B'Day Spcl : ਵਿਰਾਟ ਕੋਹਲੀ ਦੀ ਕਹਾਣੀ ਤਸਵੀਰਾਂ ਦੀ ਜੁਬਾਨੀ
Tuesday, Nov 05, 2019 - 10:10 AM (IST)

ਜਲੰਧਰ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ 31 ਸਾਲਾ ਦੇ ਹੋ ਗਏ ਹਨ। ਸਿਰਫ 10 ਸਾਲ ਸਮੇਂ 'ਚ ਆਪਣੇ ਕਰੀਅਰ 'ਚ ਕਈ ਮਹਾਨ ਕ੍ਰਿਕਟਰਾਂ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਇਸ ਸਮੇਂ ਵਿਰਾਟ ਕੋਹਲੀ ਦੁਨੀਆ ਦੇ ਸਭ ਤੋਂ ਖਤਰਨਾਕ ਬੱਲੇਬਾਜ਼ਾਂ 'ਚ ਗਿਣੇ ਜਾਂਦੇ ਹਨ। ਹੁਣ ਬੀਤੇ ਦਿਨੀਂ ਉਸ ਨੇ ਵਨ ਡੇ ਕ੍ਰਿਕਟ 'ਚ ਸਭ ਤੋਂ ਤੇਜ਼ 10 ਹਜ਼ਾਰ ਦੌੜਾਂ ਦਾ ਰਿਕਾਰਡ ਬਣਾਇਆ ਸੀ। ਇਸ ਮੌਕੇ 'ਤੇ ਜਗ ਬਾਣੀ ਆਪਣੇ ਪਾਠਕਾਂ ਨੂੰ ਵਿਰਾਟ ਕੋਹਲੀ ਦੀ ਨਿਜ਼ੀ ਜ਼ਿੰਦਗੀ, ਉਪਲੱਬਧੀਆਂ ਤੇ ਯਾਦਾਂ ਦੇ 10-10 ਵਿਸ਼ੇਸ਼ ਪਲਾਂ ਨਾਲ ਰੂਬ-ਰੂ ਕਰਵਾ ਰਹੇ ਹਾਂ।
ਵਿਰਾਟ ਕੋਹਲੀ ਦੇ ਕਰੀਅਰ ਦੀ 10 ਸੁੰਦਰ ਤਸਵੀਰਾਂ
ਕੋਹਲੀ ਸਭ ਤੋਂ ਪਹਿਲਾਂ ਭਾਰਤ ਨੂੰ ਬਤੌਰ ਕਪਤਾਨ ਅੰਡਰ-19 ਦਾ ਵਿਸ਼ਵ ਕੱਪ ਦਿਵਾਉਣ 'ਤੇ ਚਰਚਾ 'ਚ ਆਏ ਸਨ।
2013 'ਚ ਵਿਰਾਟ ਕੋਹਲੀ ਨੂੰ ਅਰਜੁਨ ਐਵਾਰਡ ਹਾਸਲ ਹੋਇਆ ਸੀ। ਇਸ ਤੋਂ ਪਹਿਲਾਂ ਉਹ ਆਈ. ਸੀ. ਸੀ. ਵਨ ਡੇ 'ਪਲੇਅਰ ਆਫ ਦਿ ਈਅਰ' ਬਣੇ ਸਨ।
2013 'ਚ ਹੀ ਕੋਹਲੀ ਨੇ ਵਿਰਾਟ ਕੋਹਲੀ ਫਾਊਂਡੇਸ਼ਨ ਸੰਸਥਾ ਸ਼ੁਰੂ ਕੀਤੀ, ਜਿਸਦਾ ਉਦੇਸ਼ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨਾ ਹੈ।
2017 ਤਕ ਵਿਰਾਟ ਕੋਹਲੀ 17 ਕੰਪਨੀਆਂ ਦੇ ਲਈ ਬਰਾਂਡ ਅੰਬੈਸਡਰ ਬਣ ਗਿਆ ਸੀ।
ਵਿਰਾਟ ਕੋਹਲੀ ਦੇ ਨਾਂ ਵਨ ਡੇ ਕ੍ਰਿਕਟ 'ਚ ਭਾਰਤ ਦੇ ਲਈ ਸਭ ਤੋਂ ਤੇਜ਼ 1000, 8000, 9000 ਤੇ 10000 ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੈ।
ਬਤੌਰ ਕਪਤਾਨ ਲਗਾਤਾਰ 9 ਟੈਸਟ ਸੀਰੀਜ਼ ਜਿੱਤ ਕੇ ਵਿਰਾਟ ਕੋਹਲੀ ਨੇ ਆਸਟਰੇਲੀਆਈ ਕਪਤਾਨ ਰਿਕੀ ਪੋਂਟਿੰਗ ਦੇ ਰਿਕਾਰਡ ਦੀ ਬਾਰਬਰੀ ਕੀਤੀ।
ਵਿਰਾਟ ਕੋਹਲੀ ਦੇ ਨਾਂ ਭਾਰਤ ਵਲੋਂ ਸਭ ਤੋਂ ਤੇਜ਼ ਸੈਂਕੜਾ (ਆਸਟਰੇਲੀਆ ਦੇ ਵਿਰੁੱਧ 52 ਗੇਂਦਾਂ) ਲਗਾਉਣ ਦਾ ਰਿਕਾਰਡ ਦਰਜ ਹੈ।
