ਬੇਨ ਸਟੋਕਸ ਨੇ ਕੀਤੀ ਭਵਿੱਖਬਾਣੀ, T-20 WC ''ਚ ਪਾਕਿ ਤੇ ਇਸ ਟੀਮ ਦਰਮਿਆਨ ਹੋਵੇਗਾ ਫ਼ਾਈਨਲ

Saturday, Oct 30, 2021 - 12:44 PM (IST)

ਨਵੀਂ ਦਿੱਲੀ- ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੇ ਭਵਿੱਖਬਾਣੀ ਕੀਤੀ ਹੈ ਕਿ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਟੀ-20 ਵਰਲਡ ਕੱਪ ਦੇ ਫ਼ਾਈਨਲ 'ਚ ਇੰਗਲੈਂਡ ਤੇ ਪਾਕਿਸਤਾਨ ਦਰਮਿਆਨ ਫਾਈਨਲ ਮੁਕਾਬਲਾ ਹੋਵੇਗਾ। ਸਟੋਕਸ ਦੀ ਇਹ ਭਵਿੱਖਬਾਣੀ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਪਾਕਿਸਤਾਨ ਵਲੋਂ ਅਫ਼ਗਾਨਿਸਤਾਨ ਨੂੰ 5 ਵਿਕਟਾਂ ਨਾਲ ਹਰਾਉਣ ਦੇ ਬਾਅਦ ਆਈ ਹੈ। ਬਾਬਰ ਆਜ਼ਮ ਦੀ ਅਗਵਾਈ ਵਾਲੀ ਟੀਮ ਨੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ 

ਇਹ ਵੀ ਪੜ੍ਹੋ  : ਸੈਮੀਫਾਈਨਲ ਦੀ ਦਾਅਵੇਦਾਰੀ ਲਈ ਦੱਖਣੀ ਅਫਰੀਕਾ ਤੇ ਸ਼੍ਰੀਲੰਕਾ ਨੂੰ ਜਿੱਤਣਾ ਜ਼ਰੂਰੀ
  
ਪਾਕਿਸਤਾਨ ਦੀ ਜਿੱਤ ਦੇ ਬਾਅਦ ਸਟੋਕਸ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਇੰਗਲੈਂਡ ਬਨਾਮ ਪਾਕਿਸਤਾਨ ਫ਼ਾਈਨਲ? ਆਸਿਫ਼ ਅਲੀ ਦੇ ਧਮਕੇਦਾਰ ਕੈਮੀਓ ਨੇ ਪਾਕਿਸਤਾਨ ਨੂੰ ਸ਼ੁੱਕਰਵਾਰ ਨੂੰ ਦੁਬਈ ਕੌਮਾਂਤਰੀ ਕ੍ਰਿਕਟ ਸਟੇਡੀਅਮ 'ਚ ਅਫਗਾਨਿਸਤਾਨ 'ਤੇ 5 ਵਿਕਟਾਂ ਨਾਲ ਜਿੱਤ ਦਿਵਾਈ। ਪਾਕਿਸਤਾਨ ਨੂੰ 12 ਗੇਂਦਾਂ 'ਚ 24 ਦੌੜਾਂ ਦੀ ਜ਼ਰੂਰਤ ਸੀ ਪਰ ਆਸਿਫ਼ ਨੇ ਕਾਰਲੋਸ ਬ੍ਰੇਥਵੇਟ ਦੀ ਗੇਂਦ 'ਤੇ ਚਾਰ ਛੱਕਿਆਂ ਦੀ ਮਦਦ ਨਾਲ ਆਪਣੀ ਟੀਮ ਨੂੰ ਜਿੱਤ ਦਿਵਾਈ।

ਇਹ ਵੀ ਪੜ੍ਹੋ  : ਵਿਵਾਦਾਂ ਦੇ ਘੇਰੇ ’ਚ ਪੰਜਾਬ ਕ੍ਰਿਕਟ ਐਸੋਸੀਏਸ਼ਨ

ਅਲੀ ਦੀ ਪਾਰੀ ਦੀ ਸ਼ਲਾਘਾ ਕਰਦੇ ਹੋਏ ਸਟੋਕਸ ਨੇ ਟਵੀਟ ਕੀਤਾ, ਨਾਂ ਯਾਦ ਰੱਖੋ ਆਸਿਫ ਅਲੀ। ਜਦਕਿ ਇੰਗਲੈਂਡ ਨੇ ਮੌਜੂਦਾ ਟੂਰਨਾਮੈਂਟ ਅਜੇ ਤਕ ਆਪਣੇ ਦੋਵੇਂ ਮੈਚ ਜਿੱਤੇ ਹਨ। ਇਓਨ ਮੋਰਗਨ ਦੀ ਅਗਵਾਈ ਵਾਲੀ ਟੀਮ ਦਾ ਅਗਲਾ ਮੁਕਾਬਲਾ ਸ਼ਨੀਵਾਰ ਨੂੰ ਵਰਲਡ ਕੱਪ 'ਚ ਆਸਟਰੇਲੀਆ ਨਾਲ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News