ਜਾਣੋ ਬੰਗਲਾਦੇਸ਼ ਤੇ ਸ਼੍ਰੀਲੰਕਾ ਵਿਚਾਲੇ ਕਦੋਂ ਸ਼ੁਰੂ ਹੋਈ ''ਨਾਗਿਨ ਡਾਂਸ'' ਦੀ ਲੜਾਈ ?

Thursday, Aug 31, 2023 - 02:16 PM (IST)

ਜਾਣੋ ਬੰਗਲਾਦੇਸ਼ ਤੇ ਸ਼੍ਰੀਲੰਕਾ ਵਿਚਾਲੇ ਕਦੋਂ ਸ਼ੁਰੂ ਹੋਈ ''ਨਾਗਿਨ ਡਾਂਸ'' ਦੀ ਲੜਾਈ ?

ਸਪੋਰਟਸ ਡੈਸਕ- ਪਾਕਿਸਤਾਨ ਅਤੇ ਸ਼੍ਰੀਲੰਕਾ ਦੀ ਧਰਤੀ 'ਤੇ ਬੁੱਧਵਾਰ ਤੋਂ ਏਸ਼ੀਆ ਕੱਪ ਸ਼ੁਰੂ ਹੋ ਗਿਆ ਹੈ। ਏਸ਼ੀਆ ਕੱਪ 'ਚ ਵੀਰਵਾਰ ਨੂੰ ਸ਼੍ਰੀਲੰਕਾ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ। ਪਿਛਲੇ ਕੁਝ ਸਾਲਾਂ 'ਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਹੋਏ ਮੈਚ ਨਾਗਿਨ ਡਾਂਸ ਕਾਰਨ ਚਰਚਾ 'ਚ ਰਹੇ ਹਨ। ਏਸ਼ੀਆ ਕੱਪ ਦੌਰਾਨ ਵੀ ਜਦੋਂ ਇਹ ਦੋਵੇਂ ਦੇਸ਼ਾਂ ਦੀ ਟੱਕਰ ਹੁੰਦੀ ਹੈ ਤਾਂ ਮੈਦਾਨ 'ਤੇ ਨਾਗਿਨ ਡਾਂਸ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਹਾਲਾਂਕਿ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਨ੍ਹਾਂ ਦੋਹਾਂ ਵਿਚਕਾਰ ਨਾਗਿਨ ਡਾਂਸ ਦੀ ਲੜਾਈ ਕਿਵੇਂ ਸ਼ੁਰੂ ਹੋਈ।
ਈਐੱਸਪੀਐੱਨ ਕ੍ਰਿਕਇੰਫੋ ਦੀ ਰਿਪੋਰਟ ਦੇ ਅਨੁਸਾਰ ਨਾਗਿਨ ਡਾਂਸ ਦੀ ਐਂਟਰੀ ਬੰਗਲਾਦੇਸ਼ ਪ੍ਰੀਮੀਅਰ ਲੀਗ ਤੋਂ ਹੋਈ। ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਡੈਰੇਨ ਸ਼ੰਮੀ ਨੇ ਬੰਗਲਾਦੇਸ਼ ਦੇ ਸਪਿਨਰ ਨਜ਼ਮੁਲ ਇਸਲਾਮ ਨੂੰ ਕਿਹਾ ਕਿ ਉਹ ਸੱਪ ਵਾਂਗ ਹੈ। ਇਸ ਤੋਂ ਬਾਅਦ ਨਜਮੁਲ ਨੇ ਹਰ ਵਾਰ ਵਿਕਟ ਲੈਣ ਤੋਂ ਬਾਅਦ ਨਾਗਿਨ ਡਾਂਸ ਕਰਨੇ ਲੱਗੇ।

