B'day Spl : ਜਦੋਂ ਕੌਮਾਂਤਰੀ ਕ੍ਰਿਕਟ 'ਚ ਚਲਦਾ ਸੀ ਯੁਵਰਾਜ ਸਿੰਘ ਦਾ ਸਿੱਕਾ, ਜਾਣੋ ਇਸ ਧਾਕੜ ਬਾਰੇ ਖਾਸ ਗੱਲਾਂ

Tuesday, Dec 12, 2023 - 12:36 PM (IST)

ਸਪੋਰਟਸ ਡੈਸਕ- ਯੁਵਰਾਜ ਸਿੰਘ ਦਾ ਨਾਂ ਟੀਮ ਇੰਡੀਆ ਦੇ ਟਾਪ ਦੇ ਕ੍ਰਿਕਟਰਾਂ 'ਚ ਸ਼ੁਮਾਰ ਹੁੰਦਾ ਸੀ ਤੇ ਯੁਵਰਾਜ ਸਿੰਘ ਨੇ ਟੀਮ ਇੰਡੀਆ ਨੂੰ ਦੋ ਵਾਰ ਵਿਸ਼ਵ ਚੈਂਪੀਅਨ ਬਣਾਉਣ 'ਚ ਅਹਿਮ ਯੋਗਦਾਨ ਦਿੱਤਾ ਸੀ। 12 ਦਸੰਬਰ 1981 ਨੂੰ ਚੰਡੀਗੜ੍ਹ 'ਚ ਜਨਮੇ ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਯੁਵਰਾਜ ਸਿੰਘ ਅੱਜ 42 ਸਾਲ ਦੇ ਹੋ ਗਏ ਹਨ। ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰ ਕੇ ਟੀਮ ਇੰਡੀਆ ਨੂੰ ਦੋ ਵਿਸ਼ਵ ਕੱਪ ਜਿਤਾਉਣ ਵਾਲੇ ਯੁਵਰਾਜ ਸਿੰਘ ਦਾ ਕਰੀਅਰ ਕਾਫ਼ੀ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ।

ਪਿਤਾ ਕਾਰਨ ਬਣੇ ਕ੍ਰਿਕਟਰ

ਸਕੈਟਰ ਬਣਨਾ ਚਾਹ ਰੱਖਣ ਵਾਲੇ ਯੁਵਰਾਜ ਨੂੰ ਕ੍ਰਿਕਟਰ ਉਸ ਦੇ ਪਿਤਾ ਯੋਗਰਾਜ ਸਿੰਘ ਦੀ ਜ਼ਿੱਦ ਨੇ ਟੀਮ ਇੰਡੀਆ 'ਚ ਖੇਡਣ ਲਈ ਮਜ਼ਬੂਰ ਕੀਤਾ। ਯੁਵਰਾਜ ਨੇ ਵੀ ਇਸ ਭੂਮਿਕਾ ਨੂੰ ਬਾਖੂਬੀ ਨਿਭਾਇਆ। 

ਇਹ ਵੀ ਪੜ੍ਹੋ : IPL 2024 ਦੀ ਨਿਲਾਮੀ 'ਚ ਸ਼ਾਮਲ ਹੋਣਗੇ 333 ਖਿਡਾਰੀ, ਇਨ੍ਹਾਂ ਖਿਡਾਰੀਆਂ 'ਤੇ ਵੱਡੀ ਬੋਲੀ ਲੱਗਣ ਦੀ ਉਮੀਦ

ਜਦੋਂ ਯੁਵਰਾਜ ਤੇ ਧੋਨੀ ਸਨ ਕ੍ਰੀਜ਼ 'ਤੇ

ਦਰਅਸਲ ਹੋਇਆ ਇਹ ਕਿ ਟੀ-20 ਵਿਸ਼ਵ ਕੱਪ 2007 ਵਿਚ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ ਸੀ। ਭਾਰਤ ਦੀ ਪਾਰੀ ਦੌਰਾਨ ਟੀਮ ਦਾ ਸਕੋਰ 155 ਦੌੜਾਂ ਸੀ ਅਤੇ ਲਗਾਤਾਰ ਤਿੰਨ ਓਵਰਾਂ ਵਿਚ ਤਿੰਨ ਵਿਕਟਾਂ ਡਿੱਗ ਗਈਆਂ ਸਨ। ਇਸ ਤੋਂ ਬਾਅਦ ਯੁਵਰਾਜ ਸਿੰਘ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ। ਧੋਨੀ ਯੁਵਰਾਜ ਦੇ ਨਾਲ ਨਾਨ-ਸਟ੍ਰਾਈਕਰ ਐਂਡ 'ਤੇ ਮੌਜੂਦ ਸਨ।

