ਪਾਕਿ PM ਦਾ ਵੱਡਾ ਬਿਆਨ, ਭਾਰਤ ''ਚ ਸੀਰੀਜ਼ ਖੇਡਣ ਦੇ ਲਈ ਵਧੀਆ ਮਾਹੌਲ ਨਹੀਂ

Tuesday, Aug 18, 2020 - 08:25 PM (IST)

ਪਾਕਿ PM ਦਾ ਵੱਡਾ ਬਿਆਨ, ਭਾਰਤ ''ਚ ਸੀਰੀਜ਼ ਖੇਡਣ ਦੇ ਲਈ ਵਧੀਆ ਮਾਹੌਲ ਨਹੀਂ

ਨਵੀਂ ਦਿੱਲੀ- ਭਾਰਤ ਤੇ ਪਾਕਿਸਤਾਨ ਦੇ ਵਿਚਾਲੇ 2012 ਤੋਂ ਬਾਅਦ ਕੋਈ ਵੀ ਦੁਵੱਲੇ ਸੀਰੀਜ਼ ਨਹੀਂ ਖੇਡੀ ਗਈ ਹੈ। ਭਾਰਤੀ ਤੇ ਪਾਕਿਸਤਾਨ ਦੇ ਵਿਚ ਆਈ. ਸੀ. ਸੀ. ਇਵੇਂਟਸ ਦੇ ਦੌਰਾਨ ਮੈਚ ਹੋਏ ਹਨ ਪਰ ਦੋਵਾਂ ਦੇਸ਼ਾਂ ਦੇ ਵਿਚ ਕੋਈ ਸੀਰੀਜ਼ ਨਹੀਂ ਹੋਈ ਹੈ। ਇਸ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਸਾਬਕਾ ਕ੍ਰਿਕਟਰ ਇਮਰਾਨ ਖਾਨ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਭਾਰਤ 'ਚ ਇਸ ਸਮੇਂ ਸੀਰੀਜ਼ ਖੇਡਣ ਦੇ ਲਈ ਵਧੀਆ ਮਾਹੌਲ ਨਹੀਂ ਹੈ।

PunjabKesari
ਇਕ ਇੰਟਰਵਿਊ ਦੇ ਦੌਰਾਨ ਇਮਰਾਨ ਖਾਨ ਨੇ ਕਿਹਾ ਕਿ ਇਸ ਸਮੇਂ ਦੋਵਾਂ ਦੇਸ਼ਾਂ ਦੇ ਸਬੰਧ ਬੁਰੇ ਦੌਰ ਤੋਂ ਲੰਘ ਰਹੇ ਹਨ। ਅਜਿਹੇ 'ਚ ਸੀਰੀਜ਼ ਖੇਡਣਾ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ 1979 'ਚ ਭਾਰਤ ਦਾ ਦੌਰਾ ਕੀਤਾ ਸੀ ਤਾਂ ਉਸ ਸਮੇਂ ਦੋਵਾਂ ਦੇਸ਼ਾਂ ਦੇ ਸਬੰਧ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਸਟੇਡੀਅਮ ਦਾ ਮਾਹੌਲ ਵੀ ਸ਼ਾਨਦਾਰ ਸੀ। ਦਰਸ਼ਕ ਦੋਵਾਂ ਟੀਮਾਂ ਦੇ ਹੌਸਲਾ ਵਧਾ ਰਹੇ ਸੀ। ਇਸ ਤੋਂ ਬਾਅਦ 1987 'ਚ ਭਾਰਤ ਦਾ ਦੌਰਾ ਕੀਤਾ ਤਾਂ ਫਿਰ ਮਾਹੌਲ ਵਧੀਆ ਨਹੀਂ ਸੀ। ਦੋਵਾਂ ਦੇਸ਼ਾਂ ਦੇ ਵਿਚ ਤਣਾਅ ਦੇ ਚੱਲਦੇ ਦਰਸ਼ਕਾਂ ਵਿਵਹਾਰ ਵੀ ਠੀਕ ਨਹੀਂ ਸੀ। ਸਾਨੂੰ ਕਾਫੀ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ।

PunjabKesari
ਪਾਕਿਸਤਾਨ ਦੇ ਸਾਬਕਾ ਕਪਤਾਨ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੀ ਸੀਰੀਜ਼ ਏਸ਼ੇਜ਼ ਤੋਂ ਵੀ ਵੱਡੀ ਹੈ। ਏਸ਼ੇਜ਼ ਸੀਰੀਜ਼ ਮਹੱਤਵਪੂਰਨ ਹੈ ਪਰ ਭਾਰਤ ਤੇ ਪਾਕਿਸਤਾਨ ਸੀਰੀਜ਼ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਹੈ। ਜਦੋਂ ਵੀ ਦੋਵਾਂ ਦੇਸ਼ਾਂ ਦੇ ਵਿਚ ਸੀਰੀਜ਼ ਹੁੰਦੀ ਹੈ ਤਾਂ ਉਸ ਦੌਰਾਨ ਇਕ ਅਲੱਗ ਹੀ ਮਾਹੌਲ ਹੁੰਦਾ ਹੈ। ਇਸ ਦੌਰਾਨ ਤਣਾਅ, ਦਬਾਅ ਤੇ ਖੁਸ਼ੀ ਚੋਟੀ 'ਤੇ ਹੁੰਦੀ ਹੈ।


author

Gurdeep Singh

Content Editor

Related News