2 ਕੁਇੰਟਲ ਤੋਂ ਵੱਧ ਦੀ ਸਕਵੈਟਸ ਲਗਾਉਂਦਿਆਂ ਬਾਡੀ ਬਿਲਡਰ ਦੀ ਟੁੱਟੀ ਧੌਣ, ਦਰਦਨਾਕ ਮੌਤ
Saturday, Jul 22, 2023 - 02:10 AM (IST)
ਸਪੋਰਟਸ ਡੈਸਕ : ਇੰਡੋਨੇਸ਼ੀਆ ਦੇ ਬਾਲੀ ’ਚ ਜਿਮ ਲਗਾ ਰਿਹਾ ਬਾਡੀ ਬਿਲਡਰ ਜਸਟਿਨ ਵਿੱਕੀ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ’ਚ ਧੌਣ ਟੁੱਟਣ ਕਾਰਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਹ 208 ਕਿ. ਗ੍ਰਾ. ਦੀ ਸਕਵੈਟਸ ਲਗਾ ਰਿਹਾ ਸੀ। ਉੱਠਦੇ ਸਮੇਂ ਸਾਰਾ ਭਾਰ ਉਸ ਦੀ ਧੌਣ ’ਤੇ ਆ ਗਿਆ, ਜਿਸ ਨਾਲ ਇਹ ਟੁੱਟ ਗਈ। ਘਟਨਾ 15 ਜੁਲਾਈ ਦੀ ਹੈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੈ।
ਇਹ ਖ਼ਬਰ ਵੀ ਪੜ੍ਹੋ : Emerging Asia Cup : ਭਾਰਤ ਫਾਈਨਲ ’ਚ ਪਹੁੰਚਿਆ, ਹੁਣ ਪਾਕਿਸਤਾਨ ਨਾਲ ਹੋਵੇਗੀ ਖ਼ਿਤਾਬੀ ਟੱਕਰ
ਇਹ ਖ਼ਬਰ ਵੀ ਪੜ੍ਹੋ : ਕੱਚੇ ਅਧਿਆਪਕਾਂ ਨੂੰ ਲੈ ਕੇ ਵੱਡੀ ਖ਼ਬਰ, CM ਮਾਨ ਸੇਵਾਵਾਂ ਪੱਕੀਆਂ ਕਰਨ ਦੇ ਸੌਂਪਣਗੇ ਪੱਤਰ
33 ਸਾਲ ਦੇ ਵਿੱਕੀ ਦੀ ਮੌਤ ਤੋਂ ਬਾਅਦ ਬਾਲੀ ਦੇ ਬਾਡੀ ਬਿਲਡਿੰਗ ਭਾਈਚਾਰੇ ਨੇ ਸ਼ੋਕ ਮਨਾਇਆ। ਉਸ ਦੇ ਦੋਸਤ ਗੇਦੇ ਸੁਤਾਰਿਆ ਨੇ ਕਿਹਾ ਕਿ ਵਿੱਕੀ ਇਕ ਚੰਗਾ ਇਨਸਾਨ, ਨਰਮ ਸੁਭਾਅ ਵਾਲਾ ਅਤੇ ਮਿਲਣਸਾਰ ਸੀ। ਉਹ ਹਮੇਸ਼ਾ ਜਿਮ ਬਾਰੇ ਗਿਆਨ ਸਾਂਝਾ ਕਰਦਾ ਸੀ। ਉਸ ਨੇ ਜਿਮ ’ਚ ਦੋਸਤਾਂ ਨੂੰ ਵੀ ਸਲਾਹ ਦਿੱਤੀ ਕਿ ਉਹ ਟ੍ਰੇਨਿੰਗ ਦੌਰਾਨ ਚੌਕਸ ਰਹਿਣ ਅਤੇ ਆਪਣੀ ਸਮਰੱਥਾ ਤੋਂ ਅੱਗੇ ਨਾ ਵਧਣ। ਸਿਰਫ ਅਸੀਂ ਹੀ ਆਪਣੀ ਸਮਰੱਥਾ ਨੂੰ ਮਾਪ ਸਕਦੇ ਹਾਂ। ਭਗਵਾਨ ਉਸ ਨੂੰ ਸ਼ਾਂਤੀ ਦੇਵੇ।