ਫਲਿੰਟਾਫ ਨਾਲ ਬਹਿਸ

ਯੁਵਰਾਜ ਨੇ ਅਗਲੇ ਓਵਰ 'ਚ ਐਂਡਰਿਊ ਫਲਿੰਟਾਫ ਦੀ ਗੇਂਦ 'ਤੇ ਦੋ ਚੌਕੇ ਮਾਰੇ, ਜਿਸ ਨਾਲ ਇੰਗਲੈਂਡ ਦਾ ਗੇਂਦਬਾਜ਼ ਗੁੱਸੇ 'ਚ ਆ ਗਿਆ ਅਤੇ ਦੋਵਾਂ ਵਿਚਾਲੇ ਬਹਿਸ ਹੋ ਗਈ। ਅਜਿਹੇ 'ਚ ਅੰਪਾਇਰ ਨੂੰ ਵਿਵਾਦ ਨੂੰ ਸੁਲਝਾਉਣ ਲਈ ਦਖਲ ਦੇਣਾ ਪਿਆ। ਯੁਵਰਾਜ ਸਿੰਘ ਜ਼ਿਆਦਾ ਨਹੀਂ ਬੋਲੇ ​​ਅਤੇ ਆਪਣਾ ਸਾਰਾ ਗੁੱਸਾ ਬੱਲੇ 'ਤੇ ਕੱਢ ਦਿੱਤਾ।

ਇਹ ਵੀ ਪੜ੍ਹੋ : ਅਨੁਰਾਗ ਠਾਕੁਰ ਨੂੰ ਮਿਲੇ ਬਜਰੰਗ-ਸਾਕਸ਼ੀ, ਬ੍ਰਿਜਭੂਸ਼ਣ ਨਾਲ ਜੁੜੇ ਵਿਅਕਤੀ ਨੂੰ WFI ਅਹੁਦਾ ਨਾ ਦੇਣ ਦੀ ਕੀਤੀ ਮੰਗ

ਇਕ ਓਵਰ 'ਚ 6 ਛੱਕੇ

ਸਟੂਅਰਟ ਬ੍ਰਾਡ ਅਗਲਾ ਓਵਰ ਗੇਂਦਬਾਜ਼ੀ ਕਰਨ ਆਇਆ। ਅਜਿਹੇ 'ਚ ਯੁਵਰਾਜ ਨੇ ਇਕ ਓਵਰ 'ਚ ਲਗਾਤਾਰ 6 ਛੱਕੇ ਮਾਰੇ ਅਤੇ 12 ਗੇਂਦਾਂ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਸ਼ਾਨਦਾਰ ਰਿਕਾਰਡ ਬਣਾਇਆ। ਉਸ ਨੇ ਇਸ ਮੈਚ ਵਿਚ 14 ਗੇਂਦਾਂ ਵਿੱਚ 58 ਦੌੜਾਂ ਬਣਾਈਆਂ ਅਤੇ ਭਾਰਤ ਨੇ ਮੈਚ ਜਿੱਤ ਲਿਆ।

ਕੈਂਸਰ ਤੋਂ ਪੀੜਤ ਤੇ ਮੈਦਾਨ 'ਤੇ ਫਿਰ ਵਾਪਸੀ

2011 ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਯੁਵਰਾਜ ਖੂਨ ਦੀਆਂ ਉਲਟੀਆਂ ਕਰ ਰਹੇ ਸਨ ਪਰ ਉਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਤੋਂ ਬਾਅਦ ਨਵੰਬਰ 2011 'ਚ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਯੁਵਰਾਜ ਨੂੰ ਛਾਤੀ 'ਚ ਕੈਂਸਰ ਹੋਣ ਦੀ ਗੱਲ ਸਾਹਮਣੇ ਆਈ। ਇਹ ਗੱਲ ਸਾਹਮਣੇ ਆਉਂਦਿਆਂ ਹੀ ਯੁਵਰਾਜ ਦੇ ਪ੍ਰਸ਼ੰਸਕ ਕਾਫੀ ਦੁਖੀ ਹੋਏ। ਵਿਸ਼ਵ ਕੱਪ 2011 ਦੌਰਾਨ ਉਸ ਨੂੰ ਕੈਂਸਰ ਹੋ ਗਿਆ ਸੀ ਪਰ ਯੁਵਰਾਜ ਨੂੰ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ਼ ਦਾ ਟੂਰਨਾਮੈਂਟ ਚੁਣਿਆ ਗਿਆ। ਉਸ ਨੇ ਵਿਸ਼ਵ ਕੱਪ ਵਿੱਚ ਬੱਲੇ ਨਾਲ 362 ਦੌੜਾਂ ਅਤੇ ਗੇਂਦ ਨਾਲ 15 ਵਿਕਟਾਂ ਲਈਆਂ। ਇਸ ਤੋਂ ਬਾਅਦ 2014 ਟੀ-20 ਵਿਸ਼ਵ ਕੱਪ 'ਚ ਯੁਵਰਾਜ ਇਕ ਵਾਰ ਫਿਰ ਮੈਦਾਨ 'ਤੇ ਉਤਰੇ।

