ਇਕ-ਦੂਜੇ ਦੇ ਹੋਏ ਬਬੀਤਾ ਤੇ ਵਿਵੇਕ

12/2/2019 3:25:25 AM

ਨਵੀਂ ਦਿੱਲੀ— ਕੌਮਾਂਤਰੀ ਮਹਿਲਾ ਪਹਿਲਵਾਨ ਬਬੀਤਾ ਫੋਗਾਟ ਨੇ ਐਤਵਾਰ ਨੂੰ ਮਾਤਨਹੇਲ ਨਿਵਾਸੀ ਭਾਰਤ ਕੇਸਰੀ ਪਹਿਲਵਾਨ ਵਿਵੇਕ ਸੁਹਾਗ ਨਾਲ 7 ਫੇਰੇ ਲੈ ਲਏ। ਦੋਵਾਂ ਨੇ ਸੱਤ ਫੇਰਿਆ ਦੀ ਬਜਾਏ ਅੱਠ ਫੇਰੇ ਲੈ ਕੇ 'ਬੇਟੀ ਬਚਾਓ-ਬੇਟੀ ਪੜ੍ਹਾਓ' ਦਾ ਸੰਦੇਸ਼ ਦਿੱਤਾ। ਬਲਾਲੀ ਪਿੰਡ 'ਚ ਇਸ ਵਿਆਹ 'ਚ ਪਰਿਵਾਰ ਤੋਂ ਇਲਾਵਾ ਕਈ ਵਿਦੇਸ਼ੀ ਪਹਿਲਵਾਨ ਵੀ ਮੌਜੂਦ ਸਨ। ਵਿਆਹ ਨੂੰ ਲੈ ਕੇ ਦੋਵਾਂ ਪਰਿਵਾਰਾਂ 'ਚ ਪਿਛਲੇ ਇਕ ਹਫਤੇ ਤੋਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਸਨ। ਇਹ ਵਿਆਹ ਬਿਨ੍ਹਾ ਦਾਜ-ਦਹੇਜ, ਸਾਧਾਰਣ ਰੀਤੀ-ਰਿਵਾਜ ਤੇ ਹਿੰਦੂ ਰਸਮਾਂ ਦੇ ਨਾਲ ਖਤਮ ਹੋਇਆ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਵਧੀਆ ਤਰੀਕੇ ਨਾਲ ਖਤਮ ਹੋਏ ਵਿਆਹ ਤੋਂ ਬਹੁਤ ਖੁਸ਼ ਹਨ। ਐਤਵਾਰ ਨੂੰ ਹੋਏ ਵਿਆਹ 'ਚ ਸਿਰਫ 21 ਬਾਰਾਤੀ ਹੀ ਆਏ ਤੇ ਸਾਧਾਰਣ ਤਰੀਕੇ ਦਾ ਪ੍ਰੋਗਰਾਮ ਹੋਇਆ। 2 ਦਸੰਬਰ ਭਾਵ ਸੋਮਵਾਰ ਨੂੰ ਦੋਵਾਂ ਪਰਿਵਾਰਾਂ ਵਲੋਂ ਦਿੱਲੀ 'ਚ ਇਕ ਪ੍ਰੋਗਰਾਮ ਰੱਖਿਆ ਗਿਆ ਹੈ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀਆਂ ਤੋਂ ਇਲਾਵਾ ਮੁੱਖ ਮੰਤਰੀ ਮਨੋਹਰ ਲਾਲ ਸਮੇਤ ਹੋਰ ਮੰਤਰੀਆਂ, ਦੇਸ਼ ਤੇ ਵਿਦੇਸ਼ੀ ਪਹਿਲਵਾਨਾਂ ਦੇ ਆਉਣ ਦੀ ਉਮੀਦ ਹੈ।

PunjabKesari


Gurdeep Singh

Edited By Gurdeep Singh