ਜਸਟਿਨ ਵਿੱਕੀ ਬਾਲੀ ਦੇ ‘ਦਿ ਪੈਰਾਡਾਈਜ਼’ ਜਿਮ ’ਚ ਇਕ ਬਾਡੀ ਬਿਲਡਰ, ਡਾਈਟ ਐਡਵਾਈਜ਼ਰ ਅਤੇ ਪਰਸਨਲ ਟ੍ਰੇਨਰ ਦੇ ਤੌਰ ’ਤੇ ਕੰਮ ਕਰਦਾ ਸੀ। ਉਹ ਸੋਸ਼ਲ ਮੀਡੀਆ ’ਤੇ ਕਾਫੀ ਮਸ਼ਹੂਰ ਸੀ। ਇੰਸਟਾਗ੍ਰਾਮ ’ਤੇ ਉਸ ਦੇ 30 ਹਜ਼ਾਰ ਤੋਂ ਜ਼ਿਆਦਾ ਪ੍ਰਸ਼ੰਸਕ ਹਨ। ਉਹ ਪਰਸਨਲ ਟ੍ਰੇਨਿੰਗ ’ਚ ਦਿੱਤੇ ਗਏ ‘ਪਿਆਰ ਅਤੇ ਜਨੂੰਨ’ ਲਈ ਪ੍ਰਸਿੱਧ ਸੀ।
ਇੰਡੋਨੇਸ਼ੀਆ ਦੀ ਬਾਡੀ ਬਿਲਡਿੰਗ ਐਸੋਸੀਏਸ਼ਨ ਨੇ ਵੀ ਘਟਨਾ ’ਤੇ ਸ਼ੋਕ ਜ਼ਾਹਿਰ ਕੀਤਾ। ਸੋਸ਼ਲ ਮੀਡੀਆ ’ਤੇ ਉਨ੍ਹਾਂ ਨੇ ਲਿਖਿਆ, ‘‘ਰੈਸਟ ਇਨ ਪੀਸ ਜਸਟਿਨ ਵਿੱਕੀ। ਤੁਸੀਂ ਸਾਡੀ ਬਾਡੀ ਬਿਲਡਿੰਗ ਸੋਸਾਇਟੀ ’ਚ ਹਮੇਸ਼ਾ ਯਾਦ ਕੀਤੇ ਜਾਓਗੇ। ਜ਼ਿਆਦਾ ਤੋਂ ਜ਼ਿਆਦਾ ਸਿਹਤ ਲਾਭਾਂ ਲਈ ਅਕਸਰ ਬਾਡੀ ਬਿਲਡਰ ਆਪਣੀਆਂ ਸਮਰੱਥਾਵਾਂ ਤੋਂ ਅੱਗੇ ਨਿਕਲ ਜਾਂਦੇ ਹਨ, ਜਿਸ ਦੇ ਖਤਰਨਾਕ ਨਤੀਜੇ ਭੁਗਤਣ ਨੂੰ ਮਿਲਦੇ ਹਨ। ਇਹ ਘਟਨਾ ਅਹਿਸਾਸ ਦੁਆਉਂਦੀ ਹੈ ਕਿ ਸਾਨੂੰ ਆਪਣੇ ਪੇਸ਼ੇ ’ਚ ਕਿੰਨੇ ਚੌਕਸ ਰਹਿਣ ਦੀ ਜ਼ਰੂਰਤ ਹੈ। ਖਤਰਨਾਕ ਸੱਟਾਂ ਦੀ ਰੋਕਥਾਮ ਲਈ ਜਾਗਰੂਕਤਾ ਬੇਹੱਦ ਜ਼ਰੂਰੀ ਹੈ। ਟਾਰਗੈੱਟ ਹਾਸਲ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਸਰੀਰ ਦੀ ਰੱਖਿਆ ਕਰਨੀ ਜ਼ਿਆਦਾ ਜ਼ਰੂਰੀ ਹੈ।
ਥੋੜ੍ਹੀ ਜਿਹੀ ਲਾਪ੍ਰਵਾਹੀ ਪੈ ਜਾਂਦੀ ਹੈ ਭਾਰੀ
1. ਸਤੰਬਰ 2021 ’ਚ ਪਾਵਰਲਿਫਟਿੰਗ ਸਨਸਨੀ ਲੈਰੀ ਵ੍ਹੀਲਸ ਨੂੰ ਬੈਂਚ ਪ੍ਰੈੱਸ ਲਗਾਉਂਦੇ ਹੋਏ ਸੱਟ ਲੱਗ ਗਈ ਸੀ। ਜ਼ਿਆਦਾ ਵਜ਼ਨ ਕਾਰਨ ਲੈਰੀ ਦੀ ਛਾਤੀ ਦਾ ਇਕ ਹਿੱਸਾ ਫਟ ਗਿਆ ਸੀ। ਉਹ ਅਜੇ ਵੀ ਰਿਕਵਰੀ ਦੇ ਰਾਹ ’ਤੇ ਹੈ।