ਇਹ ਵੀ ਪੜ੍ਹੋ- ਨੀਰਜ ਚੋਪੜਾ ਸਣੇ ਇਨ੍ਹਾਂ ਖਿਡਾਰੀਆਂ ਨੇ ਖੇਡ ਦਿਵਸ ਨੂੰ ਬਣਾਇਆ ਖ਼ਾਸ, ਹਫ਼ਤੇ 'ਚ ਦੇਸ਼ ਨੂੰ ਦਿਵਾਏ ਸੋਨੇ-ਚਾਂਦੀ ਦੇ ਤਮਗੇ
ਪਰ ਜਦੋਂ ਸ਼੍ਰੀਲੰਕਾ ਨੇ 2018 'ਚ ਬੰਗਲਾਦੇਸ਼ ਦਾ ਦੌਰਾ ਕੀਤਾ ਤਾਂ ਇੱਕ ਵੱਖਰੀ ਕਹਾਣੀ ਸ਼ੁਰੂ ਹੋਈ। ਨਜ਼ਮੁਲ ਨੇ ਵਿਕਟ ਲੈਣ ਤੋਂ ਬਾਅਦ ਨਾਗਿਨ ਅੰਦਾਜ਼ 'ਚ ਜਸ਼ਨ ਮਨਾਇਆ। ਬਾਅਦ 'ਚ ਸ਼੍ਰੀਲੰਕਾਈ ਖਿਡਾਰੀ ਨੇ ਨਜ਼ਮੁਲ ਦਾ ਮਜ਼ਾਕ ਉਡਾਉਂਦੇ ਹੋਏ ਇਸ ਸਟਾਈਲ ਦੀ ਨਕਲ ਕੀਤੀ। ਬੰਗਲਾਦੇਸ਼ ਦੇ ਸਟਾਰ ਖਿਡਾਰੀ ਰਹੀਮ ਨੂੰ ਇਹ ਗੱਲ ਪਸੰਦ ਨਹੀਂ ਆਈ ਅਤੇ ਨਿਬਾਸ ਟਰਾਫੀ ਮੈਚ ਜਿੱਤਣ ਤੋਂ ਬਾਅਦ ਬੰਗਲਾਦੇਸ਼ ਦੇ ਖਿਡਾਰੀਆਂ ਨੇ ਨਾਗਿਨ ਡਾਂਸ ਕੀਤਾ।

ਇਹ ਵੀ ਪੜ੍ਹੋ-33 ਸਾਲਾ ਫਿਟਨੈੱਸ ਮਾਡਲ ਲਾਰੀਸਾ ਬੋਰਜੇਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਸ਼ੁਰੂਆਤੀ ਜਾਂਚ ਨੇ ਕੀਤਾ ਹੈਰਾਨ
ਨਾਗਿਨ ਡਾਂਸ ਦਾ ਦਿਖਣਾ ਲਾਜ਼ਮੀ
ਇੱਥੋਂ ਹੀ ਨਾਗਿਨ ਡਾਂਸ ਨੂੰ ਲੈ ਕੇ ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿਚਾਲੇ ਦੁਸ਼ਮਣੀ ਸ਼ੁਰੂ ਹੋਈ। ਜੋ ਵੀ ਟੀਮ ਮੈਚ ਜਿੱਤਦੀ ਸੀ ਉਹ ਨਾਗਿਨ ਡਾਂਸ ਕਰਨਾ ਸ਼ੁਰੂ ਕਰ ਦਿੰਦੀ ਸੀ। ਦੋਵਾਂ ਟੀਮਾਂ ਦੇ ਪ੍ਰਸ਼ੰਸਕਾਂ ਨੇ ਵੀ ਅਜਿਹਾ ਹੀ ਕਰਨਾ ਸ਼ੁਰੂ ਕਰ ਦਿੱਤਾ। ਨਾਗਿਨ ਡਾਂਸ ਨੂੰ ਲੈ ਕੇ ਕਈ ਵਾਰ ਦੋਵਾਂ ਦੇਸ਼ਾਂ ਦੇ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਵਿਚਕਾਰ ਲੜਾਈ ਵੀ ਹੋਈ। ਹਾਲਾਂਕਿ ਹੁਣ ਇਹ ਜਸ਼ਨ ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ ਮੈਚਾਂ ਦਾ ਹਿੱਸਾ ਬਣ ਗਿਆ ਹੈ। ਏਸ਼ੀਆ ਕੱਪ ਦੌਰਾਨ ਦੋਵਾਂ ਦੇਸ਼ਾਂ ਦੇ ਖਿਡਾਰੀਆਂ ਵਿਚਾਲੇ ਨਾਗਿਨ ਡਾਂਸ ਦਾ ਜਸ਼ਨ ਦੇਖਣ ਨੂੰ ਮਿਲਣਾ ਲਾਜ਼ਮੀ ਹੈ। ਖ਼ਾਸ ਗੱਲ ਇਹ ਹੈ ਕਿ ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਵਿਚਾਲੇ ਇਹ ਦੁਸ਼ਮਣੀ ਮੈਦਾਨ ਤੱਕ ਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਸਬੰਧ ਬਿਲਕੁਲ ਆਮ ਹਨ ਅਤੇ ਉਨ੍ਹਾਂ ਵਿਚਾਲੇ ਕੋਈ ਦੁਸ਼ਮਣੀ ਨਹੀਂ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News