...ਜਦ ਬਲਬੀਰ ਸਿੰਘ ਸੀਨੀਅਰ ਨੇ ਧੋਨੀ ਨੂੰ ਕਿਹਾ, ਤੁਹਾਡੀ ਜਿੱਤ ਨਾਲ ਮੇਰੀ ਸਿਹਤ ਬਿਹਤਰ ਹੁੰਦੀ ਹੈ

05/27/2020 11:48:01 AM

ਸਪੋਰਟਸ ਡੈਸਕ— ਦਿੱ‍ਗਜ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ ਦੁਨੀਆ ਨੂੰ ਅਲਵਿਦਾ ਕਹਿਣ ਦੇ ਨਾਲ ਹੀ ਇਕ ਯੁੱਗ ਵੀ ਸਮਾਪ‍ਤ ਹੋ ਗਿਆ। ਬਲਬੀਰ ਸਿੰਘ ਦੇ ਕੋਲ ਇੰਨਾ ਅਨੁਭਵ ਸੀ ਕਿ ਹਰ ਨੌਜਵਾਨ ਖਿਡਾਰੀ ਉਨ੍ਹਾਂ ਦੇ ਅਨੁਭਵ ਦਾ ਫਾਇਦਾ ਚੁੱਕਣਾ ਚਾਹੁੰਦਾ ਸੀ, ਫਿਰ ਚਾਹੇ ਉਹ ਕਿਸੇ ਵੀ ਖੇਡ ਨਾਲ ਜੁੜਿਆ ਹੋੋਵੇ। ਬਲਬੀਰ ਸਿੰਘ ਸੀਨੀਅਰ ਦੇ ਨਾਂ ਨਾਲ ਹਾਕੀ ਅਨਿੱਖੜਵੇਂ ਰੂਪ ਨਾਲ ਜੁੜੀ ਹੈ ਪਰ ਇਹ ਮਹਾਨ ਖਿਡਾਰੀ ਵੀ ਭਾਰਤ ਦੇ ਸਭ ਤੋਂ ਲੋਕਪਿ੍ਰਯ ਖੇਡ ਕ੍ਰਿਕਟ ਦੀ ਚਮਕ ਤੋਂ ਵਾਂਝਾ ਨਹੀਂ ਰਿਹਾ ਅਤੇ ਇਕ ਵਾਰ ਉਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਕਿਹਾ ਸੀ ਕਿ ਤੁਹਾਡੀ ਜਿੱਤ ਨਾਲ ਮੇਰੀ ਸਿਹਤ ਬਿਹਤਰ ਹੁੰਦੀ ਹੈ।PunjabKesari

ਓਲੰਪਿਕ ’ਚ ਲਗਾਤਾਰ ਤਿੰਨ ਸੋਨ ਤਮਗੇ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਹਿੱਸਾ ਰਹੇ 96 ਸਾਲ ਦੇ ਬਲਬੀਰ ਸੀਨੀਅਰ ਦਾ ਸੋਮਵਾਰ ਨੂੰ ਮੋਹਾਲੀ ’ਚ ਦਿਹਾਂਤ ਹੋ ਗਿਆ। ਧੋਨੀ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਚਾਰ ਸਾਲ ਪਹਿਲਾਂ ਹੋਈ ਸੀ ਜਦੋਂ ਭਾਰਤੀ ਟੀਮ ਆਸਟਰੇਲੀਆ ਖਿਲਾਫ ਆਪਣੇ ਵਿਸ਼ਵ ਟੀ-20 ਮੁਕਾਬਲੇ ਤੋ ਪਹਿਲਾਂ ਮੋਹਾਲੀ ਦੇ ਪੀ. ਸੀ. ਏ. ਸਟੇਡੀਅਮ ’ਚ ਸੀ। ਬਲਬੀਰ ਸੀਨੀਅਰ ਮੈਚ ਤੋਂ ਪਹਿਲਾਂ ਭਾਰਤੀ ਟੀਮ ਨੂੰ ਸ਼ੁੱਭਕਾਮਨਾਵਾਂ ਦੇਣਾ ਚਾਹੁੰਦੇ ਸੀ।

