BCCI ਨੇ ਮਹਿਲਾ ਖਿਡਾਰਨਾਂ ਦੇ ਇਕਰਾਰਨਾਮੇ ਦੀ ਸੂਚੀ ਕੀਤੀ ਜਾਰੀ, ਸ਼ੇਫਾਲੀ ਦਾ ਨਾਂ ਵੀ ਸ਼ਾਮਲ

01/16/2020 8:21:58 PM

ਨਵੀਂ ਦਿੱਲੀ— ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਮਹਿਲਾ ਕ੍ਰਿਕਟ ਦੀ ਨਵੀਂ ਸਨਸਨੀ ਦੇ ਤੌਰ 'ਤੇ ਉਭਰੀ 15 ਸਾਲਾ ਕਿਸ਼ੋਰੀ ਸ਼ੇਫਾਲੀ ਵਰਮਾ ਨੂੰ ਭਾਰਤੀ ਕ੍ਰਿਕਟ ਬੋਰਡ ਨੇ ਵੀਰਵਾਰ ਨੂੰ ਅਕਤੂਬਰ 2019 ਤੋਂ ਸਤੰਬਰ 2020 ਦੇ ਲਈ ਕੇਂਦਰੀ ਇਕਰਾਰਨਾਮੇ ਮਹਿਲਾ ਕ੍ਰਿਕਟਰਾਂ ਦੀ ਸੂਚੀ 'ਚ ਸ਼ਾਮਲ ਕੀਤਾ। ਬੀ. ਸੀ. ਸੀ. ਆਈ. ਦੇ ਇਸ ਸੂਚੀ 'ਚ ਤਿੰਨ ਵਰਗ ਹਨ, ਜਿਸ 'ਚ ਗ੍ਰੇਡ ਏ 'ਚ ਕੇਵਲ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ ਤੇ ਪੂਨਮ ਯਾਦਵ ਨੂੰ ਜਗ੍ਹਾਂ ਦਿੱਤੀ ਗਈ ਹੈ, ਜਿਸਦੀ ਇਕਰਾਰਨਾਮੇ ਦੀ ਰਾਸ਼ੀ 50 ਲੱਖ ਰੁਪਏ ਹੈ। ਗ੍ਰੇਡ ਬੀ ਦੇ ਲਈ ਇਹ ਰਾਸ਼ੀ 30 ਲੱਖ ਤੇ ਗ੍ਰੇਡ ਸੀ ਦੇ ਲਈ 10 ਲੱਖ ਰੁਪਏ ਹੈ। ਇਸ ਮਹੀਨੇ ਦੇ ਆਖਿਰ 'ਚ 16 ਸਾਲ ਦੀ ਹੋਣ ਵਾਲੀ ਸ਼ੇਫਾਲੀ ਨੇ ਪਿਛਲੇ ਸਾਲ ਸਤੰਬਰ 'ਚ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕੀਤਾ ਸੀ।
ਉਸ ਨੇ ਹੁਣ ਤਕ 9 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਸ 'ਚ 2 ਅਰਧ ਸੈਂਕੜਿਆਂ ਦੀ ਮਦਦ ਨਾਲ 222 ਦੌੜਾਂ ਬਣਾਈਆਂ ਹਨ। ਸ਼ੇਫਾਲੀ ਤੋਂ ਇਲਾਵਾ ਹਰਲੀਨ ਦਿਓਲ ਤੇ ਪ੍ਰੀਆ ਪੂਨੀਆ ਨੂੰ ਵੀ ਇਕਰਾਰਨਾਮੇ 'ਚ ਗ੍ਰੇਡ ਸੀ 'ਚ ਰੱਕਿਆ ਗਿਆ ਹੈ। ਪਿਛਲੇ ਸਾਲ ਸਤੰਬਰ 'ਚ ਟੀ-20 ਤੋਂ ਸੰਨਿਆਸ ਲੈਣ ਵਾਲੀ ਵਨ ਡੇ ਟੀਮ ਦੀ ਕਪਤਾਨ ਮਿਤਾਲੀ ਰਾਜ ਤੇ ਅਨੁਭਵੀ ਤੇਜ਼ ਗੇਂਦਬਾਜ਼ ਝੂਲਣ ਗੋਸਵਾਮੀ ਨੂੰ ਗ੍ਰੇਡ ਬੀ 'ਚ ਰੱਖਿਆ ਗਿਆ ਹੈ। ਵਿਕਟਕੀਪਰ ਤਾਨੀਆ ਭਾਟੀਆ ਤੇ ਸਪਿਨਰ ਰਾਧਾ ਯਾਦਵ ਆਪਣੇ ਵਧੀਆ ਪ੍ਰਦਰਸ਼ਨ ਦੇ ਕਾਰਨ ਗ੍ਰੇਡ ਬੀ 'ਚ ਜਗ੍ਹਾ ਬਣਾਉਣ 'ਚ ਸਫਲ ਰਹੀ।
ਸਾਲ 2019-20 ਦੇ ਲਈ ਇਕਰਾਰਨਾਮੇ ਦੀ ਭਾਰਤੀ ਮਹਿਲਾ ਕ੍ਰਿਕਟਰਾਂ ਦੀ ਸੂਚੀ ਇਸ ਪ੍ਰਕਾਰ ਹੈ—
ਗ੍ਰੇਡ ਏ (50 ਲੱਖ ਰੁਪਏ)— ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ ਤੇ ਪੂਨਮ ਯਾਦਵ।
ਗ੍ਰੇਡ ਬੀ (30 ਲੱਖ ਰੁਪਏ)— ਮਿਤਾਲੀ ਰਾਜ, ਝੂਲਣ ਗੋਸਵਾਮੀ, ਏਕਤਾ ਬਿਸ਼ਟ, ਰਾਧਾ ਯਾਦਵ, ਸ਼ਿਖਾ ਪਾਂਡੇ, ਜੇਮਿਮਾ ਰੋਡਿਗਸ, ਤਾਨੀਆ ਭਾਟੀਆ।
ਗ੍ਰੇਡ ਸੀ (10 ਲੱਖ ਰੁਪਏ)— ਵੇਦਾ ਕ੍ਰਿਸ਼ਨਮੂਰਤੀ, ਪੂਨਮ ਰਾਓਤ, ਅਨੁਜਾ ਪਾਟਿਲ, ਮਾਨਸੀ ਜੋਸ਼ੀ, ਡੀ ਹੇਮਲਤਾ, ਅਰੁੰਧਤੀ ਰੈੱਡੀ, ਰਾਜੇਸ਼ਵਰੀ ਗਾਇਕਵਾੜ, ਪੂਜਾ ਵਾਸਤਕਰ, ਹਰਲੀਨ ਦਿਓਲ, ਪ੍ਰੀਆ ਪੂਨੀਆ, ਸ਼ੇਫਾਲੀ ਵਰਮਾ।


Gurdeep Singh

Content Editor

Related News