2. ਪਾਵਰਲਿਫਟਿੰਗ ਦੇ ਤਜਰਬੇਕਾਰ ਜੋਸੇਫ ਵੀਲਟੇਕਰ ਨੂੰ 400 ਕਿ. ਗ੍ਰਾ. (881.8 ਪੌਂਡ) ਵਜ਼ਨ ਚੁੱਕ ਕੇ ਬੈਠਣ ਦੀ ਕੋਸ਼ਿਸ਼ ’ਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਉਹ ਵਜ਼ਨ ਦੇ ਨਾਲ ਸੰਘਰਸ਼ ਕਰਦਾ ਦਿਸਿਆ ਸੀ। ਉਸ ਨੇ ਬਾਰਬੇਲ ਨੂੰ ਆਪਣੇ ਸਿਰ ਦੇ ਉੱਪਰੋਂ ਅੱਗੇ ਵੱਲ ਘੁਮਾਇਆ। ਵਜ਼ਨ ਨਾ ਸੰਭਾਲਣ ਕਾਰਨ ਉਸ ਨੇ ਖੁਦ ਨੂੰ ਵੱਖ ਕਰ ਲਿਆ ਅਤੇ ਵੱਡੇ ਹਾਦਸੇ ਤੋਂ ਬਚ ਗਿਆ।
3. ਫਿੱਟਨੈੱਸ ਇਨਫਲੂਐਂਸਰ ਬ੍ਰੈਡਲੀ ਮਾਰਟਿਨ ਪਿਛਲੇ ਸਤੰਬਰ ’ਚ ਵਜ਼ਨ ਦੇ ਉੱਪਰ ਮਹਿਲਾ ਨੂੰ ਖੜ੍ਹਾ ਕਰ ਕੇ ਕਰਤੱਬ ਦਿਖਾ ਰਿਹਾ ਸੀ। ਮਹਿਲਾ ਦਾ ਬੈਲੰਸ ਵਿਗੜਿਆ ਅਤੇ ਉਹ ਬ੍ਰੈਡਲੀ ਦੇ ਚਿਹਰੇ ’ਤੇ ਜਾ ਡਿੱਗੀ। ਉਸ ਨੂੰ 10 ਟਾਂਕੇ ਲਗਵਾਉਣੇ ਪਏ ਸਨ।
ਹੋ ਚੁੱਕੀ ਹੈ 3 ਐਥਲੀਟਾਂ ਦੀ ਮੌਤ
ਬਾਡੀ ਬਿਲਡਿੰਗ ’ਚ ਮੌਤ ਹਾਲ ਹੀ ’ਚ ਆਮ ਹੋ ਗਈ ਹੈ। ਕੁਝ ਹੀ ਮਹੀਨਿਆਂ ਦੇ ਵਕਫ਼ੇ ’ਚ 3 ਐਥਲੀਟਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਪਹਿਲਾਂ ਮਸ਼ਹੂਰ ਯੂ-ਟਿਊਬਰ ਜੋ ਲਿੰਡਨਰ ਦੀ 30 ਸਾਲ ਦੀ ਉਮਰ ’ਚ ਮੌਤ ਹੋ ਗਈ। ਫਿਰ ਕੈਟਾਲਿਨ ਸਟੇਫੇਨਸਕੁ ਦੀ 30 ਸਾਲ ਦੀ ਉਮਰ ’ਚ ਇਕ ਬੋਟ ਯਾਤਰਾ ਤੋਂ ਬਾਅਦ ਉਥਲੀ ਨਦੀ ’ਚ ਡੁੱਬਣ ਨਾਲ ਮੌਤ ਹੋ ਗਈ। 2000 ’ਚ ਵੀ ਬਾਡੀ ਬਿਲਡਰ ਗੁਸਤਾਵੋ ਬਡੇਲ ਦੀ ਹਾਦਸੇ ’ਚ ਮੌਤ ਹੋ ਗਈ ਸੀ। ‘ਮਿਸਟਰ ਯੂਨੀਵਰਸ’ ਅਤੇ 4 ਵਾਰ ‘ਮਿਸਟਰ ਇੰਡੀਆ’ ਰਹੇ ਬਾਡੀ ਬਿਲਡਰ ਆਸ਼ੀਸ਼ ਸਾਖਰਕਰ (43) ਦਾ ਮੰਗਲਵਾਰ ਦੇਰ ਰਾਤ ਦਿਹਾਂਤ ਹੋ ਗਿਆ।