ਵਿਰਾਟ ਕੋਹਲੀ 2010 ਤੋਂ ਲੈ ਕੇ 2016 ਤਕ ਭਾਰਤ ਵਲੋਂ ਹਰ ਸਾਲ ਵਨ ਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ।
ਵਿਰਾਟ ਕੋਹਲੀ ਇਕੱਲੇ ਇਸ ਤਰ੍ਹਾਂ ਦੇ ਬੱਲੇਬਾਜ਼ ਹਨ ਜਿਸ ਦੀ ਟੈਸਟ, ਵਨ ਡੇ ਤੇ ਟੀ-20 'ਚ ਔਸਤ 50 ਤੋਂ ਉੱਪਰ ਹੈ।
ਵਿਰਾਟ ਕੋਹਲੀ ਨੂੰ ਭਾਰਤ ਵਲੋਂ ਸਰਬਉੱਚ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਵਿਰਾਟ ਕੋਹਲੀ ਦੇ ਬਚਪਨ ਦੀਆਂ 10 ਤਸਵੀਰਾਂ
2006 ਦੀ ਇਸ ਤਸਵੀਰ 'ਚ ਵਿਰਾਟ ਕੋਹਲੀ ਭਾਰਤੀ ਦਿੱਗਜ ਰਾਹੁਲ ਦ੍ਰਾਵਿੜ ਦੇ ਨਾਲ ਨਜ਼ਰ ਆ ਰਹੇ ਹਨ।
ਕੋਹਲੀ ਆਪਣੀ ਸਫਲਤਾ ਦਾ ਸਿਹਰਾ ਕੋਚ ਰਾਜਕੁਮਾਰ ਸ਼ਰਮਾ ਨੂੰ ਦਿੰਦੇ ਹਨ।
ਕੋਹਲੀ ਨੇ ਤਿੰਨ ਸਾਲ ਦੀ ਉਮਰ 'ਚ ਬੈਟ ਫੜਿਆ ਸੀ। ਉਸ ਸਮੇਂ ਉਹ ਆਪਣੇ ਪਿਤਾ ਤੋਂ ਗੇਂਦਬਾਜ਼ੀ ਕਰਵਾਉਂਦੇ ਸਨ।
ਪਿਤਾ ਪ੍ਰੇਮ ਕੋਹਲੀ ਦੇ ਨਾਲ ਕੋਹਲੀ ਦੀ ਇਹ ਤਸਵੀਰ ਉਸਦੇ ਫੈਂਸ ਬਹੁਤ ਪਸੰਦ ਕਰਦੇ ਹਨ।
ਨਕਲੀ ਬੰਦੂਕ ਫੜਕੇ ਵਿਰਾਟ ਕੋਹਲੀ ਦੀ ਇਹ ਤਸਵੀਰ ਵੀ ਬਹੁਤ ਪਸੰਦ ਕੀਤੀ ਜਾਂਦੀ ਹੈ।
ਕੋਹਲੀ ਦੀ ਵੱਡੀ ਭੈਣ ਭਾਵਨਾ ਤੇ ਭਰਾ ਵਿਕਾਸ ਕੋਹਲੀ ਦੇ ਨਾਲ ਉਸਦੀ ਇਕ ਤਸਵੀਰ।
ਵਿਰਾਟ ਕੋਹਲੀ ਦਾ ਜਨਮ 5 ਨਵੰਬਰ, 1988 ਨੂੰ ਹੋਇਆ ਸੀ।
ਕੋਹਲੀ ਦਾ ਜਨਮ ਦਿੱਲੀ ਦੇ ਇਕ ਪੰਜਾਬੀ ਪਰਿਵਾਰ 'ਚ ਹੋਇਆ ਸੀ। ਉਸ ਨੂੰ ਪੰਜਾਬੀ ਗਾਣੇ ਬਹੁਤ ਪਸੰਦ ਹਨ।
ਕੋਹਲੀ ਦੇ ਪਿਤਾ ਪ੍ਰੇਮ ਕੋਹਲੀ ਵਕੀਲ ਸਨ। ਕੋਹਲੀ ਦੇ ਪਿਤਾ ਦਾ ਦਿਹਾਂਤ 2006 'ਚ ਹੋ ਗਿਆ ਸੀ।
ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ ਦੀਆਂ ਵਿਆਹ ਦੀਆਂ 10 ਤਸਵੀਰਾਂ
ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਇਕ ਸ਼ੈਪੂ ਦੀ ਐਡ ਦੇ ਦੌਰਾਨ ਪਹਿਲੀ ਵਾਰ ਮਿਲੇ ਸੀ।
ਵਿਰਾਟ ਕੋਹਲੀ ਤੇ ਅਨੁਸ਼ਕਾ ਨੇ 11 ਦਸੰਬਰ 2017 ਨੂੰ ਇਟਲੀ 'ਚ ਵਿਆਹ ਕੀਤਾ ਸੀ।
ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੇ ਖੁਦ ਟਵਿਟਰ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਇਸਦਾ ਐਲਾਨ ਕੀਤਾ ਸੀ।