ਬੰਗਲਾਦੇਸ਼ ਦਾ ਇਹ ਧਾਕੜ ਕ੍ਰਿਕਟਰ ਵੀ ਆਇਆ ਕੋਰੋਨਾ ਦੀ ਲਪੇਟ ''ਚ
Sunday, Jun 21, 2020 - 01:02 PM (IST)
ਢਾਕਾ : ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਮਸ਼ਰਫੀ ਮੁਰਤਜ਼ਾ ਅਤੇ ਨਫੀਸ ਇਕਬਾਲ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਮਸ਼ਰਫੀ ਦੇ ਭਰਾ ਮੋਰਸਾਲਿਨ ਨੇ ਸ਼ਨੀਵਾਰ ਨੂੰ ਪੁਸ਼ਟੀ ਕਰਦਿਆਂ ਕਿਹਾ ਕਿ ਮਸ਼ਰਫੀ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸੀ ਤੇ ਸ਼ੁੱਕਰਵਾਰ ਨੂੰ ਉਸਦਾ ਟੈਸਟ ਕਰਾਇਆ ਗਿਆ। ਉਸ ਨੂੰ ਘਰ ਵਿਚ ਆਈਸੋਲੇਟ ਕੀਤਾ ਗਿਆਹੈ।
ਮੁਰਤਜ਼ਾ ਨੇ ਆਪਣੇ ਫੇਸਬੁੱਕ ਪੇਜ਼ 'ਤੇ ਲਿਖਿਆ ਕਿ ਅੱਜ ਮੇਰਾ ਕੋਰੋਨਾ ਟੈਸਟ ਦਾ ਨਤੀਜਾ ਪਾਜ਼ੇਟਿਵ ਰਿਹਾ। ਸਾਰੇ ਮੇਰੇ ਠੀਕ ਹੋਣ ਦੀ ਦੁਆ ਕਰੋ। ਉਸ ਨੇ ਕਿਹਾ ਕਿ ਹੁਣ ਇਨ ਕੋਰੋਨਾ ਪ੍ਰਭਾਵਿਤ ਲੋਕਾਂ ਦਾ ਅੰਕੜਾ ਇਕ ਲੱਖ ਪਾਰ ਕਰ ਗਿਆ ਹੈ। ਸਾਨੂੰ ਹੋਰ ਸਾਵਧਾਨੀ ਵਰਤਣੀ ਚਾਹੀਦੀ ਹੈ। ਘਰਾਂ ਵਿਚ ਰਹੋ ਅਤੇ ਜ਼ਰੂਰੀ ਨਹੀਂ ਹੋਣ 'ਤੇ ਹੀ ਬਾਹਰ ਨਿਕਲੋ। ਮੈਂ ਘਰ ਵਿਚ ਹੀ ਪ੍ਰੋਟੋਕਾਲ ਦੀ ਪਾਲਣਾ ਕਰ ਰਿਹਾ ਹਾਂ। ਸਾਨੂੰ ਘਬਰਾਉਣਦੀ ਵਜਾਏ ਇਸ ਬੀਮਾਰੀ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ।
ਮੁਰਤਜ਼ਾ ਤੋਂ ਇਲਾਵਾ ਵਨ ਡੇ ਟੀਮ ਦੇ ਕਪਤਾਨ ਤਮੀਮ ਇਕਬਾਲ ਦਾ ਵੱਡਾ ਭਰਾ ਤੇ ਬੰਗਲਾਦੇਸ਼ ਦਾ ਸਾਬਕਾ ਕ੍ਰਿਕਟਰ ਨਫੀਸ ਇਕਬਾਲ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆਹੈ। ਨਫੀਸ ਇਕਬਾਲ ਨੇ 2003 ਵਿਚ ਬੰਗਲਾਦੇਸ਼ ਲਈ ਡੈਬਿਊ ਕੀਤਾ ਸੀ ਪਰ 2006 ਦੇ ਬਾਅਦ ਤੋਂ ਰਾਸ਼ਟਰੀ ਟੀਮ 'ਚੋਂ ਬਾਹਰ ਹੈ।