ਅੱਜ ਹੈ 1560 ਵਿਕਟਾਂ ਲੈਣ ਵਾਲੇ ਇਸ ਮਹਾਨ ਖਿਡਾਰੀ ਦਾ ਜਨਮਦਿਨ, ਵਾਰਨ ਵੀ ਮਨਦੇ ਹਨ ਗੁਰੂ
Wednesday, Sep 25, 2019 - 01:14 PM (IST)

ਸਪੋਰਟਸ ਡੈਸਕ : ਭਾਰਤੀ ਟੀ ਦੇ ਸਾਬਕਾ ਕਪਤਾਨ ਅਤੇ ਮਹਿਮਾਨ ਸਪਿਨਰ ਬਿਸ਼ਨ ਸਿੰਘ ਬੇਦੀ ਅੱਜ ਆਪਣਾ ਜਮਨਦਿਨ ਮਨਾ ਰਹੇ ਹਨ। 73 ਸਾਲਾਂ ਦੇ ਹੋ ਚੁੱਕੇ ਬੇਦੀ ਦਾ ਜਨਮਦਿਨ 25 ਸਤੰਬਰ 1946 ਨੂੰ ਹੋਇਆ ਸੀ। ਦੱਸ ਦਈਏ ਕਿ ਬਿਸ਼ਨ ਸਿੰਘ ਬੇਦੀ ਨੇ ਭਾਰਤ ਲਈ ਕਰੀਬ 13 ਸਾਲ ਕ੍ਰਿਕਟ ਖੇਡੀ ਹੈ। ਇਸ ਦੌਰਾਨ ਉਸ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ। ਬੇਦੀ ਨੇ 67 ਟੈਸਟਾਂ ਵਿਚ 266 ਅਤੇ 10 ਵਨ ਡੇ ਵਿਚ 7 ਵਿਕਟਾਂ ਹਾਸਲ ਕੀਤੀਆਂ ਹਨ। ਬਿਸ਼ਨ ਸਿੰਘ ਬੇਦੀ ਨੇ ਆਪਣੇ ਕਰੀਅਰ ਦੌਰਾਨ 370 ਫਰਸਟ ਕਲਾਸ ਮੁਕਾਬਲੇ ਖੇਡੇ, ਇੰਨਾ ਹੀ ਨਹੀਂ ਉਸ ਨੇ 1560 ਵਿਕਟਾਂ ਆਪਣੇ ਨਾਂ ਕੀਤੀਆਂ।
ਜੇਕਰ ਫਰਸਟ ਕਲਾਸ ਕ੍ਰਿਕਟ ਵਿਚ ਵਿਕਟਾਂ ਦੀ ਗੱਲ ਕੀਤੀ ਜਾਵੇ ਤਾਂ ਬਿਸ਼ਨ ਸਿੰਘ ਬੇਦੀ ਨੰਬਰ ਇਕ ਹਨ। ਬਿਸ਼ਨ ਸਿੰਘ ਬੇਦੀ ਦਾ ਹਰ ਭਾਰਤੀ ਖਿਡਾਰੀ ਸਨਮਾਨ ਕਰਦਾ ਹੈ ਫਿਰ ਚਾਹੇ ਉਹ ਕੋਹਲੀ ਹੋਵੇ ਜਾਂ ਕੋਈ ਹੋਰ। ਆਸਟਰੇਲੀਆ ਦੇ ਸਾਬਕਾ ਮਹਾਨ ਗੇਂਦਬਾਜ਼ ਸ਼ੇਨ ਵਾਰਨ ਤਾਂ ਬੇਦੀ ਨੂੰ ਆਪਣਾ ਗੁਰੂ ਮਨਦੇ ਹਨ।
ਬਿਸ਼ਨ ਸਿੰÎਘ ਬੇਦੀ ਨਾਲ ਜੁੜੇ ਕਈ ਕਿੱਸੇ ਰਹੇ ਹਨ ਜਿਸਦੀ ਵਜ੍ਹਾ ਤੋਂ ਉਹ ਆਪਣੇ ਕਰੀਅਰ ਦੌਰਾਨ ਸੁਰਖੀਆਂ ਵਿਚ ਰਹੇ। ਇਕ ਵਾਰ ਤਾਂ ਉਸ ਨੇ ਪਾਕਿਸਤਾਨ ਕ੍ਰਿਕਟ ਟੀ ਖਿਲਾਫ ਰੱਜ ਕੇ ਗੁੱਸਾ ਦਿਖਾਇਆ ਸੀ, ਜਿਸ ਕਾਰਨ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਸੀ।