ਕੋਰੋਨਾ ਵਾਇਰਸ ਕਾਰਨ BCCI ਨੇ ਭਾਰਤ ਅਤੇ ਦੱਖਣੀ ਅਫਰੀਕਾ ਵਨ ਡੇ ਸੀਰੀਜ਼ ਕੀਤੀ ਰੱਦ

03/13/2020 6:32:03 PM

ਸਪੋਰਟਸ ਡੈਸਕ— ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਵਨ-ਡੇ ਅੰਤਰਰਾਸ਼ਟਰੀ ਸੀਰੀਜ਼ ਦੇ ਬਚੇ ਹੋਏ ਦੋਵਾਂ ਮੈਚਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਪਹਿਲਾ ਮੈਚ 12 ਮਾਰਚ ਨੂੰ ਧਰਮਸ਼ਾਲਾ ’ਚ ਖੇਡਿਆ ਗਿਆ ਸੀ, ਜੋ ਮੀਂਹ ਕਾਰਨ ਰੱਦ ਹੋ ਗਿਆ ਸੀ। ਬਾਕੀ ਬਚੇ ਦੋ ਮੈਚ ਲਖਨਊ ਅਤੇ ਕੋਲਕਾਤਾ ’ਚ ਖੇਡੇ ਜਾਣੇ ਸਨ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਕੋਰੋਨਾ ਵਾਇਰਸ ਦੇ ਵੱਧਦੇ ਹੋਏ ਖਤਰੇ ਨੂੰ ਦੇਖਦੇ ਹੋਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਨੂੰ ਵੀ 15 ਅਪ੍ਰੈਲ ਤੱਕ ਲਈ ਮੁਲਤਵੀ ਕਰ ਦਿੱਤਾ। ਆਈ. ਪੀ. ਐੱਲ ਦਾ ਆਗਾਜ਼ 29 ਮਾਰਚ ਨੂੰ ਹੋਣਾ ਸੀ।

PunjabKesariਭਾਰਤੀ ਟੀਮ ਅਤੇ ਦੱਖਣ ਅਫਰੀਕੀ ਟੀਮ ਦੂਜੇ ਵਨ-ਡੇ ਲਈ ਲਖਨਊ ਰਵਾਨਾ ਹੋ ਚੁੱਕੀ ਸੀ, ਪਰ ਹੁਣ ਮੈਚ ਰੱਦ ਹੋਣ ਤੋਂ ਬਾਅਦ ਖਿਡਾਰੀ ਉਥੋਂ ਹੀ ਆਪਣੇ-ਆਪਣੇ ਘਰ ਲਈ ਰਵਾਨਾ ਹੋ ਸਕਦੇ ਹਨ। ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਸੀਰੀਜ਼ ਦਾ ਦੂਜਾ ਮੈਚ 15 ਮਾਰਚ ਨੂੰ ਜਦ ਕਿ ਤੀਜਾ ਮੈਚ 18 ਮਾਰਚ ਨੂੰ ਖੇਡਿਆ ਜਾਣਾ ਸੀ।


Related News