉਸੇ ਕਾਰਨ ਭਰੋਸਾ ਪੈਦਾ ਨਹੀਂ ਹੁੰਦਾ ਹੈ। ਦੋਸ਼ਾਂ ਦੀ ਜਾਂਚ ਲਈ ਮਹਾਸੰਘ ਵਲੋਂ ਗਠਿਤ ਕਮੇਟੀ ਨੂੰ ਇਸ ਮੁੱਦੇ 'ਤੇ ਕੇਂਦਰ ਨਦਾ ਰੁਖ ਜਾਨਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਦੁਆਰਾ ਗਠਿਤ ਕੀਤਾ ਗਿਆ ਹੈ, ਉਸ 'ਤੇ ਵੀ ਅਦਾਲਤ ਨੇ ਨਾਰਾਜ਼ਗੀ ਜਤਾਈ।

ਇਹ ਖ਼ਬਰ ਪੜ੍ਹੋ- ਜੂਨੀਅਰ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਓਡੀਸ਼ਾ : ਪਟਨਾਇਕ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News