ਟੀ20 ਰੈਂਕਿੰਗ ''ਚ ਬਿਸ਼ਨੋਈ 6ਵੇਂ ਅਤੇ ਅਰਸ਼ਦੀਪ 10ਵੇਂ ਸਥਾਨ ’ਤੇ ਪੁੱਜੇ

Wednesday, Sep 10, 2025 - 06:25 PM (IST)

ਟੀ20 ਰੈਂਕਿੰਗ ''ਚ ਬਿਸ਼ਨੋਈ 6ਵੇਂ ਅਤੇ ਅਰਸ਼ਦੀਪ 10ਵੇਂ ਸਥਾਨ ’ਤੇ ਪੁੱਜੇ

ਸਪੋਰਟਸ ਡੈਸਕ- ਭਾਰਤੀ ਸਪਿੰਨਰ ਰਵੀ ਬਿਸ਼ਨੋਈ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅੱਜ ਜਾਰੀ ਆਈਸੀਸੀ ਟੀ-20 ਗੇਂਦਬਾਜ਼ੀ ਦਰਜਬੰਦੀ ਵਿੱਚ ਕ੍ਰਮਵਾਰ ਛੇਵੇਂ ਅਤੇ ਦਸਵੇਂ ਸਥਾਨ ’ਤੇ ਪਹੁੰਚ ਗਏ ਹਨ। ਵਰੁਣ ਚੱਕਰਵਰਤੀ ਚੌਥੇ ਸਥਾਨ ’ਤੇ ਬਰਕਰਾਰ ਹੈ, ਜਦਕਿ ਬਿਸ਼ਨੋਈ, ਅਰਸ਼ਦੀਪ ਅਤੇ ਅਕਸ਼ਰ ਪਟੇਲ ਇੱਕ-ਇੱਕ ਸਥਾਨ ਦੇ ਫਾਇਦੇ ਨਾਲ ਕ੍ਰਮਵਾਰ ਛੇਵੇਂ, ਦਸਵੇਂ ਅਤੇ 13ਵੇਂ ਸਥਾਨ ’ਤੇ ਪਹੁੰਚੇ ਹਨ।

ਬੱਲੇਬਾਜ਼ੀ ਦਰਜਾਬੰਦੀ ਵਿੱਚ ਅਭਿਸ਼ੇਕ ਸ਼ਰਮਾ 829 ਰੇਟਿੰਗ ਅੰਕਾਂ ਨਾਲ ਸਿਖਰ ’ਤੇ ਬਰਕਰਾਰ ਹੈ, ਜਦਕਿ ਤਿਲਕ ਵਰਮਾ ਦੂਜੇ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਛੇਵੇਂ ਸਥਾਨ ’ਤੇ ਹੈ ਜਦਕਿ ਯਸ਼ਸਵੀ ਜੈਸਵਾਲ ਇੱਕ ਸਥਾਨ ਹੇਠਾਂ 11ਵੇਂ ਸਥਾਨ ’ਤੇ ਚਲਾ ਗਿਆ ਹੈ। ਰੁਤੂਰਾਜ ਗਾਇਕਵਾੜ ਅਤੇ ਸੰਜੂ ਸੈਮਸਨ ਦੋਵੇਂ ਇੱਕ-ਇੱਕ ਸਥਾਨ ਉੱਪਰ 26ਵੇਂ ਅਤੇ 34ਵੇਂ ਸਥਾਨ ’ਤੇ ਆ ਗਏ ਹਨ। ਹਰਫਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਹਾਰਦਿਕ ਪਾਂਡਿਆ ਸਿਖਰ ’ਤੇ ਬਰਕਰਾਰ ਹੈ।

ਦੂਜੇ ਪਾਸੇ ਇੱਕ ਰੋਜ਼ਾ ਦਰਜਾਬੰਦੀ ਵਿੱਚ ਸ਼ੁਭਮਨ ਗਿੱਲ ਪਹਿਲੇ ਸਥਾਨ ’ਤੇ ਬਰਕਰਾਰ ਹੈ। ਕਪਤਾਨ ਰੋਹਿਤ ਸ਼ਰਮਾ (ਦੂਜੇ), ਵਿਰਾਟ ਕੋਹਲੀ (ਚੌਥੇ) ਅਤੇ ਸ਼੍ਰੇਅਸ ਅਈਅਰ (ਅੱਠਵੇਂ) ਦੀ ਰੈਂਕਿੰਗ ਵਿੱਚ ਵੀ ਕੋਈ ਬਦਲਾਅ ਨਹੀਂ ਹੋਇਆ। ਗੇਂਦਬਾਜ਼ੀ ਵਿੱਚ ਕੁਲਦੀਪ ਯਾਦਵ ਇੱਕ ਸਥਾਨ ਹੇਠਾਂ ਚੌਥੇ, ਜਦਕਿ ਰਵਿੰਦਰ ਜਡੇਜਾ ਦੋ ਸਥਾਨ ਹੇਠਾਂ 10ਵੇਂ ਸਥਾਨ ’ਤੇ ਖਿਸਕ ਚਲਾ ਗਿਆ ਹੈ। ਮੁਹੰਮਦ ਸ਼ੰਮੀ ਅਤੇ ਮੁਹੰਮਦ ਸਿਰਾਜ ਵੀ ਦੋ-ਦੋ ਸਥਾਨ ਹੇਠਾਂ ਕ੍ਰਮਵਾਰ 14ਵੇਂ ਅਤੇ 15ਵੇਂ ਸਥਾਨ ’ਤੇ ਚਲੇ ਗਏ ਹਨ।
 


author

Tarsem Singh

Content Editor

Related News