ICC ਦੇ ਲਈ ਵੱਡੇ ਫੈਸਲੇ, 2024 ਵਿਚ ਟੀ20 ਵਿਸ਼ਵ ਕੱਪ ''ਚ ਖੇਡਣਗੀਆਂ ਇੰਨੀਆਂ ਟੀਮਾਂ

Tuesday, Apr 12, 2022 - 12:17 AM (IST)

ICC ਦੇ ਲਈ ਵੱਡੇ ਫੈਸਲੇ, 2024 ਵਿਚ ਟੀ20 ਵਿਸ਼ਵ ਕੱਪ ''ਚ ਖੇਡਣਗੀਆਂ ਇੰਨੀਆਂ ਟੀਮਾਂ

ਦੁਬਈ- 2024 'ਚ ਵੈਸਟਇੰਡੀਜ਼ ਅਤੇ ਸੰਯੁਕਤ ਰਾਸ਼ਟ ਅਮਰੀਕਾ (ਯੂ. ਐੱਸ. ਏ.) ਵਿਚ ਸਹਿ-ਮੇਜ਼ਬਾਨੀ ਟੀ-20 ਵਿਸ਼ਵ ਕੱਪ ਵਿਚ 12 ਟੀਮਾਂ ਸਿੱਧੇ ਕੁਆਲੀਫਾਈ ਕਰਨਗੀਆਂ। ਐਤਵਾਰ ਨੂੰ ਦੁਬਈ 'ਚ ਆਪਣੇ ਮੀਟਿੰਗ ਖਤਮ ਕਰਨ ਦੇ ਨਾਲ-ਨਾਲ ਆਈ. ਸੀ. ਸੀ. ਨੇ ਮਹਿਲਾ ਕ੍ਰਿਕਟ ਵਿਚ 2024 ਟੀ-20 ਵਿਸ਼ਵ ਕੱਪ ਅਤੇ 2025 ਦੇ ਵਨ ਡੇ ਵਿਸ਼ਵ ਕੱਪ ਦੇ ਕੁਆਲੀਫਿਕੇਸ਼ਨ ਪ੍ਰਕਿਰਿਆ 'ਤੇ ਕੁਝ ਫੈਸਲੇ ਲਏ। ਨਾਲ ਹੀ ਮਹਿਲਾ ਕ੍ਰਿਕਟ ਵਿਚ ਪਹਿਲੇ ਅੰਡਰ-19 ਵਿਸ਼ਵ ਕੱਪ ਦਾ ਵੀ ਸ਼ਡਿਊਲ ਯਕੀਨੀ ਹੋ ਗਿਆ ਹੈ।

PunjabKesari

ਇਹ ਖ਼ਬਰ ਪੜ੍ਹੋ- RSA v BAN : ਦੱਖਣੀ ਅਫਰੀਕਾ ਨੇ 2-0 ਨਾਲ ਜਿੱਤੀ ਟੈਸਟ ਸੀਰੀਜ਼
2024 ਪੁਰਸ਼ ਟੀ-20 ਵਿਸ਼ਵ ਕੱਪ ਵਿਚ ਪਹਿਲੀ ਵਾਰ 20 ਟੀਮਾਂ ਹਿੱਸਾ ਲੈਣਗੀਆਂ ਅਤੇ ਚੋਟੀ ਦੀਆਂ 8 ਟੀਮਾਂ ਆਸਟਰੇਲੀਆ ਵਿਚ ਹੋਣ ਵਾਲੇ 2022 ਵਿਸ਼ਵ ਕੱਪ ਦੇ ਸੂਚੀ ਦੇ ਆਧਾਰ 'ਤੇ ਮੇਜ਼ਬਾਨ ਟੀਮਾਂ ਦੇ ਨਾਲ ਲੀਗ ਸਟੇਜ ਦੇ ਲਈ ਕੁਆਲੀਫਾਈ ਕਰ ਜਾਣਗੀਆਂ। ਇਸ ਕੁਆਲੀਫਿਕੇਸ਼ਨ ਵਿਚ ਬਾਕੀ ਦੀਆਂ 2 ਟੀਮਾਂ ਇਸ ਸਾਲ 14 ਨਵੰਬਰ 'ਤੇ ਜਾਰੀ ਆਈ. ਸੀ. ਸੀ. ਟੀਮ ਰੈਂਕਿੰਗ ਦੇ ਆਧਾਰ 'ਤੇ ਮਾਨਤਾ ਦਿੱਤੀ ਜਾਵੇਗੀ। ਜੇਕਰ ਵੈਸਟਇੰਡੀਜ਼ ਇਸ ਸਾਲ ਦੇ ਵਿਸ਼ਵ ਕੱਪ ਵਿਚ ਚੋਟੀ 8 ਟੀਮਾਂ 'ਚ ਹੈ ਤਾਂ ਰੈਂਕਿੰਗ ਦੀ ਚੋਟੀ ਤਿੰਨ ਟੀਮਾਂ ਨੂੰ ਇਸ ਕ੍ਰਮ ਵਿਚ ਸ਼ਾਮਲ ਕੀਤਾ ਜਾਵੇਗਾ।

