ਸੁਰੇਸ਼ ਰੈਨਾ ਦੇ ਸੰਨਿਆਸ ’ਤੇ BCCI ਦਾ ਵੱਡਾ ਬਿਆਨ, ਕਿਹਾ- ਸਾਨੂੰ ਨਹੀਂ ਦਿੱਤੀ ਸੂਚਨਾ

08/17/2020 3:42:20 PM

ਸਪੋਰਟਸ ਡੈਸਕ– ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਸੀਮਤ ਔਵਰਾਂ ਦੇ ਫਾਰਮੈਟ ’ਚ ਭਾਰਤੀ ਟੀਮ ਦਾ ਅਹਿਮ ਮੈਂਬਰ ਹੋਣ ਲਈ ਸੁਰੇਸ਼ ਰੈਨਾ ਦੀ ਪ੍ਰਸ਼ੰਸਾ ਕੀਤੀ ਅਤੇ ਨਾਲ ਹੀ ਸੋਮਵਾਰ ਨੂੰ ਕਿਹਾ ਕਿ ਇਸ ਆਲ-ਰਾਊਂਡਰ ਨੇ ਜਨਤਕ ਐਲਾਨ ਤੋਂ ਇਕ ਦਿਨ ਬਾਅਦ ਬੋਰਡ ਨੂੰ ਸੰਨਿਆਸ ਦੇ ਫ਼ੈਸਲੇ ਦੀ ਸੂਚਨਾ ਦਿੱਤੀ ਸੀ। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ 15 ਅਗਸਤ ਨੂੰ ਸੰਨਿਆਸ ਦਾ ਐਲਾਨ ਕਰਨ ਦੇ ਕੁਝ ਹੀ ਮਿੰਟਾਂ ਬਾਅਦ 33 ਸਾਲਾ ਰੈਨਾ ਨੇ ਵੀ ਉਨ੍ਹਾਂ ਦੇ ਨਕਸ਼ੇ ਕਦਮ ’ਤੇ ਚਲਦੇ ਹੋਏ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

PunjabKesari

ਬੀ.ਸੀ.ਸੀ.ਆਈ. ਨੇ ਬਿਆਨ ’ਚ ਕਿਹਾ ਕਿ ਖੱਬੇ ਹੱਥ ਦੇ ਅਗਰੈਸਿਵ ਬੱਲੇਬਾਜ਼ ਸੁਰੇਸ਼ ਰੈਨਾ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਆਪਣੇ ਫ਼ੈਸਲੇ ਬਾਰੇ ਬੀ.ਸੀ.ਸੀ.ਆਈ. ਨੂੰ ਐਤਵਾਨ ਨੂੰ ਓਪਚਾਰਿਕ ਰੂਪ ਨਾਲ ਜਾਣਕਾਰੀ ਨਹੀਂ ਦਿੱਤੀ। ਆਮ ਤੌਰ ’ਤੇ ਖਿਡਾਰੀ ਸੰਨਿਆਸ ਦਾ ਐਲਾਨ ਕਰਨ ਤੋਂ ਪਹਿਲਾਂ ਬੀ.ਸੀ.ਸੀ.ਆਈ. ਨੂੰ ਸੂਚਿਤ ਕਰਦੇ ਹਨ। ਰੈਨਾ ਨੇ 13 ਸਾਲ ਦੇ ਆਪਣੇ ਕਰੀਅਰ ਦੌਰਾਨ 18 ਟੈਸਟ, 226 ਵਨ-ਡੇ ਅਤੇ 78 ਟੀ-20 ਅੰਤਰਰਾਸ਼ਟਰੀ ਮੈਚਾਂ ’ਚ ਭਾਰਤ ਦੀ ਅਗਵਾਈ ਕੀਤੀ। ਉਨ੍ਹਾਂ ਨੇ ਥੋੜ੍ਹੇ ਸਮੇਂ ਲਈ ਟੀਮ ਦੀ ਕਮਾਨ ਵੀ ਸੰਭਾਲੀ ਸੀ। 

