ਬੋਪੰਨਾ ਤੇ ਪਾਵਲਾਸੇਕ ਦੀ ਜੋੜੀ ਰੋਮ ਮਾਸਟਰਜ਼ ’ਚੋਂ ਬਾਹਰ
Wednesday, May 14, 2025 - 12:27 PM (IST)

ਰੋਮ– ਭਾਰਤ ਦੇ ਰੋਹਨ ਬੋਪੰਨਾ ਤੇ ਚੈੱਕ ਗਣਰਾਜ ਦੇ ਉਸਦੇ ਜੋੜੀਦਾਰ ਐਡਮ ਪਾਵਲਾਸੇਕ ਦੀ ਜੋੜੀ ਮੰਗਲਵਾਰ ਨੂੰ ਇੱਥੇ ਜੋ ਸੈਲਿਸਬਰੀ ਤੇ ਨੀਲ ਸਕੂਪਸਕੀ ਦੀ ਬ੍ਰਿਟੇਨ ਦੀ ਜੋੜੀ ਹੱਥੋਂ ਸਿੱਧੇ ਸੈੱਟਾਂ ਵਿਚ ਹਾਰ ਕੇ ਰੋਮ ਮਾਸਟਰਜ਼ ਦੀ ਪੁਰਸ਼ ਡਬਲਜ਼ ਪ੍ਰਤੀਯੋਗਿਤਾ ਵਿਚੋਂ ਬਾਹਰ ਹੋ ਗਈ। ਬੋਪੰਨਾ ਤੇ ਪਾਵਲਾਸੇਕ ਪ੍ਰੀ ਕੁਆਰਟਰ ਫਾਈਨਲ ਮੈਚ ਨੂੰ ਇਕ ਘੰਟਾ 8 ਮਿੰਟ ਵਿਚ 3-6, 3-6 ਨਾਲ ਹਾਰ ਗਏ। ਬੋਪੰਨਾ ਦੀ ਹਾਰ ਦੇ ਨਾਲ ਹੀ ਇਸ ‘ਕਲੇਅ ਕੋਰਟ’ ਟੂਰਨਾਮੈਂਟ ’ਚੋਂ ਭਾਰਤੀ ਚੁਣੌਤੀ ਖਤਮ ਹੋ ਗਈ।