PunjabKesari
ਬਾਕੀ ਦੀਆਂ ਅੱਠ ਟੀਮਾਂ ਦੇ ਲਈ ਕੁਆਲੀਫਾਇਰ ਖੇਡੇ ਜਾਣਗੇ, ਜਿਸ ਵਿਚ ਅਫਰੀਕਾ, ਏਸ਼ੀਆ ਅਤੇ ਯੂਰੋਪ ਤੋਂ 2-2 ਟੀਮਾਂ ਹੋਣਗੀਆਂ ਅਤੇ ਅਮਰੀਕਾ ਮਹਾਦੀਪ ਤੋਂ ਇਕ ਟੀਮ ਅਤੇ ਪੂਰਬੀ ਏਸ਼ੀਆ ਤੋਂ ਇਕ ਟੀਮ ਹੋਵੇਗੀ। ਮਹਿਲਾ ਕ੍ਰਿਕਟ ਦਾ ਪਹਿਲਾ ਅੰਡਰ-19 ਵਿਸ਼ਵ ਕੱਪ ਦੱਖਣੀ ਅਫਰੀਕਾ ਵਿਚ ਜਨਵਰੀ 2023 'ਚ ਆਯੋਜਿਤ ਕੀਤਾ ਜਾਵੇਗਾ। ਇਸ ਟੂਰਨਾਮੈਂਟ ਵਿਚ 16 ਟੀਮਾਂ ਹਿੱਸਾ ਲੈਣਗੀਆਂ ਤੇ ਇਸ ਟੀ-20 ਫਾਰਮੈੱਟ ਵਿਚ ਖੇਡਿਆ ਜਾਵੇਗਾ। ਇਹ ਦੱਖਣੀ ਅਫਰੀਕਾ 'ਚ 2 ਮਹੀਨਿਆਂ ਵਿਚੋਂ 2 ਵੱਡੇ ਟੂਰਨਾਮੈਂਟ ਦੀ ਮੇਜ਼ਬਾਨੀ ਦਾ ਪਹਿਲਾ ਮੌਕਾ ਹੋਵੇਗਾ।

ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਤੇ ਰੇਸ਼ੇਲ ICC ਦੇ 'ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ' ਬਣੇ
ਅਗਲਾ ਟੀ-20 ਵਿਸ਼ਵ ਕੱਪ ਵੀ ਦੱਖਣੀ ਅਫਰੀਕਾ ਵਿਚ ਹੀ 9 ਫਰਵਪਰੀ ਅਤੇ 26 ਫਰਵਰੀ ਦੇ ਵਿਚਾਲੇ ਖੇਡਿਆ ਜਾਵੇਗਾ। 2025 ਵਿਚ ਹੋਣ ਵਾਲੇ ਇਸ ਵਿਸ਼ਵ ਕੱਪ ਵਿਚ 8 ਟੀਮਾਂ ਹੋਣਗੀਆਂ ਹਾਲਾਂਕਿ ਹੁਣ ਤੱਕ ਮੇਜ਼ਬਾਨ ਦਾ ਫੈਸਲਾ ਨਹੀਂ ਹੋਇਆ ਹੈ। 2024 ਵਿਚ ਹੋਣ ਵਾਲੀ ਮਹਿਲਾ ਟੀ-20 ਵਿਸ਼ਵ ਕੱਪ ਵੀ ਪੁਰਸ਼ ਕ੍ਰਿਕਟ ਦੀ ਹੀ ਤਰ੍ਹਾਂ 8 ਟੀਮਾਂ ਸਿੱਧੇ ਕੁਆਲੀਫਾਈ ਕਰਨਗੀਆਂ। ਇਸ ਵਿਸ਼ਵ ਕੱਪ ਵਿਚ ਕੁੱਲ 10 ਟੀਮਾਂ ਹੋਣਗੀਆਂ ਅਤੇ 8 ਕੁਆਲੀਫਾਈ ਕਰਨ ਵਾਲੀਆਂ ਟੀਮਾਂ ਵਿਚੋਂ 6 ਅਗਲੇ ਸਾਲ ਦੱਖਣੀ ਅਫਰੀਕਾ ਵਿਚ ਹੋਣ ਵਾਲੇ ਵਿਸ਼ਵ ਕੱਪ ਦੇ ਦੋਵੇਂ ਗਰੁੱਪ 'ਚ ਚੋਟੀ ਦੀਆਂ ਤਿੰਨ-ਤਿੰਨ ਟੀਮਾਂ ਹੋਣਗੀਆਂ।

PunjabKesari
ਬਾਕੀ ਦੇ 2 ਸਥਾਨ ਮੇਜ਼ਬਾਨ ਟੀਮ ਅਤੇ ਰੈਂਕਿੰਗਸ ਦੇ ਆਧਾਰ 'ਤੇ ਇਕ ਟੀਮ ਲਵੇਗੀ। ਜੇਕਰ ਮੇਜ਼ਬਾਨ ਟੀਮ ਨੇ 2023 ਵਿਸ਼ਵ ਕੱਪ ਵਿਚ ਚੋਟੀ 6 ਟੀਮਾਂ ਵਿਚ ਜਗ੍ਹਾ ਬਣਾਈ ਤਾਂ ਰੈਂਕਿੰਗਸ ਦੇ ਆਧਾਰ 'ਤੇ 2 ਟੀਮਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਬਾਕੀ ਦੀਆਂ 2 ਟੀਮਾਂ ਆਈ. ਸੀ. ਸੀ. ਦੇ ਵਿਸ਼ਵ ਕੁਆਲੀਫਾਇਰ ਦੇ ਆਧਾਰ 'ਤੇ ਕੁਆਲੀਫਾਈ ਕਰਨਗੀ। 2022 ਅਤੇ 2025 ਦੇ ਵਿਚ ਖੇਡੀ ਜਾਣ ਵਾਲੀ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਵਿਚ ਪ੍ਰਦਰਸ਼ਨ ਦਾ ਸਿੱਧਾ ਅਸਰ ਅਗਲੇ ਵਨ ਡੇ ਵਿਸ਼ਵ ਕੱਪ ਦੀਆਂ ਟੀਮਾਂ ਨੂੰ ਨਿਰਧਾਰਤ ਕਰਨ ਦੀ ਪ੍ਰਕਿਰਿਆ 'ਤੇ ਪਵੇਗਾ।

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News