BCCI ਨੇ ਗੋਪਾਲ ਸਵਾਮੀ ਨੂੰ ਬਣਾਇਆ ਚੋਣ ਅਧਿਕਾਰੀ
Saturday, Jun 08, 2019 - 12:30 AM (IST)

ਮੁੰਬਈ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸਾਬਕਾ ਮੁੱਖ ਚੋਣ ਕਮਿਸ਼ਨਰ ਐੱਨ. ਗੋਪਾਲ ਸਵਾਮੀ ਨੂੰ ਬੀ. ਸੀ. ਸੀ. ਆਈ. ਦੀਆਂ ਚੋਣਾਂ ਦਾ ਚੋਣ ਅਧਿਕਾਰੀ ਨਿਯੁਕਤ ਕੀਤਾ ਹੈ। ਪ੍ਰਸ਼ੰਸਕਾਂ ਦੀ ਕਮੇਟੀ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਬੀ. ਸੀ. ਸੀ. ਆਈ ਦੀ ਚੋਣ 22 ਅਕਤੂਬਰ ਨੂੰ ਆਯੋਜਿਤ ਕੀਤਾ ਜਾਵੇਗਾ। ਸੀ. ਓ. ਏ. ਨੇ ਇੱਥੇ ਸ਼ੁੱਕਰਵਾਰ ਨੂੰ ਬੀ. ਸੀ. ਸੀ. ਆਈ. ਦਫਤਰ 'ਚ ਚੋਣ ਦੇ ਲਈ ਤਿਆਰੀਆਂ 'ਤੇ ਚਰਚਾ ਕੀਤੀ। ਸੂਬਾ ਐਸੋਸੀਏਸ਼ਨ ਦੇ ਅਧਿਕਾਰੀਆਂ ਨੂੰ ਚੁਣਨ ਲਈ ਚੋਣ 14 ਸਤੰਬਰ ਤਕ ਕਰਵਾਉਣੇ ਹਨ।