ਕੇਨਰਸ ਕੱਪ ਇੰਟਰਨੈਸ਼ਨਲ ਸ਼ਤਰੰਜ : ਹਰਿਕਾ ਤੇ ਹੰਪੀ ਨੇ ਖੇਡਿਆ ਡਰਾਅ

Wednesday, Feb 12, 2020 - 01:26 AM (IST)

ਕੇਨਰਸ ਕੱਪ ਇੰਟਰਨੈਸ਼ਨਲ ਸ਼ਤਰੰਜ : ਹਰਿਕਾ ਤੇ ਹੰਪੀ ਨੇ ਖੇਡਿਆ ਡਰਾਅ

ਸੇਂਟ ਲੂਈਸ (ਅਮਰੀਕਾ)— ਦੁਨੀਆ ਦੇ ਸਭ ਤੋਂ ਵੱਡੇ ਇੰਟਰਨੈਸ਼ਨਲ ਟੂਰਨਾਮੈਂਟ ਕੇਨਰਸ ਕੱਪ ਸ਼ਤਰੰਜ ਵਿਚ ਚੌਥੇ ਰਾਊਂਡ 'ਚ ਵਿਸ਼ਵ ਚੈਂਪੀਅਨ ਜੂ ਵੈਂਜੂਨ ਨੇ ਆਖਿਰਕਾਰ 3 ਡਰਾਅ ਤੋਂ ਬਾਅਦ ਆਪਣੀ ਪਹਿਲੀ ਜਿੱਤ ਦਰਜ ਕੀਤੀ। ਉਸ ਨੇ ਰੂਸ ਦੀ ਗੁਨਿਨਾ ਵਾਲੇਂਟੀਨਾ ਨੂੰ ਪ੍ਰਤੀਯੋਗਿਤਾ 'ਚ ਉਸ ਦੀ ਤੀਜੀ ਹਾਰ ਦਾ ਸਵਾਦ ਚਖਾਇਆ। ਭਾਰਤ ਦੀ ਚੋਟੀ ਦੀ ਮਹਿਲਾ ਖਿਡਾਰਨ ਅਤੇ ਮੌਜੂਦਾ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨ ਕੋਨੇਰੂ ਹੰਪੀ ਅਤੇ ਵਿਸ਼ਵ ਬਲਿਟਜ਼ ਸ਼ਤਰੰਜ ਚੈਂਪੀਅਨ ਰੂਸ ਦੀ ਲਾਗਨੋਂ ਕਾਟੇਰਯਨਾ ਵਿਚਾਲੇ ਮੁਕਾਬਲਾ 30 ਚਾਲਾਂ 'ਚ ਡਰਾਅ ਰਿਹਾ ਤਾਂ ਹਰਿਕਾ ਦ੍ਰੋਣਾਵਲੀ ਨੇ ਅਮਰੀਕਾ ਦੇ ਇਰਿਨਾ ਕ੍ਰਿਸ਼ ਨਾਲ 33 ਚਾਲਾਂ ਵਿਚ ਡਰਾਅ ਖੇਡਿਆ। ਉਥੇ ਸਭ ਤੋਂ ਅੱਗੇ ਚੱਲ ਰਹੀ ਜਾਰਜੀਆ ਦੀ ਨਾਨਾ ਦਗਨਿਡਜੇ ਨੇ ਯੂਕ੍ਰੇਨ ਦੀ ਮਾਰੀਆ ਮਿਊਜਚੁਕ ਨਾਲ ਡਰਾਅ ਖੇਡਦੇ ਹੋਏ ਆਪਣੀ ਬੜ੍ਹਤ ਬਣਾਈ ਰੱਖੀ।

PunjabKesariPunjabKesari


author

Gurdeep Singh

Content Editor

Related News