PunjabKesari

ਧੋਨੀ ਨੇ ਉਨ੍ਹਾਂ ਨੂੰ ਧੰਨਵਾਦ ਦਿੱਤਾ ਅਤੇ ਉਨ੍ਹਾਂ ਦੇ ਸਿਹਤ ਦੇ ਬਾਰੇ ’ਚ ਪੁੱਛਿਆ ਜਿਸ ’ਤੇ ਇਸ ਦਿੱਗਜ ਨੇ ਹੱਸਦੇ ਹੋਏ ਜਵਾਬ ਦਿੱਤਾ ਸੀ,  ‘‘ਤੁਹਾਡੀ ਜਿੱਤ ਨਾਲ ਮੇਰੀ ਸਿਹਤ ਬਹਤਰ ਹੁੰਦੀ ਹੈ। ‘‘ਉਸ ਸਮੇਂ 92 ਸਾਲ ਦੇ ਬਲਬੀਰ ਸੀਨੀਅਰ ਨੇ ਕਿਹਾ ਸੀ,  ‘‘ਮੈਂ ਟੀਮ ਨੂੰ ਤੀਜਾ ਵਿਸ਼ਵ ਖਿਤਾਬ ਜਿੱਤਣ ਅਤੇ ਸੁਨਹਿਰੀ ਹੈਟਿ੍ਰਕ ਪੂਰੀ ਕਰਨ ਦੀ ਸ਼ੁਭਕਾਮਨਾਵਾਂ ਦੇਣ ਆਇਆ ਹਾਂ। ‘‘ ਭਾਰਤ ਨੇ ਤਦ ਆਸਟਰੇਲੀਆ ਨੂੰ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ ਸੀ ਪਰ ਇਸ ਤੋਂ ਬਾਅਦ ਸੈਮੀਫਾਈਨਲ ’ਚ ਵੈਟਇੰਡੀਜ਼ ਤੋਂ ਹਾਰ ਗਈ ਸੀ। ਭਾਰਤ ਨੇ ਧੋਨੀ ਦੀ ਅਗੁਵਾਈ ’ਚ 2007 ’ਚ ਵਿਸ਼ਵ ਟੀ-20 ਅਤੇ 2011 ’ਚ 50 ਓਵਰ ਦਾ ਵਿਸ਼ਵ ਕੱਪ ਜਿੱਤਿਆ ਸੀ।PunjabKesari

ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ ਆਧੁਨਿਕ ਓਲੰਪਿਕ ਇਤਿਹਾਸ ਦੇ ਜਿਨ੍ਹਾਂ 16 ਮਹਾਨ ਖਿਡਾਰੀਆਂ ਦਾ ਚੋਣ ਕੀਤੀ ਸੀ ਉਸ ’ਚ ਬਲਬੀਰ ਸੀਨੀਅਰ ਇਕਲੌਤੇ ਭਾਰਤੀ ਸਨ। ਓਲੰਪਿਕ ਦੇ ਪੁਰਸ਼ ਹਾਕੀ ਫਾਈਨਲ ’ਚ ਕਿਸੇ ਖਿਡਾਰੀ ਵਲੋਂ ਸਭ ਤੋਂ ਜ਼ਿਆਦਾ ਗੋਲ ਦਾਗਣ ਦਾ ਰਿਕਾਰਡ ਹੁਣ ਵੀ ਉਨ੍ਹਾਂ ਦੇ ਨਾਂ ਦਰਜ ਹੈ। ਉਨ੍ਹਾਂ ਨੇ 1952 ਹੇਲਸਿੰਕੀ ਓਲੰਪਿਕ ਖੇਡਾਂ ਦੇ ਪੁਰਖ ਹਾਕੀ ਫਾਈਨਲ ’ਚ ਨੀਦਰਲੈਂਡ ’ਤੇ ਭਾਰਤ ਦੀ 6-1 ਦੀ ਜਿੱਤ ’ਚ ਪੰਜ ਗੋਲ ਕੀਤੇ ਸਨ। ਬਲਬੀਰ ਸੀਨੀਅਰ ਨੂੰ 1957 ’ਚ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਗਿਆ ਅਤੇ ਉਹ 1975 ’ਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਨੇਜਰ ਵੀ ਰਹੇ।PunjabKesari


Davinder Singh

Content Editor

Related News