ਇਹ ਵੀ ਪੜ੍ਹੋ : ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੀ20 ਮੈਚ ਅੱਜ, ਜਾਣੋ ਮੌਸਮ ਤੇ ਸੰਭਾਵਿਤ ਪਲੇਇੰਗ 11 ਬਾਰੇ

ਯੁਵਰਾਜ ਸਿੰਘ ਦਾ ਕਰੀਅਰ

ਸਪਿਨ ਆਲਰਾਊਂਡਰ ਯੁਵਰਾਜ ਸਿੰਘ ਨੇ ਸਾਲ 2000 ਵਿਚ ਵਨਡੇਅ ਇੰਟਰਨੈਸ਼ਨਲ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਇਸ ਦੇ ਬਾਅਦ ਤੋਂ 2017 ਤੱਕ ਉਨ੍ਹਾਂ ਨੇ 304 ਵਨਡੇਅ ਇੰਟਰਨੈਸ਼ਨਲ ਮੈਚ ਖੇਡੇ, ਜਿਨ੍ਹਾਂ ਦੀਆਂ 278 ਪਾਰੀਆਂ ਵਿਚ ਉਨ੍ਹਾਂ ਨੇ 14 ਸੈਂਕੜੇ ਤੇ 52 ਅਰਧ-ਸੈਂਕੜੇ ਦੇ ਦਮ ਉੱਤੇ 8701 ਦੌੜਾਂ ਬਣਾਈਆਂ। ਵਨਡੇਅ ਕ੍ਰਿਕਟ ਵਿਚ ਉਨ੍ਹਾਂ ਨੇ 161 ਪਾਰੀਆਂ ਵਿਚ 111 ਵਿਕਟਾਂ ਪੱਟੀਆਂ ਹਨ। ਇਸ ਤੋਂ ਇਲਾਵਾ ਟੈਸਟ ਕ੍ਰਿਕਟ ਵਿਚ ਉਨ੍ਹਾਂ ਨੇ 2003 ਵਿਚ ਕਦਮ ਰੱਖਇਆ ਤੇ 2012 ਤੱਕ ਉਹ ਸਿਰਫ 40 ਮੁਕਾਬਲੇ ਹੀ ਖੇਡ ਸਕੇ, ਜਿਨ੍ਹਾਂ ਵਿਚ ਉਨ੍ਹਾਂ ਨੇ 3 ਸੈਂਕੜੇ ਤੇ 11 ਅਰਧ-ਸੈਂਕੜਿਆਂ ਦੇ ਨਾਲ ਕੁੱਲ 1900 ਦੌੜਾਂ ਬਣਾਈਆਂ ਤੇ 9 ਵਿਕਟਾਂ ਵੀ ਹਾਸਲ ਕੀਤੀਆਂ। ਉਥੇ ਹੀ 2007 ਤੋਂ 2017 ਤੱਕ ਯੁਵਰਾਜ ਸਿੰਘ ਨੇ 58 ਟੀ20 ਇੰਟਰਨੈਸ਼ਨਲ ਮੈਚ ਖੇਡੇ, ਜਿਨ੍ਹਾਂ ਵਿਚ 8 ਅਰਧ-ਸੈਂਕੜਿਆਂ ਦੇ ਨਾਲ ਉਹ 1177 ਦੌੜਾਂ ਬਣਾਉਣ ਵਿਚ ਸਫਲ ਰਹੇ ਤੇ 31 ਪਾਰੀਆਂ ਵਿਚ 28 ਵਿਕਟਾਂ ਵੀ ਹਾਸਲ ਕੀਤੀਆਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News