BAN v PAK : ਪਾਕਿ ਦੇ ਵਿਰੁੱਧ ਬੰਗਲਾਦੇਸ਼ ਦੀ ਖਰਾਬ ਸ਼ੁਰੂਆਤ

Tuesday, Dec 07, 2021 - 07:59 PM (IST)

ਢਾਕਾ- ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਵਿਚਾਲੇ ਦੂਜੇ ਟੈਸਟ ਮੈਚ ਵਿਚ ਤਿੰਨ ਦਿਨ ਮੀਂਹ ਤੋਂ ਬਾਅਦ ਮੰਗਲਵਾਰ ਨੂੰ ਚੌਥੇ ਦਿਨ ਖੇਡ ਸੰਭਵ ਹੋ ਸਕਿਆ। ਪਾਕਿਸਤਾਨ ਨੇ 63.2 ਓਵਰਾਂ ਵਿਚ 2 ਵਿਕਟਾਂ 'ਤੇ 188 ਦੌੜਾਂ ਤੋਂ ਅੱਗੇ ਖੇਡਦੇ ਹੋਏ ਚਾਰ ਵਿਕਟਾਂ 'ਤੇ 300 ਦੌੜਾਂ ਬਣਾ ਕੇ ਆਪਣੀ ਪਹਿਲੀ ਪਾਰੀ ਦਾ ਐਲਾਨ ਕਰ ਦਿੱਤਾ। ਬੰਗਲਾਦੇਸ਼ ਨੇ ਇਸਦੇ ਜਵਾਬ ਵਿਚ ਸਟੰਪਸ ਤੱਕ ਆਪਣੀਆਂ 7 ਵਿਕਟਾਂ 'ਤੇ 76 ਦੌੜਾਂ ਬਣਾ ਲਈਆਂ ਤੇ ਉਸ 'ਤੇ ਫਾਲੋਆਨ ਦਾ ਖਤਰਾ ਮੰਡਰਾ ਰਿਹਾ ਹੈ। ਬੰਗਲਾਦੇਸ਼ ਅਜੇ ਪਹਿਲੀ ਪਾਰੀ ਵਿਚ 224 ਦੌੜਾਂ ਪਿੱਛੇ ਹੈ।

ਇਹ ਖ਼ਬਰ ਪੜ੍ਹੋ-  2 ਮਹੀਨੇ ਦੇ ਲਈ ਕ੍ਰਿਕਟ ਤੋਂ ਦੂਰ ਰਹਿਣਗੇ ਕੇਨ ਵਿਲੀਅਮਸਨ, ਇਹ ਹੈ ਵਜ੍ਹਾ

PunjabKesari

PunjabKesari


ਅਜ਼ਹਰ ਅਲੀ ਨੇ 52 ਤੇ ਕਪਤਾਨ ਬਾਬਰ ਆਜ਼ਮ ਨੇ 71 ਦੌੜਾਂ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ। ਅਜ਼ਹਰ ਅਲੀ ਨੇ 56 ਤੇ ਬਾਬਰ ਆਜ਼ਮ 76 ਦੌੜਾਂ ਬਣਾ ਕੇ ਆਊਟ ਹੋਏ। ਫਵਾਦ ਆਲਮ ਨੇ 96 ਗੇਂਦਾਂ 'ਤੇ ਅਜੇਤੂ 50 ਤੇ ਮੁਹੰਮਦ ਰਿਜ਼ਵਾਨ ਨੇ 94 ਗੇਂਦਾਂ 'ਤੇ ਅਜੇਤੂ 54 ਦੌੜਾਂ ਬਣਾ ਕੇ ਪਾਕਿਸਤਾਨ ਨੂੰ 300 ਤੱਕ ਪਹੁੰਚਾ ਦਿੱਤਾ। ਆਜ਼ਮ ਨੇ ਇਸੇ ਸਕੋਰ 'ਤੇ ਪਾਰੀ ਐਲਾਨ ਕਰ ਦਿੱਤੀ। ਆਫ ਸਪਿਨਰ ਸਾਜ਼ਿਦ ਖਾਨ ਨੇ ਆਪਣੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਦੇ ਹੋਏ 12 ਓਵਰਾਂ ਵਿਚ 35 ਦੌੜਾਂ 'ਤੇ 6 ਵਿਕਟਾਂ ਹਾਸਲ ਕਰਕੇ ਬੰਗਲਾਦੇਸ਼ ਦੀ ਕਮਰ ਤੋੜ ਦਿੱਤੀ। ਬੰਗਲਾਦੇਸ਼ ਵਲੋਂ ਨਜਮੁਲ ਨੇ ਸਭ ਤੋਂ ਜ਼ਿਆਦਾ 30 ਤੇ ਸ਼ਾਕਿਬ ਅਲ ਹਸਨ ਨੇ ਅਜੇਤੂ 23 ਦੌੜਾਂ ਬਣਾਈਆਂ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News