ਬਾਦੋਨੀ ਨੇ ਟੀ-20 ਦੀ ਇਕ ਪਾਰੀ ’ਚ ਸਭ ਤੋਂ ਵੱਧ ਛੱਕਿਆ ਦਾ ਤੋੜਿਆ ਰਿਕਾਰਡ

Sunday, Sep 01, 2024 - 10:41 AM (IST)

ਨਵੀਂ ਦਿੱਲੀ–ਆਯੂਸ਼ ਬਾਦੋਨੀ (165) ਨੇ 19 ਛੱਕਿਆਂ ਦੇ ਨਾਲ ਕਿਸੇ ਟੀ-20 ਪਾਰੀ ਦਾ ਨਵਾਂ ਰਿਕਾਰਡ ਬਣਾਇਆ ਜਦਕਿ ਪ੍ਰਿਆਂਸ਼ ਆਰੀਆ (120) ਨੇ ਇਕ ਓਵਰ ਵਿਚ ਸ਼ਨੀਵਾਰ ਨੂੰ ਨਾਰਥ ਦਿੱਲੀ ਸਟ੍ਰਾਈਕਰਸ ਵਿਰੁੱਧ 5 ਵਿਕਟਾਂ ’ਤੇ 308 ਦੌੜਾਂ ਬਣਾਈਆਂ। ਇਹ ਟੀ-20 ਮੈਚ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ। ਭਾਰਤੀ ਅੰਡਰ-19 ਟੀਮ ਦੇ ਖਿਡਾਰੀ ਆਰੀਆ ਨੇ ਸਾਊਥ ਦਿੱਲੀ ਦੀ ਪਾਰੀ ਦੇ 12ਵੇਂ ਓਵਰ ਵਿਚ 6 ਛੱਕੇ ਲਾਏ ਪਰ ਬਾਦੋਨੀ ਨੇ ਉਸ ਤੋਂ ਵੱਧ ਹਮਲਾਵਰ ਬੱਲੇਬਾਜ਼ੀ ਕੀਤੀ।
ਇੰਡੀਅਨ ਪ੍ਰੀਮੀਅਰ ਲੀਗ ਵਿਚ ਲਖਨਊ ਸੁਪਰ ਜਾਇੰਟਸ ਲਈ ਖੇਡਣ ਵਾਲੇ ਬਾਦੋਨੀ ਨੇ 19 ਛੱਕੇ ਲਾਏ ਜਿਹੜਾ ਟੀ-20 ਕ੍ਰਿਕਟ ਦਾ ਨਵਾਂ ਰਿਕਾਰਡ ਹੈ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਆਪਣੀ 55 ਗੇਂਦਾਂ ਦੀ ਪਾਰੀ ਵਿਚ 8 ਚੌਕੇ ਵੀ ਲਗਾਏ। ਟੀ-20 ਮੈਚ ਦੀ ਕਿਸੇ ਪਾਰੀ ਵਿਚ ਸਭ ਤੋਂ ਵੱਧ ਛੱਕੇ ਲਾਉਣ ਦਾ ਰਿਕਾਰਡ ਇਸ ਤੋਂ ਪਹਿਲਾਂ ਸਾਂਝੇ ਤੌਰ ’ਤੇ ਕ੍ਰਿਸ ਗੇਲ ਤੇ ਐਸਤੋਨੀਆ ਦੇ ਸਾਹਿਲ ਚੌਹਾਨ ਦੇ ਨਾਂ ਸੀ।
