T-20 WC : ਪਾਕਿਸਤਾਨ ਦੇ ਖ਼ਿਲਾਫ਼ ਮੁਕਾਬਲੇ ’ਤੇ ਭੁਵਨੇਸ਼ਵਰ ਦੀ ਪ੍ਰਤੀਕਿਰਿਆ ਆਈ ਸਾਹਮਣੇ

Saturday, Jul 17, 2021 - 11:02 AM (IST)

T-20 WC : ਪਾਕਿਸਤਾਨ ਦੇ ਖ਼ਿਲਾਫ਼ ਮੁਕਾਬਲੇ ’ਤੇ ਭੁਵਨੇਸ਼ਵਰ ਦੀ ਪ੍ਰਤੀਕਿਰਿਆ ਆਈ ਸਾਹਮਣੇ

ਕੋਲੰਬੋ— ਤਜਰਬੇਕਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹਮੇਸ਼ਾ ਕਾਫ਼ੀ ਰੋਮਾਂਚਕ ਹੁੰਦਾ ਹੈ ਪਰ ਟੀਮ ਇਸ ਸਮੇਂ ਟੀ-20 ਵਰਲਡ ਕੱਪ ਦੇ ਬਾਰੇ ’ਚ ਨਹੀਂ ਸੋਚ ਰਹੀ ਹੈ ਕਿਉਂਕ ਇਸ ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਟੂਰਨਾਮੈਂਟ ਤੋਂ ਪਹਿਲਾਂ ਕਾਫ਼ੀ ਕ੍ਰਿਕਟ ਖੇਡਿਆ ਜਾਣਾ ਹੈ।

ਭਾਰਤ ਤੇ ਪਾਕਿਸਤਾਨ ਨੂੰ ਸ਼ੁੱਕਰਵਾਰ ਨੂੰ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਵੱਲੋਂ ਐਲਾਨੇ ਗਏ ਟੀ-20 ਵਰਲਡ ਕੱਪ ਦੇ ਪੂਲ ’ਚ ਇਕੋ ਗਰੁੱਪ ’ਚ ਰਖਿਆ ਗਿਆ ਹੈ ਜੋ 17 ਅਕਤੂਬਰ ਤੋਂ 14 ਨਵੰਬਰ ਤਕ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੇ ਓਮਾਨ ’ਚ ਖੇਡਿਆ ਜਾਵੇਗਾ। ਭੁਵਨੇਸ਼ਵਰ ਇਸ ਸਮੇਂ ਸੀਮਿਤ ਓਵਰਾਂ ਦੀ ਸੀਰੀਜ਼ ਲਈ ਸ਼੍ਰੀਲੰਕਾ ’ਚ ਹਨ। ਉਨ੍ਹਾਂ ਕਿਹਾ ਕਿ ਦੇਖੋ, ਪਾਕਿਸਤਾਨ ਦੇ ਖਿਲਾਫ਼ ਖੇਡਣਾ ਹਮੇਸ਼ਾ ਰੋਮਾਂਚਕ ਹੁੰਦਾ ਹੈ ਤੇ ਇਸ ਮੈਚ ’ਚ ਹਮੇਸ਼ਾ ਦਬਾਅ ਰਹਿੰਦਾ ਹੈ। ਇਸ ਲਈ ਇਹ ਯਕੀਨੀ ਤੌਰ ’ਤੇ ਬੇਹੱਦ ਸਖ਼ਤ ਮੁਕਾਬਲਾ ਹੋਵੇਗਾ। ਉਨ੍ਹਾਂ ਕਿਹਾ ਕਿ ਈਮਾਨਦਾਰੀ ਨਾਲ ਕਹਾਂ ਤਾਂ ਇਸ ਬਾਰੇ ਕੁਝ ਸੋਚਿਆ ਨਹੀਂ ਹੈ ਕਿਉਂਕਿ ਅਜੇ ਇਸ ਤੋਂ ਪਹਿਲਾਂ ਅਸੀਂ ਸ਼੍ਰੀਲੰਕਾ ’ਚ ਮੈਚ ਖੇਡਣੇ ਹਨ, ਇੰਗਲੈਂਡ ’ਚ ਟੈਸਟ ਮੈਚ ਹਨ, ਫਿਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਹੈ ਜਿਸ ਤੋਂ ਬਾਅਦ ਵਰਲਡ ਕੱਪ ਖੇਡਿਆ ਜਾਵੇਗਾ।


author

Tarsem Singh

Content Editor

Related News