BCB ਨੂੰ ਤਿੰਨ ਟੀ-20 ਤੇ ਇਕ ਟੈਸਟ ਦੇ ਲਈ ਮਨਾਵੇਗਾ ਪਾਕਿ ਕ੍ਰਿਕਟ ਬੋਰਡ

01/13/2020 10:47:18 PM

ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ ਬੰਗਲਾਦੇਸ਼ ਨੂੰ ਇੱਥੇ ਤਿੰਨ ਵਨ ਡੇ ਤੋਂ ਇਲਾਵਾ ਘੱਟ ਤੋਂ ਘੱਟ ਇਕ ਟੈਸਟ ਖੇਡਣ ਦੇ ਲਈ ਮਨਾਉਣ ਦੀ ਕੋਸ਼ਿਸ਼ ਕਰੇਗਾ। ਬੀ. ਸੀ. ਬੀ. ਪ੍ਰਧਾਨ ਨਜ਼ਮੁਲ ਹਸਨ ਨੇ ਇਸ ਮਹੀਨੇ ਦੇ ਆਖਿਰ 'ਚ ਸੰਖੇਪ ਦੌਰੇ 'ਤੇ ਜ਼ੋਰ ਦਿੱਤਾ ਸੀ, ਜਿਸ 'ਚ ਸਿਰਫ ਤਿੰਨ ਟੀ-20 ਮੈਚ ਖੇਡੇ ਜਾਣਗੇ।
ਪੀ. ਸੀ. ਬੀ. ਨੇ ਹਾਲਾਂਕਿ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਅਹਿਸਾਨ ਮਨੀ ਦੁਬਈ 'ਚ ਇਸ ਹਫਤੇ ਆਈ. ਸੀ. ਸੀ. ਸੰਚਾਨ ਸਮੀਖਿਆ ਕਮੇਟੀ ਦੀ ਬੈਠਕ 'ਚ ਹਸਨ ਨੂੰ ਮਿਲਣਗੇ, ਜਿਸ 'ਚ ਦੋਵੇਂ ਬੰਗਲਾਦੇਸ਼ ਟੀਮ ਦੇ ਦੌਰੇ 'ਤੇ ਗੱਲ ਕਰਨਗੇ। ਇਕ ਸੂਤਰ ਨੇ ਦੱਸਿਆ ਕਿ ਮਨੀ ਉਸ ਨੂੰ ਇਸ ਗੱਲ ਦੇ ਲਈ ਮਨਾਉਣ ਦੀ ਕੋਸ਼ਿਸ਼ ਕਰੇਗਾ ਕਿ ਜਨਵਰੀ ਫਰਵਰੀ ਦੇ ਪਾਕਿਸਤਾਨ ਦੌਰੇ 'ਤੇ ਬੰਗਲਾਦੇਸ਼ ਟੀ-20 ਤੋਂ ਇਲਾਵਾ ਘੱਟ ਤੋਂ ਘੱਟ ਇਕ ਟੈਸਟ ਖੇਡੇ। ਸੂਤਰ ਨੇ ਕਿਹਾ ਕਿ ਮਨੀ ਉਸ ਨੂੰ ਵਾਅਦਾ ਲੈਣ ਦੀ ਕੋਸ਼ਿਸ਼ ਕਰੇਗਾ ਕਿ ਬੰਗਲਾਦੇਸ਼ ਟੀਮ ਇੱਥੇ ਟੈਸਟ ਵੀ ਖੇਡੇ।


Gurdeep Singh

Content Editor

Related News