ਦੋਵਾਂ ਬੱਲੇਬਾਜ਼ਾਂ ਨੇ ਇਕ ਬਰਾਬਰ 18 ਛੱਕੇ ਲਾਏ ਸਨ। ਗੇਲ ਨੇ ਬੰਗਲਾਦੇਸ਼ ਪ੍ਰੀਮੀਅਰ ਲੀਗ ਦੇ 2017 ਸੈਸ਼ਨ ਵਿਚ ਢਾਕਾ ਡਾਯਨਾਮਾਈਟਸ ਵਿਰੁੱਧ ਰੰਗਪੁਰ ਰਾਈਡਰਸ ਲਈ 69 ਗੇਂਦਾਂ ਵਿਚ 146 ਦੌੜਾਂ ਦੀ ਪਾਰੀ ਵਿਚ 5 ਚੌਕਿਆਂ ਨਾਲ 18 ਛੱਕੇ ਲਾਏ ਸਨ ਜਦਕਿ ਭਾਰਤੀ ਮੂਲ ਦੇ ਚੌਹਾਨ ਨੇ ਇਸ ਸਾਲ ਜੂਨ ਵਿਚ 1 ਟੀ-20 ਕੌਮਾਂਤਰੀ ਮੈਚ ਵਿਚ ਸਾਈਪ੍ਰਸ ਵਿਰੁੱਧ ਐਸਤੋਨੀਆ ਲਈ 41 ਗੇਂਦਾਂ ਵਿਚ 144 ਦੌੜਾਂ ਦੀ ਪਾਰੀ ਦੌਰਾਨ 18 ਛੱਕੇ ਲਾਏ ਸਨ।
ਖੱਬੇ ਹੱਥ ਦੇ ਬੱਲੇਬਾਜ਼ ਆਰੀਆ ਨੇ ਸਿਰਫ 40 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ। ਉਸਨੇ ਆਪਣੀ 50 ਗੇਂਦਾਂ ਦੀ ਪਾਰੀ ਵਿਚ 10 ਚੌਕੇ ਤੇ 10 ਹੀ ਛੱਕੇ ਲਾਏ। ਉਸਨੇ ਇਸ ਦੌਰਾਨ ਮਨਨ ਭਾਰਦਵਾਜ਼ ਦੇ ਓਵਰ ਵਿਚ 6 ਛੱਕੇ ਲਾਏ। ਬਾਦੋਨੀ ਅਤੇ ਆਰੀਆ ਨੇ ਦੂਜੀ ਵਿਕਟ ਲਈ 286 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀ-20 ਕ੍ਰਿਕਟ ਦਾ ਨਵਾਂ ਰਿਕਾਰਡ ਕਾਇਮ ਕੀਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਜਾਪਾਨ ਦੇ ਲਾਚਲਾਨ ਯਾਮਾਮੋਟੋ-ਲੇਕ ਤੇ ਕੇਂਡੇਲ ਕਾਡੋਵਾਕੀ-ਫਲੇਮਿੰਗ ਦੀ ਸਲਾਮੀ ਜੋੜੀ ਦੇ ਨਾਂ ਸੀ, ਜਿਨ੍ਹਾਂ ਨੇ ਇਸ ਸਾਲ ਫਰਵਰੀ ਵਿਚ ਚੀਨ ਵਿਰੁੱਧ ਪਹਿਲੀ ਵਿਕਟ ਲਈ 258 ਦੌੜਾਂ ਜੋੜੀਆਂ ਸਨ। ਸਾਊਥ ਦਿੱਲੀ ਨੇ 5 ਵਿਕਟਾਂ ’ਤੇ 308 ਦੌੜਾਂ ਬਣਾਈਆਂ ਜਿਹੜੀਆਂ 2023 ਵਿਚ ਏਸ਼ੀਆਈ ਖੇਡਾਂ ਦੀ ਪੁਰਸ਼ ਪ੍ਰਤੀਯੋਗਿਤਾ ਵਿਚ ਮੰਗੋਲੀਆਈ ਵਿਰੁੱਧ ਨੇਪਾਲ ਵੱਲੋਂ 20 ਓਵਰਾਂ ਵਿਚ ਬਣਾਈਆਂ ਗਈਆਂ 3 ਵਿਕਟਾਂ ’ਤੇ 314 ਦੌੜਾਂ ਤੋਂ ਸਿਰਫ 6 ਦੌੜਾਂ ਘੱਟ ਹੈ।


Aarti dhillon

Content Editor

Related News