ਬੰਗਲਾਦੇਸ਼ ਨੇ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਬਣਾਈ ਫਾਈਨਲ 'ਚ ਜਗ੍ਹਾ

05/14/2019 12:42:38 PM

ਸਪਰੋਟਸ ਡੈਸਕ— ਹਮੁਸ਼ਫਿਕੁਰ ਰਹੀਮ (63), ਸੌਮਿਅ ਸਰਕਾਰ (54) ਤੇ ਮਹੁਮਦ ਮਿਥੁਨ (43) ਦੀ ਸ਼ਾਨਦਾਰ ਪਾਰੀਆਂ ਦੇ ਦਮ 'ਤੇ ਬੰਗਲਾਦੇਸ਼ ਨੇ ਸੋਮਵਾਰ ਨੂੰ ਦ ਵਿਲੇਜ ਮੈਦਾਨ 'ਤੇ ਖੇਡੇ ਗਏ ਟਰਾਈ ਸੀਰੀ ਸੀਰੀਜ ਦੇ ਪੰਜਵੇਂ ਮੈਚ 'ਚ ਵੈਸਟਇੰਡੀਜ਼ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ।

ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ ਨੌਂ ਵਿਕਟਾਂ ਦੇ ਨੁਕਸਾਨ 'ਤੇ 247 ਦੌੜਾਂ ਬਣਾਈਆਂ ਸਨ। ਬੰਗਲਾਦੇਸ਼ ਨੇ 47.2 ਓਵਰਾਂ 'ਚ ਪੰਜ ਵਿਕਟ ਖੁੰਝ ਕੇ ਟੀਚਾ ਹਾਸਲ ਕਰ ਲਿਆ।  ਇਸ ਦੇ ਨਾਲ ਬਾਂਗਲਾਦੇਸ਼ ਨੇ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।PunjabKesari
ਬੰਗਲਾਦੇਸ਼ ਦੇ ਸਾਰਿਆਂ ਬੱਲੇਬਾਜ਼ਾਂ ਨੇ ਇਸ ਜਿੱਤ 'ਚ ਯੋਗਦਾਨ ਦਿੱਤਾ। ਸਰਕਾਰ ਨੇ ਤਮੀਮ ਇਕਬਾਲ (21) ਦੇ ਨਾਲ ਪਹਿਲੀ ਵਿਕਟ ਲਈ 54 ਦੌੜਾਂ ਜੋੜੀਆਂ। ਫਿਰ ਸ਼ਾਕਿਬ ਅਲ ਹਸਨ (29) ਦੇ ਨਾਲ ਮਿਲ ਕੇ ਟੀਮ ਦਾ ਸਕੋਰ 106 ਤੱਕ ਪਹੁੰਚਾਇਆ। ਇੱਥੇ ਸ਼ਾਕਿਬ ਆਊਟ ਹੋਏ ਤਾਂ ਇਕ ਦੌੜ ਬਣਾ ਸਰਕਾਰ ਵੀ ਪਵੇਲੀਅਨ ਪਰਤ ਗਏ। ਸਰਕਾਰ ਨੇ ਆਪਣੀ ਪਾਰੀ 'ਚ 67 ਗੇਂਦਾਂ ਦਾ ਸਾਹਮਣਾ ਕੀਤਾ ਤੇ ਚਾਰ ਚੌਕਿਆਂ ਤੋਂ ਇਲਾਵਾ ਦੋ ਛੱਕੇ ਲਗਾਏ।

ਇੱਥੋਂ ਰਹੀਮ ਤੇ ਮਿਥੁਨ ਨੇ ਟੀਮ ਨੂੰ ਜਿੱਤ ਦੇ ਕਰੀਬ ਪਹੁੰਚਾਇਆ ਦਿੱਤਾ। 190 ਦੇ ਕੁਲ ਸਕੋਰ 'ਤੇ ਮਿਥੁਨ ਦੀ ਪਾਰੀ ਦਾ ਖਤਮ ਹੋਈ। ਰਹੀਮ ਹਾਲਾਂਕਿ ਡਟੇ ਰਹੇ। ਉਹ 240 ਦੇ ਕੁੱਲ ਸਕੋਰ 'ਤੇ ਆਊਟ ਹੋਏ। ੁਉਨ੍ਹਾਂ ਨੇ 73 ਗੇਂਦਾਂ 'ਤੇ ਪੰਜ ਚੌਕੇ ਤੇ ਇਕ ਛੱਕਾ ਲਗਾਇਆ। ਮਹਮੁਦੁੱਲਾ ਨੇ ਅਜੇਤੂ 30 ਦੌੜਾਂ ਦੀ ਪਾਰੀ ਖੇਡ ਬੰਗਲਾਦੇਸ਼ ਨੂੰ ਜਿੱਤ ਦਵਾਈ।PunjabKesari
ਇਸ ਤੋਂ ਪਹਿਲਾਂ ਮੁਸਤਾਫੀਜੁਰ ਰਹਿਮਾਨ ਨੇ ਚਾਰ ਵਿਕਟ ਲੈ ਕੇ ਵੈਸਟਇੰਡੀਜ਼ ਨੂੰ ਵੱਡਾ ਸਕੋਰ ਨਹੀਂ ਕਰਨ ਦਿੱਤਾ। ਵੈਸਟਇੰਡੀਜ ਦੇ ਸਿਰਫ ਪੰਜ ਬੱਲੇਬਾਜ ਹੀ ਦਹਾਕੇ ਦੇ ਆਂਕੜੇ ਤੱਕ ਪਹੁੰਚ ਸਕੇ।  ਸ਼ਾਈ ਹੋਪ ਨੇ ਸਭ ਤੋਂ ਜ਼ਿਆਦਾ 87 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਕਪਤਾਨ ਜੇਸਨ ਹੋਲਡਰ ਨੇ 76 ਗੇਂਦਾਂ 'ਤੇ ਤਿੰਨ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 62 ਦੌੜਾਂ ਬਣਾਈਆਂ। ਰਹਿਮਾਨ ਤੋਂ ਇਲਾਵਾ ਜੇਤੂ ਟੀਮ ਲਈ ਮਸ਼ਰਫੇ ਮੁਰਤਜਾ ਨੇ ਤਿੰਨ ਵਿਕਟ ਲਈਆਂ।PunjabKesari


Related News