ਬੱਦੋਵਾਲ ਕਬੱਡੀ ਮਹਾਕੁੰਭ ਅੱਜ, ਤਿਆਰੀਆਂ ਮੁਕੰਮਲ : ਰਾਣਾ, ਬੀਰਾ

02/12/2020 2:30:49 AM

ਲੁਧਿਆਣਾ (ਜ. ਬ.)- ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਦੇ ਸਹਿਯੋਗ ਨਾਲ ਦਲੀਪ ਸਿੰਘ ਗਰੇਵਾਲ ਸਪੋਰਟਸ ਕਲੱਬ ਵਲੋਂ ਬੱਦੋਵਾਲ ਸਟੇਡੀਅਮ ਵਿਖੇ ਅੱਜ ਹੋ ਰਹੇ 13ਵੇਂ ਐੱਸ. ਪੀ. ਐੱਸ. ਬੱਦੋਵਾਲ ਕਬੱਡੀ ਮਹਾਕੁੰਭ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ । ਖੇਡ ਮੇਲੇ ਦਾ ਉਦਘਾਟਨ ਹੈਪੀ ਪੰਡੋਰੀ, ਰਵੀ ਕੈਨੇਡਾ ਅਤੇ ਕਾਲਾ ਸੱਤੀ ਜਿਊਲਰ ਸਾਂਝੇ ਤੌਰ 'ਤੇ ਕਰਨਗੇ। ਖੇਡ ਮੇਲੇ 'ਚ ਇਨਾਮਾਂ ਦੀ ਵੰਡ ਮੁੱਖ ਮੰਤਰੀ ਦੇ ਸਲਾਹਕਾਰ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ ਕਰਨਗੇ। ਇਸ ਸਬੰਧੀ ਜਾਣਕਾਰੀ ਸਰਪ੍ਰਸਤ ਬੀਰਾ ਕੈਨੇਡਾ ਅਤੇ ਸਰਪ੍ਰਸਤ ਰਾਣਾ ਪ੍ਰਧਾਨ ਨੇ ਦਿੱਤੀ । ਚੇਅਰਮੈਨ ਕੁਲਦੀਪ ਸਿੰਘ, ਮੁੱਖ ਪ੍ਰਬੰਧਕ ਰਾਜਵਿੰਦਰ ਸਿੰਘ, ਪ੍ਰਧਾਨ ਪਿੰਦਰ ਕੈਨੇਡਾ, ਜਨਰਲ ਸਕੱਤਰ ਨੀਟੂ ਮਨੀਲਾ, ਮੀਤ ਪ੍ਰਧਾਨ ਯਾਦੀ ਗਰੇਵਾਲ, ਸਰਪੰਚ ਗੁਰਦੀਪ ਥਰੀਕੇ, ਬਿੱਟੂ ਬੱਦੋਵਾਲ ਅਤੇ ਗਗਨ ਅੰਮ੍ਰਿਤਸਰ ਨੇ ਦੱਸਿਆ ਕਿ ਕਬੱਡੀ ਓਪਨ ਦੀ ਐਂਟਰੀ 11 ਵਜੇ ਤੱਕ ਪਹਿਲੀਆਂ 12 ਟੀਮਾਂ ਦੀ ਹੋਵੇਗੀ। ਜਿਥੇ ਜੇਤੂ ਖਿਡਾਰੀਆਂ ਨੂੰ 25 ਮੋਟਰਸਾਈਕਲ ਵੰਡੇ ਜਾਣਗੇ, ਉੱਥੇ ਤਿੰਨ ਰਾਊਂਡਜ਼ 'ਚ ਹਾਰਨ ਵਾਲੀਆਂ ਟੀਮਾਂ ਨੂੰ ਹਜ਼ਾਰਾਂ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ । ਖੇਡ ਮੇਲੇ ਦੀ ਸਫਲਤਾ ਲਈ ਅੰਗਰੇਜ਼ ਕੈਨੇਡਾ, ਤਪਿੰਦਰ ਕੈਨੇਡਾ, ਚੰਨਾ ਯੂ. ਐੱਸ. ਏ., ਭੋਲਾ ਯੂ. ਐੱਸ. ਏ., ਹਰਵਿੰਦਰ ਗੋਲਡੀ, ਜੀਤਾ ਹਾਂਗਕਾਂਗ, ਜਰਨੈਲ ਸਿੰਘ, ਜਸਵੀਰ ਕੈਨੇਡਾ, ਬਾਵਾ ਮੁੱਲਾਂਪੁਰ, ਮੋਨੀ ਕੈਨੇਡਾ, ਕਰਨਵੀਰ ਸੇਖੋਂ, ਅਨਿਲ ਜੈਨ, ਸੰਦੀਪ ਦਾਖਾ, ਮਨਧੀਰ ਬਜਾਜ, ਨਿੰਦਰ ਝੱਮਟ ਅਤੇ ਗੁਰਤੇਜ ਦੋਰਾਹਾ ਵਲੋਂ ਅਹਿਮ ਯੋਗਦਾਨ ਪਾਇਆ ਗਿਆ ਹੈ ।


Gurdeep Singh

Content Editor

Related News