ਨਸਲਵਾਦ ਮਾਮਲੇ 'ਤੇ ਫੁੱਟਬਾਲ ਅਧਿਕਾਰੀਆਂ ਨਾਲ ਮਿਲਣਗੇ ਬ੍ਰਿਟਿਸ਼ ਖੇਡਮੰਤਰੀ
Tuesday, Feb 05, 2019 - 03:42 PM (IST)
ਲੰਡਨ : ਬ੍ਰਿਟਿਸ਼ ਖੇਡਮੰਤਰੀ ਮਮਸੀ ਡੇਵਿਸ ਨੇ ਕਿਹਾ, ''ਉਹ ਹਾਲ ਹੀ 'ਚ ਵੱਡੇ ਮੈਚਾਂ 'ਚ ਨਸਲਵਾਦੀ ਨਾਰੇਬਾਜ਼ੀ ਅਤੇ ਅਪਮਾਨਜਨਕ ਸ਼ਬਦਾਂ ਦੇ ਇਸਤੇਮਾਲ ਦੀਆਂ ਘਟਨਾਵਾਂ ਨੂੰ ਲੈ ਕੇ ਫੁੱਟਬਾਲ ਅਧਿਕਾਰੀਆਂ ਨਾਲ ਮਿਲਣਗੇ। ਡੇਵਿਸ ਨੇ ਹਾਊਸ ਆਫ ਕਾਮੰਸ 'ਚ ਕਿਹਾ ਕਿ ਉਹ ਆਉਣ ਜਾਣ ਵਾਲੇ ਹਫਤਿਆਂ ਵਿਚ ਇੰਗਲੈਂਡ ਫੁੱਟਬਾਲ ਸੰਘ, ਪ੍ਰੀਮਿਅਰ ਲੀਗ ਅਤੇ ਇੰਗਲਿਸ਼ ਫੁੱਟਬਾਲ ਲੀਗ ਦੇ ਅਧਿਕਾਰੀਆਂ ਨਾਲ ਮਿਲਣਗੇ। ਦਸੰਬਰ ਵਿਚ ਚੇਲਸੀ ਨੇ ਚਾਰ ਲੋਕਾਂ ਨੂੰ ਵੈਸਟ ਲੰਡਨ ਦੇ ਸਟਾਮਫੋਰਡ ਬ੍ਰਿਜ ਗ੍ਰਾਊਂਡ ਤੋਂ ਬਾਹਰ ਕਰ ਦਿੱਤਾ ਸੀ, ਜਿਨ੍ਹਾਂ ਨੇ ਮੈਨਚੈਸਟਰ ਸਿਟੀ ਦੇ ਫਾਰਵਰਡ ਰਹੀਮ ਆਰਸੇਨਲ ਦੇ ਇਕ ਖਿਡਾਰੀ 'ਤੇ ਕੇਲੇ ਦਾ ਛਿੱਲੜ ਸੁੱਟਿਆ ਸੀ।
