ਵੱਡੀ ਖਬਰ! ਜੇਲ੍ਹ ਜਾਵੇਗਾ ਮਸ਼ਹੂਰ ਕ੍ਰਿਕਟਰ, ਨਾਬਾਲਗਾ ਦੀ ਪੱਤ ਰੋਲਣ ਦਾ ਕੋਰਟ ਅੱਗੇ ਕਬੂਲਿਆ ਗੁਨਾਹ

Thursday, Jul 02, 2026 - 04:03 PM (IST)

ਵੱਡੀ ਖਬਰ! ਜੇਲ੍ਹ ਜਾਵੇਗਾ ਮਸ਼ਹੂਰ ਕ੍ਰਿਕਟਰ, ਨਾਬਾਲਗਾ ਦੀ ਪੱਤ ਰੋਲਣ ਦਾ ਕੋਰਟ ਅੱਗੇ ਕਬੂਲਿਆ ਗੁਨਾਹ

ਸਪੋਰਟਸ ਡੈਸਕ- ਆਸਟ੍ਰੇਲੀਆਈ ਬਿਗ ਬੈਸ਼ ਲੀਗ (BBL) ਦੇ ਸਾਬਕਾ ਤੇਜ਼ ਗੇਂਦਬਾਜ਼ ਆਰੋਨ ਵਿਲੀਅਮ ਸਮਰਸ ਇਸ ਸਮੇਂ ਖਬਰਾਂ ਵਿਚ ਹਨ। ਉਨ੍ਹਾਂ ਦੇ ਇੱਕ ਨਾਬਾਲਗ ਲੜਕੀ ਨਾਲ ਜਿਨਸੀ ਸ਼ੋਸ਼ਣ ਕਰਨ ਅਤੇ ਉਸ ਦੀ ਗਰੂਮਿੰਗ (ਅਪਰਾਧ ਲਈ ਤਿਆਰ ਕਰਨ) ਦੇ ਦੋਸ਼ ਵਿੱਚ ਜੇਲ੍ਹ ਦੀ ਸਜ਼ਾ 'ਤੇ ਜਾਣਾ ਲਗਭਗ ਪੱਕਾ ਹੈ। ਹੋਬਾਰਟ ਹਰੀਕੇਨਜ਼ ਦੇ ਸਾਬਕਾ ਖਿਡਾਰੀ ਨੇ ਤਸਮਾਨੀਆ ਦੀ ਸੁਪਰੀਮ ਕੋਰਟ ਵਿੱਚ ਆਪਣਾ ਪੱਖ ਬਦਲਦੇ ਹੋਏ  ਬਾਲ ਜਿਨਸੀ ਸ਼ੋਸ਼ਣ ਨਾਲ ਸਬੰਧਤ ਗੰਭੀਰ ਦੋਸ਼ਾਂ 'ਚ ਆਪਣਾ ਜੁਰਮ ਕਬੂਲਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਅਦਾਲਤ ਨੇ ਉਸਦੀ ਤੁਰੰਤ ਹਿਰਾਸਤ ਦਾ ਆਦੇਸ਼ ਦਿੱਤਾ ਹੈ। ਤਸਮਾਨੀਆ ਦੀ ਸੁਪਰੀਮ ਕੋਰਟ ਹੁਣ ਅਗਸਤ ਵਿੱਚ ਉਸਦੀ ਅੰਤਿਮ ਸਜ਼ਾ ਦਾ ਐਲਾਨ ਕਰੇਗੀ।

ਇਹ ਪੂਰਾ ਮਾਮਲਾ ਜਨਵਰੀ 2018 ਦਾ ਹੈ, ਜਦੋਂ ਸਮਰਸ ਹੋਬਾਰਟ ਹਰੀਕੇਨਜ਼ ਟੀਮ ਦਾ ਹਿੱਸਾ ਸੀ। ਉਸਨੇ ਪਹਿਲਾਂ ਪਿਛਲੇ ਸਾਲ ਸਤੰਬਰ ਵਿੱਚ ਦੋਸ਼ੀ ਨਾ ਹੋਣ ਦੀ ਅਪੀਲ ਕੀਤੀ ਸੀ, ਪਰ ਜੂਨ ਦੇ ਆਖਰੀ ਹਫ਼ਤੇ, ਉਸਨੇ ਸੁਪਰੀਮ ਕੋਰਟ ਦੇ ਸਾਹਮਣੇ ਆਪਣੀ ਪਟੀਸ਼ਨ ਬਦਲੀ ਅਤੇ ਦੋਸ਼ ਮੰਨਿਆ।

