ਬਾਕਸਿੰਗ : ਪੰਜਾਬ ਪੈਂਥਰਸ ਨੇ ਨਾਰਥਈਸਟ ਰਾਈਨੋਜ਼ ਨੂੰ ਹਰਾ ਕੇ ਫਾਈਨਲ ''ਚ ਬਣਾਈ ਜਗ੍ਹਾ
Saturday, Dec 21, 2019 - 01:54 PM (IST)

ਸਪੋਰਟਸ ਡੈਸਕ— ਪੰਜਾਬ ਪੈਂਥਰਸ ਨੇ ਬਿਗ ਬਾਊਟ ਇੰਡੀਅਨ ਬਾਕਸਿੰਗ ਲੀਗ ਦੇ ਸੈਮੀਫਾਈਨਲ 'ਚ ਸ਼ੁੱਕਰਵਾਰ ਨੂੰ ਇੱਥੇ ਨਾਰਥਈਸਟ ਰਾਈਨੋਜ਼ ਨੂੰ 5-2 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਪੰਜਾਬ ਪੈਂਥਰਸ ਨੇ ਇੱਥੋਂ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ 'ਚ ਕੇ. ਡੀ. ਜਾਧਵ ਹਾਲ 'ਚ ਖੇਡੇ ਗਏ ਦੂਜੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ।
ਰਾਈਨੋਜ਼ ਦੀ ਟੀਮ ਇਕ ਸਮੇਂ 2-1 ਨਾਲ ਅੱਗੇ ਸੀ ਪਰ ਪੰਜਾਬ ਨੇ ਲਗਾਤਾਰ ਚਾਰ ਮੈਚ ਜਿੱਤ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਫਾਈਨਲ 'ਚ ਉਸ ਦਾ ਸਾਹਮਣਾ ਸ਼ਨੀਵਾਰ ਨੂੰ ਗੁਜਰਾਤ ਜਾਇੰਟਸ ਨਾਲ ਹੋਵੇਗਾ। ਰਾਈਨੋਜ਼ ਲਈ ਮੀਨਾਕਸ਼ੀ ਅਤੇ ਫ੍ਰਾਂਸਿਸਕੋ ਵੇਰੋਨ ਹੀ ਮੁਕਾਬਲੇ ਜਿੱਤ ਸਕੇ। ਸੋਨੀਆ ਲਾਠੇਰ ਨੇ ਦਿਨ ਦਾ ਪਹਿਲਾ ਮੈਚ ਜਿੱਤ ਕੇ ਪੰਜਾਬ ਨੂੰ ਜਿੱਤ ਦਿਵਾ ਦਿੱਤੀ ਸੀ, ਪਰ ਫਿਰ ਮੀਨਾਕਸ਼ੀ ਅਤੇ ਫ੍ਰਾਂਸਿਸਕੋ ਨੇ ਰਾਈਨੋਜ਼ ਨੂੰ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਨਵੀਨ ਕੁਮਾਰ, ਅਬਦੁਲ ਮਲਿਕ ਖਾਲਾਕੋਵ, ਮਨੋਜ ਕੁਮਾਰ ਨੇ ਜਿੱਤ ਦਰਜ ਕੀਤੀ।