IPL 'ਚ ਕੋਰੋਨਾ ਵਾਇਰਸ ਦੇ ਖ਼ੌਫ਼ ਦਰਮਿਆਨ BCCI ਦਾ ਵੱਡਾ ਫ਼ੈਸਲਾ, ਸ਼ਡਿਊਲ 'ਚ ਕੀਤਾ ਬਦਲਾਅ

Tuesday, Apr 19, 2022 - 05:10 PM (IST)

IPL 'ਚ ਕੋਰੋਨਾ ਵਾਇਰਸ ਦੇ ਖ਼ੌਫ਼ ਦਰਮਿਆਨ BCCI ਦਾ ਵੱਡਾ ਫ਼ੈਸਲਾ, ਸ਼ਡਿਊਲ 'ਚ ਕੀਤਾ ਬਦਲਾਅ

ਨਵੀਂ ਦਿੱਲੀ-  ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 'ਤੇ ਕੋਰੋਨਾ ਮਹਾਮਾਰੀ ਰੂਪੀ ਸੰਕਟ ਦੇ ਬੱਦਲ ਛਾ ਰਹੇ ਹਨ। ਦਿੱਲੀ ਕੈਪੀਟਲਜ਼ ਦੇ ਕੋਚ ਤੇ ਮਿਸ਼ੇਲ ਮਾਰਸ਼ ਦੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਬੁੱਧਵਾਰ ਨੂੰ ਹੋਣ ਵਾਲੇ ਦਿੱਲੀ ਅਤੇ ਪੰਜਾਬ ਦੇ ਮੈਚ ਦਾ ਸਥਾਨ ਬਦਲਿਆ ਗਿਆ ਹੈ। ਹੁਣ ਇਹ ਮੈਚ ਪੁਣੇ 'ਚ ਨਹੀਂ ਬਲਕਿ ਮੁੰਬਈ ਦੇ ਬ੍ਰਾਬੋਨ ਸਟੇਡੀਅਮ 'ਚ ਹੋਵੇਗਾ। ਇਸ ਤੋਂ ਪਹਿਲਾਂ ਇਹ ਮੈਚ ਮਹਾਰਾਸ਼ਟਰ ਕ੍ਰਿਕਟ ਸੰਘ ਦੇ ਮੈਦਾਨ 'ਤੇ ਕਰਵਾਉਣ ਦਾ ਪ੍ਰਸਤਾਵ ਸੀ। ਦਿੱਲੀ ਕੈਪੀਟਲਜ਼ ਨੇ ਕੋਰੋਨਾ ਦੇ ਫੈਲਣ ਤੋਂ ਬਾਅਦ ਪੁਣੇ ਦਾ ਆਪਣਾ ਦੌਰਾ ਰੱਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਮੈਂ ਪੂਰੀ ਤਰ੍ਹਾਂ ਡਰ ਗਿਆ, ਮੇਰੇ ਦਿਲ ਦੀਆਂ ਧੜਕਨਾਂ ਤੇਜ਼ ਹੋ ਗਈਆਂ, ਵਿਰਾਟ ਦੀ ਸਲੇਜਿੰਗ 'ਤੇ ਬੋਲੇ ਸੂਰਯਕੁਮਾਰ

ਬੀ. ਸੀ. ਸੀ. ਆਈ. ਵੱਲੋਂ ਮੰਗਲਵਾਰ ਨੂੰ ਦੱਸੇ ਗਏ ਮੈਚ ਨੰਬਰ 32 ਦਾ ਸਥਾਨ ਬਦਲ ਦਿੱਤਾ ਗਿਆ ਹੈ। ਐਮ. ਸੀ. ਐਸ. ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ ਅਤੇ ਪੰਜਾਬ ਵਿਚਾਲੇ ਮੈਚ ਹੁਣ ਬਰੇਬਨ ਸਟੇਡੀਅਮ ਵਿੱਚ ਹੋਵੇਗਾ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਰੋਕਿਆ ਜਾ ਸਕੇ ਅਤੇ ਖਿਡਾਰੀਆਂ ਨੂੰ ਲੰਬੀ ਦੂਰੀ ਦਾ ਸਫਰ ਨਾ ਕਰਨਾ ਪਵੇ। ਹਾਲਾਂਕਿ ਇਸ ਦੀ ਤਰੀਕ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

PunjabKesari

ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਦਿੱਲੀ ਕੈਪੀਟਲਜ਼ ਦੇ ਕੈਂਪ ਵਿਚ 5 ਲੋਕਾਂ ਦਾ ਕੋਵਿਡ-19 ਪਾਇਆ ਗਿਆ ਹੈ। ਫਿਜ਼ੀਓ ਪੈਟਰਿਕ ਫਰਹਾਰਟ ਤੋਂ ਇਲਾਵਾ ਮਸਾਜ ਥੈਰੇਪਿਸਟ ਚੇਤਨ ਕੁਮਾਰ, ਆਲਰਾਊਂਡਰ ਮਿਸ਼ੇਲ ਮਾਰਸ਼, ਟੀਮ ਡਾਕਟਰ ਅਭਿਜੀਤ ਸਾਲਵੀ ਅਤੇ ਸੋਸ਼ਲ ਮੀਡੀਆ ਮੈਂਬਰ ਆਕਾਸ਼ ਮਾਨੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।

ਇਹ ਵੀ ਪੜ੍ਹੋ : IPL 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇਨ੍ਹਾਂ ਭਾਰਤੀ ਕ੍ਰਿਕਟਰਾਂ ਨੂੰ T-20 WC 'ਚ ਮਿਲ ਸਕਦੈ ਮੌਕਾ

ਕੋਵਿਡ ਪਾਜ਼ੇਟਿਵ ਪਾਏ ਗਏ ਸਾਰੇ ਲੋਕਾਂ ਨੂੰ ਅਲੱਗ ਕਰ ਦਿੱਤਾ ਗਿਆ ਹੈ ਅਤੇ ਇੱਕ ਮੈਡੀਕਲ ਟੀਮ ਦੁਆਰਾ ਨਿਗਰਾਨੀ ਕੀਤੀ ਜਾ ਰਹੀ ਹੈ। ਛੇਵੇਂ ਅਤੇ ਸੱਤਵੇਂ ਦਿਨ ਉਨ੍ਹਾਂ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ ਜੇਕਰ ਸਭ ਕੁਝ ਠੀਕ ਪਾਇਆ ਜਾਂਦਾ ਹੈ ਤਾਂ ਉਹ ਬਾਇਓ ਬਬਲ ਵਿੱਚ ਦਾਖਲ ਹੋ ਸਕਣਗੇ। ਇਹ ਵੀ ਦੱਸਿਆ ਗਿਆ ਹੈ ਕਿ 16 ਅਪ੍ਰੈਲ ਤੋਂ ਦਿੱਲੀ ਕੈਪੀਟਲਜ਼ ਕੈਂਪ ਦੇ ਹਰ ਮੈਂਬਰ ਦੀ ਰੋਜ਼ਾਨਾ ਜਾਂਚ ਕੀਤੀ ਜਾ ਰਹੀ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News