ਸੋਸ਼ਲ ਮੀਡੀਆ ਸੰਪਰਕ ਅਤੇ ਸਕੂਲ 'ਚ ਕੀਤਾ ਸ਼ੋਸ਼ਣ
ਅਦਾਲਤ ਨੂੰ ਪੇਸ਼ ਕੀਤੀ ਗਈ ਅਧਿਕਾਰਤ ਜਾਣਕਾਰੀ ਦੇ ਅਨੁਸਾਰ, ਇਹ ਘਟਨਾ 16 ਜਨਵਰੀ, 2018 ਨੂੰ ਹੋਬਾਰਟ ਵਿੱਚ ਵਾਪਰੀ ਸੀ। ਸਮਰਸ, ਜੋ ਉਸ ਸਮੇਂ 21 ਸਾਲਾ ਤੇਜ਼ ਗੇਂਦਬਾਜ਼ ਸੀ, ਨੇ ਸੋਸ਼ਲ ਮੀਡੀਆ ਰਾਹੀਂ ਇੱਕ 15 ਸਾਲਾ ਨਾਬਾਲਗ ਲੜਕੀ ਨਾਲ ਸੰਪਰਕ ਸਥਾਪਿਤ ਕੀਤਾ। ਫਿਰ ਸਮਰਸ ਨੇ ਉਸਨੂੰ ਰਾਤ ਨੂੰ ਉਸਦੇ ਘਰ ਕੋਲੋਂ ਕਾਰ ਵਿੱਚ ਬਿਠਾ ਕੇ ਇੱਕ ਸਥਾਨਕ ਸਕੂਲ ਲੈ ਗਿਆ, ਜਿੱਥੇ ਉਸਨੇ ਉਸਦਾ ਜਿਨਸੀ ਸ਼ੋਸ਼ਣ ਕੀਤਾ। ਇਸ ਘਟਨਾ ਤੋਂ ਬਾਅਦ, ਐਰੋਨ 'ਤੇ ਜਨਵਰੀ 2021 ਤੱਕ ਉਸਦੇ ਲਗਾਤਾਰ ਸੋਸ਼ਲ ਮੀਡੀਆ ਸੰਪਰਕ ਦੇ ਕਾਰਨ, ਨਾਲਾਬਗਾ ਦੀ ਗਰੂਮਿੰਗ ਕਰਨ ਦਾ ਵੀ ਦੋਸ਼ ਲਗਾਇਆ ਗਿਆ, ਜਿਸਦਾ ਅਰਥ ਹੁੰਦਾ ਹੈ ਇੱਕ ਨਾਬਾਲਗ ਨੂੰ ਜਿਨਸੀ ਸ਼ੋਸ਼ਣ ਜਾਂ ਹੋਰ ਅਪਰਾਧਾਂ ਲਈ ਤਿਆਰ ਕਰਨਾ।

ਪਹਿਲਾਂ ਜੇਲ੍ਹ ਦੀ ਸਜ਼ਾ ਕੱਟ ਚੁੱਕਾ ਹੈ
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਐਰੋਨ ਸਮਰਸ ਨੂੰ ਬਾਲ ਜਿਨਸੀ ਸ਼ੋਸ਼ਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਇਸ ਤੋਂ ਪਹਿਲਾਂ, ਮਈ 2021 ਵਿੱਚ, ਉਸਨੂੰ ਨਾਰਦਰਨ ਟੈਰੇਟਰੀ ਵਿੱਚ ਆਸਟ੍ਰੇਲੀਆਈ ਸੰਘੀ ਪੁਲਸ (ਏਐਫਪੀ) ਵਲੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਬਾਲ ਸ਼ੋਸ਼ਣ ਸਮੱਗਰੀ ਰੱਖਣ ਅਤੇ ਪ੍ਰਸਾਰਿਤ ਕਰਨ, ਅਤੇ 12 ਅਤੇ 13 ਸਾਲ ਦੀ ਉਮਰ ਦੇ ਦੋ ਨਾਬਾਲਗ ਮੁੰਡਿਆਂ ਨੂੰ ਜਿਨਸੀ ਗਤੀਵਿਧੀ ਵਿੱਚ ਸ਼ਾਮਲ ਹੋਣ ਲਈ ਉਕਸਾਉਣ ਦਾ ਦੋਸ਼ ਲਗਾਇਆ ਗਿਆ ਸੀ। ਉਹ ਇਸ ਮਾਮਲੇ ਲਈ ਪਹਿਲਾਂ ਹੀ 3 ਸਾਲ ਅਤੇ 11 ਮਹੀਨੇ ਕੈਦ ਕੱਟ ਚੁੱਕਾ ਸੀ, ਅਤੇ ਉਸਦੀ ਰਿਹਾਈ 'ਤੇ, ਤਸਮਾਨੀਆ ਪੁਲਸ ਨੇ ਉਸਨੂੰ ਇਸ ਮਾਮਲੇ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ।

ਇੰਝ ਰਿਹਾ ਉਸਦਾ ਕ੍ਰਿਕਟ ਕਰੀਅਰ
ਐਰੋਨ ਸਮਰਸ ਨੇ 2017 ਦੇ ਅਖੀਰ ਵਿੱਚ ਬਿਗ ਬੈਸ਼ ਲੀਗ ਵਿੱਚ ਹੋਬਾਰਟ ਹਰੀਕੇਨਜ਼ ਲਈ ਆਪਣਾ ਡੈਬਿਊ ਕੀਤਾ ਸੀ। ਫਿਰ ਉਸਨੇ 2018 ਵਿੱਚ ਤਸਮਾਨੀਆ ਟਾਈਗਰਜ਼ ਲਈ ਤਿੰਨ ਵਨਡੇ ਮੈਚ ਖੇਡੇ। ਉਹ ਛੋਟੇ ਕੰਟਰੈਕਟ 'ਤੇ ਵਿਦੇਸ਼ੀ ਲੀਗਾਂ ਵਿੱਚ ਵੀ ਦਿਖਾਈ ਦਿੱਤਾ, ਜਿਸ ਵਿੱਚ ਪਾਕਿਸਤਾਨ ਸੁਪਰ ਲੀਗ (ਪੀਐਸਐਲ) ਦੇ ਦੋ ਮੈਚ ਸ਼ਾਮਲ ਸਨ। ਉਹ ਇੰਗਲਿਸ਼ ਡੋਮੈਸਟਿਕ ਕ੍ਰਿਕਟ ਵਿੱਚ ਖੇਡਣ ਦੀ ਤਿਆਰੀ ਵੀ ਕਰ ਰਿਹਾ ਸੀ, ਪਰ ਉਸਦੇ ਮਾੜੇ ਕੰਮਾਂ ਦਾ ਪਰਦਾਫਾਸ਼ ਹੋ ਗਿਆ।


author

Tarsem Singh

Content Editor

Related News