PunjabKesari

ਬਿਆਨ ਮੁਤਾਬਕ, ਉਨ੍ਹਾਂ ਦੀ ਕਪਤਾਨੀ ’ਚ ਭਾਰਤ ਨੇ ਵੈਸਟਇੰਡੀਜ਼ ਨੂੰ ਵਨ-ਡੇ ਮੈਚਾਂ ’ਚ 3-2 ਨਾਲ ਹਰਾ ਕੇ ਸੀਰੀਜ਼ ਜਿੱਤੀ ਸੀ ਅਤੇ ਬੰਗਲਾਦੇਸ਼ ਨੂੰ 2-0 ਨਾਲ ਹਰਾਇਆ ਸੀ। ਨਾਲ ਹੀ ਜ਼ਿੰਬਾਬਵੇ ’ਚ ਟੀ-20 ਅੰਤਰਰਾਸ਼ਟਰੀ ਸੀਰੀਜ਼ 2-0 ਨਾਲ ਜਿੱਤੀ ਸੀ। ਬੀ.ਸੀ.ਸੀ.ਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਰੈਨਾ ਨੇ ਰੈਨਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸੁਰੇਸ਼ ਰੈਨਾ ਸੀਮਤ ਔਵਰਾਂ ਦੇ ਫਰਾਮੈਟ ’ਚ ਭਾਰਤ ਲਈ ਅਹਿਮ ਖਿਡਾਰੀ ਰਹੇ ਹਨ। ਲੋਅਰ ਆਰਡਰ ’ਚ ਆ ਕੇ ਮੈਚ ਜਿਤਾਉਣ ਵਾਲੀ ਪਾਰੀ ਖੇਡਣ ਲਈ ਕਾਫੀ ਅਨੁਭਵ ਦੀ ਲੋੜ ਹੁੰਦੀ ਹੈ। 

PunjabKesari

ਗਾਂਗੁਲੀ ਨੇ ਕਿਹਾ ਕਿ ਰੈਨਾ ਨੇ ਯੁਵਰਾਜ ਨਾਲ ਮਿਲ ਕੇ ਵਨ-ਡੇ ਮੈਚਾਂ ’ਚ ਭਾਰਤ ਲਈ ਮਜਬੂਤ ਮਿਡਲ ਆਰਡਰ ਬਣਾਇਆ। ਮੈਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਸੁਰੇਸ਼ ਰੈਨਾ ਟੀ-20 ਦੇ ਬਿਹਤਰੀਨ ਬੱਲੇਬਾਜ਼ਾਂ ’ਚੋਂ ਇਕ ਹਨ। ਮੈਦਾਨ ’ਤੇ ਰੈਨਾ ਨੇ ਆਪਣੇ ਪੂਰੇ ਕ੍ਰਿਕਟ ਕਰੀਅਰ ਦੌਰਾਨ ਖੱਬੇ ਹੱਥ ਦੇ ਬੱਲੇਬਾਜ਼ ਦੇ ਰੂਪ ’ਚ ਆਪਣੀ ਸਮਰੱਥਾ ਵਿਖਾਈ। ਉਨ੍ਹਾਂ ਕਿਹਾ ਕਿ ਵੱਡੇ ਮੈਚ ਦੇ ਖਿਡਾਰੀ ਰੈਨਾ ਦੀ ਆਸਟਰੇਲੀਆ ਖਿਲਾਫ 2011 ਵਿਸ਼ਵ ਕੱਪ ਕੁਆਟਰ ਫਾਈਨਲ ’ਚ ਧਮਾਕੇਦਾਰ ਪਾਰੀ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਦੀ ਗਵਾਹ ਹੈ। ਮੈਂ ਕਰੀਅਰ ਦੀ ਦੂਜੀ ਪਾਰੀ ’ਚ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। 


Rakesh

Content Editor

Related News