ਪਹਿਲੀ ਵਾਰ ਖ਼ਿਤਾਬ ਜਿੱਤਣ 'ਤੇ ਸਮ੍ਰਿਤੀ ਮੰਧਾਨਾ ਨੇ ਦਿੱਤਾ ਵੱਡਾ ਬਿਆਨ

11/10/2020 2:23:01 AM

ਦੁਬਈ : ਟ੍ਰੇਲਬਲੇਜਰਸ ਨੂੰ ਪਹਿਲੀ ਵਾਰ ਬੀਬੀਆਂ ਦੇ ਟੀ-20 ਚੈਂਪੀਅਨ ਬਣਾਉਣ 'ਤੇ ਕਪਤਾਨ ਸਮ੍ਰਿਤੀ ਮੰਧਾਨਾ ਕਾਫ਼ੀ ਖੁਸ਼ ਦਿਖੀ। ਪੋਸਟ ਮੈਚ ਪ੍ਰੈਜੇਂਟੇਸ਼ਨ ਦੌਰਾਨ ਉਨ੍ਹਾਂ ਕਿਹਾ- ਤਾਲਾਬੰਦੀ ਦੇ ਪਹਿਲੇ ਦੋ ਮਹੀਨੇ ਪਰਿਵਾਰ ਦੇ ਨਾਲ ਸਮਾਂ ਗੁਜ਼ਾਰਨ ਲਈ ਵਧੀਆ ਸੀ ਪਰ ਮੈਨੂੰ ਲੱਗਦਾ ਹੈ ਕਿ ਪਿਛਲੇ ਤਿੰਨ-ਚਾਰ ਮਹੀਨਿਆਂ 'ਚ ਸਾਨੂੰ ਬਾਹਰ ਆਉਣ ਦਾ ਸਮਾਂ ਮਿਲਿਆ ਅਤੇ ਇਸ ਦੌਰਾਨ ਅਸੀਂ ਕੁੱਝ ਕਾਫ਼ੀ ਕੁਝ ਸਿੱਖਿਆ। ਸਾਡੇ ਸਾਰਿਆਂ ਲਈ ਵਾਪਸ ਜਾਣ ਅਤੇ ਖੁਦ 'ਤੇ ਕੰਮ ਕਰਨ ਦਾ ਇਹ ਵਧੀਆ ਸਮਾਂ ਸੀ ਜੋ ਸਾਨੂੰ ਆਮ ਤੌਰ 'ਤੇ ਨਹੀਂ ਮਿਲਦਾ।

ਸਮ੍ਰਿਤੀ ਨੇ ਕਿਹਾ- ਮੇਰਾ ਵਿਕਟ ਮਹੱਤਵਪੂਰਣ ਸੀ ਕਿਉਂਕਿ ਇਹ ਵਿਕਟ ਬੱਲੇਬਾਜ਼ੀ ਲਈ ਔਖੀ ਸੀ। ਸੈਟ ਬੱਲੇਬਾਜ਼ ਨੂੰ ਬੱਲੇਬਾਜ਼ੀ ਕਰਨ ਦੀ ਜ਼ਰੂਰਤ ਸੀ, 140 ਘੱਟ ਸਕੋਰ ਸੀ। ਮੈਂ ਕੁੜੀਆਂ ਨੂੰ ਸਿਰਫ਼ ਇੰਨਾ ਕਿਹਾ ਕਿ ਇਹ ਟੂਰਨਾਮੈਂਟ ਦੇ ਆਖਰੀ 20 ਓਵਰ ਹਨ। ਕੋਵਿਡ-19 ਦੀ ਸਥਿਤੀ ਕਾਰਨ ਅਸੀਂ ਨਹੀਂ ਜਾਣਦੇ ਕਿ ਹਾਲਾਤ ਕੀ ਹੋਣਗੇ, ਇਸ ਲਈ ਸਾਨੂੰ ਆਪਣਾ ਸਭ ਤੋਂ ਉੱਤਮ ਦੇਣਾ ਹੋਵੇਗਾ। ਇਹ ਬੱਲੇਬਾਜੀ ਕਰਨ ਲਈ ਇੱਕ ਮੁਸ਼ਕਲ ਵਿਕਟ ਸੀ ਅਤੇ ਸਾਡੇ ਕੋਲ ਗੁਣਵੱਤਾ ਵਾਲੇ ਸਪਿਨਰ ਸਨ। ਇੱਥੇ 135 ਦਾ ਟੋਟਲ ਵਧੀਆ ਹੁੰਦਾ ਪਰ ਅਸੀਂ 118 ਦਾ ਵੀ ਬਚਾਅ ਕੀਤਾ।

ਸਮ੍ਰਿਤੀ ਨੇ ਕਿਹਾ- ਇਹ ਅਨੁਭਵ ਅਨੋਖਾ ਹੈ। ਆਪਣੇ ਦੇਸ਼ਾਂ 'ਚ ਕ੍ਰਿਕਟ ਕਿਵੇਂ ਖੇਡਿਆ ਜਾਂਦਾ ਹੈ, ਇਹ ਦੇਖਣ ਲਈ ਗਿਆਨ ਅਤੇ ਸਭਿਆਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਵਧੀਆ ਸੀ। 


Inder Prajapati

Content Editor

Related News