AUSvIND: ਨਹੀਂ ਸੁਧਰੇ ਆਸਟ੍ਰੇਲੀਆਈ ਦਰਸ਼ਕ, ਬ੍ਰਿਸਬੇਨ ’ਚ ਮੁੜ ਸਿਰਾਜ ਅਤੇ ਸੁੰਦਰ ’ਤੇ ਹੋਈ ਨਸਲੀ ਟਿੱਪਣੀ

01/15/2021 5:15:36 PM

ਬ੍ਰਿਸਬੇਨ (ਭਾਸ਼ਾ) : ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਆਸਟਰੇਲੀਆ ਖ਼ਿਲਾਫ਼ ਚੌਥੇ ਟੈਸਟ ਦੇ ਸ਼ੁਰੂਆਤੀ ਦਿਨ ਦਰਸ਼ਕਾਂ ਦੇ ਇਕ ਸਮੂਹ ਨੇ ਫਿਰ ਤੋਂ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਨੂੰ ਅਪਸ਼ਬਦ ਕਹੇ ਅਤੇ ਇੱਥੇ ਇਕ ਅਖ਼ਬਾਰ ਵਿਚ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੂੰ ਕੁੱਝ ਦਰਸ਼ਕਾਂ ਨੇ ‘ਕੀੜਾ’ ਕਿਹਾ। ਇਸ ਘਟਨਾ ਤੋਂ ਕੁੱਝ ਦਿਨ ਪਹਿਲਾਂ ਸਿਰਾਜ ਨੂੰ ਤੀਜੇ  ਡਰਾਅ ਟੈਸਟ ਦੇ ਤੀਜੇ ਅਤੇ ਚੌਥੇ ਦਿਨ ਸਿਡਨੀ ਕ੍ਰਿਕਟ ਮੈਦਾਨ ’ਤੇ ਦਰਸ਼ਕਾਂ ਨੇ ਨਸਲੀ ਸ਼ਬਦ ਕਹੇ ਸਨ। ਸਿਡਨੀ ਵਿਚ ਘਟਨਾ ਦੇ ਬਾਅਦ 6 ਲੋਕਾਂ ਨੂੰ ਸਟੇਡੀਅਮ ਤੋਂ ਕੱਢ ਦਿਤਾ ਗਿਆ ਸੀ ਅਤੇ ਕ੍ਰਿਕਟ ਆਸਟਰੇਲੀਆ ਨੇ ਮਹਿਮਾਨ ਟੀਮ ਤੋਂ ਮਾਫ਼ੀ ਮੰਗੀ ਸੀ।

ਇਹ ਵੀ ਪੜ੍ਹੋ: ਵਿਰੁਸ਼ਕਾ ਨੂੰ ਮਾਤਾ-ਪਿਤਾ ਬਣਨ ਦੀ ਅਮੂਲ ਨੇ ਦਿੱਤੀ ਵਧਾਈ ਪਰ ਲੋਕਾਂ ਨੇ ਲਗਾ ਦਿੱਤੀ ਕਲਾਸ, ਜਾਣੋ ਵਜ੍ਹਾ

ਸ਼ੁੱਕਰਵਾਰ ਨੂੰ ‘ਸਿਡਨੀ ਮਾਰਨਿੰਗ ਹੇਰਾਲਡ’ ਦੀ ਰਿਪੋਰਟ ਅਨੁਸਾਰ ਇਕ ਦਰਸ਼ਕ ਨੇ ਕਿਹਾ ਕਿ ਗਾਬਾ ਵਿਚ ਦਰਸ਼ਕਾਂ ਦੇ ਇਕ ਗਰੁੱਪ ਨੇ ਸਿਰਾਜ ਨੂੰ ਨਿਸ਼ਾਨਾ ਬਣਾਇਆ। ਅਖ਼ਬਾਰ ਵਿਚ ਦਰਸ਼ਕ (ਨਾਮ-ਕੇਟ) ਦੇ ਹਵਾਲੇ ਤੋਂ ਲਿਖਿਆ ਗਿਆ, ‘ਮੇਰੇ ਪਿੱਛੇ ਬੈਠਾ ਮੁੰਡਾ - ਵਾਸ਼ਿੰਗਟਨ ਅਤੇ ਸਿਰਾਜ - ਦੋਵਾਂ ਨੂੰ ਕੀੜੇ ਕਹਿ ਰਿਹਾ ਸੀ।’ ਉਨ੍ਹਾਂ ਕਿਹਾ, ‘ਇਸ ਦੀ ਸ਼ੁਰੂਆਤ ਸਿਰਾਜ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤੀ ਗਈ ਅਤੇ ਐਸ.ਸੀ.ਜੀ. ਵਿਚ ਜੋ ਹੋਇਆ, ਉਸੇ ਦੀ ਤਰਜ ’ਤੇ ਸੀ (ਜਿਸ ਵਿਚ ਦਰਸ਼ਕਾਂ ਨੇ ਦੇ ਸੇਰਾ, ਸੇਰਾ ਦੀ ਧੁੰਨ ’ਤੇ ਕੇ ਸ਼ਿਰਾਜ, ਸ਼ਿਰਾਜ ਬੋਲ ਦਾ ਇਸਤੇਮਾਲ ਕੀਤਾ)।’ ਉਨ੍ਹਾਂ ਕਿਹਾ, ‘ਪਰ ਇਸ ਵਾਰ ਇਹ ਸਿਰਾਜ ਸੀ। ਮੈਨੂੰ ਸ਼ੱਕ ਹੈ ਕਿ ਇਹ ਸਿਰਫ਼ ਸੰਜੋਗ ਨਹੀਂ ਹੈ ਕਿ ਸਿਰਾਜ ਨੂੰ ਐਸ.ਸੀ.ਜੀ. ਵਿਚ ਹੋਈ ਘਟਨਾ ਦੇ ਬਾਅਦ ਨਿਸ਼ਾਨਾ ਬਣਾਇਆ ਜਾ ਰਿਹਾ ਹੈ।’

ਇਹ ਵੀ ਪੜ੍ਹੋ: ਨਟਰਾਜਨ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਅੰਤਰਰਾਸ਼ਟਰੀ ਕ੍ਰਿਕਟ ’ਚ ਅਜਿਹਾ ਕਰਣ ਵਾਲੇ ਬਣੇ ਪਹਿਲੇ ਭਾਰਤੀ

ਅਖ਼ਬਾਰ ਅਨੁਸਾਰ ਇਕ ਵਾਰ ਤਾਂ ਭੀੜ ਵਿਚੋਂ ਇਕ ਵਿਅਕਤੀ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ, ‘ਸਿਰਾਜ, ‘ਗਿਵ ਅਸ ਏ ਵੇਵ’, ‘ਗਿਵ ਅਸ ਏ ਵੇਵ’, ‘ਗਿਵ ਅਸ ਏ ਵੇਵ’। ਸਿਰਾਜ ਕੀੜਾ (ਯੂ ਬਲਡੀ ਗਰਬ)।’ ਸਿਡਨੀ ਟੈਸਟ ਵਿਚ ਸਿਰਾਜ ਦੀ ਸ਼ਿਕਾਇਤ ਦੇ ਬਾਅਦ ਕਰੀਬ 10 ਮਿੰਟ ਲਈ ਖੇਡ ਰੋਕਿਆ ਗਿਆ ਸੀ। ਬੀ.ਸੀ.ਸੀ.ਆਈ. ਨੇ ਵੀ ਮੈਚ ਰੈਫਰੀ ਨੂੰ ਇਸ ਦੀ ਸ਼ਿਕਾਇਤ ਦਰਜ ਕੀਤੀ ਸੀ। ਸੀ.ਏ. ਨੇ ਨਸਲੀ ਟਿੱਪਣੀ ਕਰਣ ਵਾਲਿਆਂ ’ਤੇ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ ਸੀ ਜਿਸ ਵਿਚ ਉਨ੍ਹਾਂ ’ਤੇ ਉਮਰ ਭਰ ਲਈ ਐਸ.ਸੀ.ਜੀ. ਤੋਂ ਪਾਬੰਦੀ ਵੀ ਸ਼ਾਮਿਲ ਸੀ। ਆਈ.ਸੀ.ਸੀ. ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਸੀ ਅਤੇ ਸੀ.ਏ. ਨੂੰ ਇਸ ਸੰਦਰਭ ਵਿਚ ਕਦਮ  ਚੁੱਕਣ ਦੀ ਰਿਪੋਰਟ ਮੰਗੀ ਸੀ। ਸਾਬਕਾ ਅਤੇ ਮੌਜੂਦਾ ਖਿਡਾਰੀਆਂ ਨੇ ਵੀ ਐਸ.ਸੀ.ਜੀ. ’ਤੇ ਘਟਨਾ ਦੀ ਨਿੰਦਾ ਕੀਤੀ ਸੀ, ਜਿਸ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ, ਆਸਟਰੇਲੀਆਈ ਕਪਤਾਨ ਟਿਮ ਪੇਨ ਅਤੇ ਕੋਚ ਜਸਟਿਨ ਲੈਂਗਰ ਵੀ ਸ਼ਾਮਿਲ ਸਨ।

ਇਹ ਵੀ ਪੜ੍ਹੋ: ਫਰਜ਼ੀ ਲੋਨ ਐਪਸ ’ਤੇ ਗੂਗਲ ਦੀ ਸਖ਼ਤ ਕਾਰਵਾਈ, ਪਲੇ ਸਟੋਰ ਤੋਂ ਹਟਾਏ ਕਈ ਐਪਸ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News