ਮੋਹਾਲੀ ''ਚ ਜਿੱਤ ਦਰਜ ਕਰਨ ਤੋਂ ਬਾਅਦ ਕਪਤਾਨ ਕੋਹਲੀ ਨੇ ਦਿੱਤਾ ਵੱਡਾ ਬਿਆਨ

09/18/2019 11:08:46 PM

ਨਵੀਂ ਦਿੱਲੀ— ਭਾਰਤੀ ਟੀਮ ਨੇ ਮੋਹਾਲੀ ਦੇ ਮੈਦਾਨ 'ਤੇ ਦੱਖਣੀ ਅਫਰੀਕਾ ਟੀਮ ਨੂੰ 7 ਵਿਕਟਾਂ ਨਾਲ ਹਰਾ ਕੇ ਦੂਜੇ ਟੀ-20 ਮੈਚ ਜਿੱਤ ਲਿਆ। ਇਸ ਮੈਚ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅਹਿਮ ਭੂਮੀਕਾ ਨਿਭਾਈ। 150 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਕੋਹਲੀ ਨੇ 72 ਦੌੜਾਂ ਬਣਾਈਆਂ ਤੇ ਆਪਣੀ ਟੀਮ ਨੂੰ ਜਿੱਤ ਹਾਸਲ ਕਰਵਾਈ। ਨਾਲ ਹੀ ਮੈਚ ਜਿੱਤਣ ਤੋਂ ਬਾਅਦ ਕੋਹਲੀ ਨੇ ਕਿਹਾ ਕਿ ਤੁਸੀਂ ਮੈਨੂੰ ਟੀ-20 ਕ੍ਰਿਕਟ ਦੀ ਸਭ ਤੋਂ ਵਧੀਆ ਖੇਡ ਯਾਦ ਕਰਵਾ ਦਿੱਤੀ। ਜੇਕਰ ਤੁਸੀਂ ਇਸ ਤਰ੍ਹਾਂ ਦੀ ਕੰਡੀਸ਼ਨ 'ਚ ਇਸ ਤਰ੍ਹਾ ਖੇਡਦੇ ਹੋ ਤੇ ਆਪਣੀ ਟੀਮ ਨੂੰ ਜਿੱਤ ਹਾਸਲ ਕਰਵਾਉਂਦੇ ਹੋ ਤਾਂ ਇਹ ਤੁਹਾਡੇ ਲਈ ਹਮੇਸ਼ਾ ਤੋਂ ਵਧੀਆ ਫੀਲਿੰਗ ਹੁੰਦੀ ਹੈ। ਆਸਟਰੇਲੀਆ ਵਿਰੁੱਧ 2016 'ਚ ਇਸ ਰਾਤ ਨੂੰ ਵੀ ਅਸੀਂ ਬਹੁਤ ਉਤਸ਼ਾਹਿਤ ਸੀ। ਇਸ ਤਰ੍ਹਾ ਦੀ ਖੇਡ 'ਚ ਇਹ ਹੁੰਦਾ ਹੈ ਕਿ ਤੁਸੀਂ ਕ੍ਰਿਕਟ ਫੀਲਡ 'ਚ ਕਿੰਨੇ ਤੇਜ਼ ਹੋ।
ਕੋਹਲੀ ਨੇ ਕਿਹਾ ਕਿ ਪਿੱਚ ਬਹੁਤ ਵਧੀਆ ਸੀ ਤੇ ਗੇਂਦਬਾਜ਼ਾਂ ਵਲੋਂ ਚੀਜ਼ਾਂ ਨੂੰ ਵਾਪਸ ਖਿੱਚਣ 'ਚ ਵਧੀਆ ਮੌਕਾ ਸੀ। ਸਾਡੇ ਲਈ ਸਕਾਰਾਤਮਕ ਸੰਕੇਤ ਬਹੁਤ ਹਨ ਤੇ ਅਸੀਂ ਠੀਕ ਦਿਸ਼ਾ 'ਚ ਜਾ ਰਹੇ ਹਾਂ। ਮੇਰੀ ਸ਼ਰਟ ਦੇ ਸਾਹਮਣੇ ਬੈਜ- ਭਾਰਤ - ਮੇਰੇ ਦੇਸ਼ ਦੇ ਲਈ ਖੇਡਣਾ ਮਾਣ ਦੀ ਗੱਲ ਹੈ। ਜੇਕਰ ਤੁਸੀਂ ਆਪਣੀ ਟੀਮ ਦੇ ਲਈ ਖੇਡ ਜਿੱਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਕ ਰਸਤਾ ਮਿਲ ਜਾਵੇਗਾ। ਆਪਣੇ ਦੇਸ਼ ਦੇ ਲਈ ਖੇਡ ਜਿੱਤਣ ਦੀ ਇੱਛਾਸ਼ਕਤੀ ਹੋਣੀ ਚਾਹੀਦੀ।
ਜ਼ਿਕਰਯੋਗ ਹੈ ਕਿ ਕੋਹਲੀ ਨੇ ਇਸ ਮੈਚ ਦੇ ਦੌਰਾਨ 2 ਵੱਡੇ ਰਿਕਾਰਡ ਵੀ ਆਪਣੇ ਨਾਂ ਕੀਤੇ। ਕੋਹਲੀ ਨੇ ਦੱਖਣੀ ਅਫਰੀਕਾ ਵਿਰੁੱਧ ਮੈਚ ਦੇ ਦੌਰਾਨ ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਕਾਰਨਾਮਾ ਵੀ ਆਪਣੇ ਨਾ ਕਰ ਲਿਆ। ਕੋਹਲੀ ਦੇ ਨਾਂ ਹੁਣ 2440 ਦੌੜਾਂ ਹੋ ਗਏ ਹਨ। ਉਨ੍ਹਾਂ ਨੇ ਰੋਹਿਤ ਸ਼ਰਮਾ ਨੂੰ ਪਿੱਛੇ ਛੱਡਿਆ, ਜਿਸ ਦੇ ਨਾਂ 2434 ਦੌੜਾਂ ਸਨ। ਇਸ ਸੂਚੀ 'ਚ ਮਾਰਟਿਨ ਗੁਪਟਿਲ 2283 ਦੌੜਾਂ ਦੇ ਨਾਲ ਤੀਜੇ ਸਥਾਨ 'ਤੇ ਹੈ।


Gurdeep Singh

Content Editor

Related News