B''day special : ਜਾਣੋ ਗਿਲਕ੍ਰਿਸਟ ਨਾਲ ਜੁੜੀਆਂ ਕੁਝ ਖਾਸ ਗੱਲਾਂ

11/14/2017 2:17:12 PM

ਨਵੀਂ ਦਿੱਲੀ (ਬਿਊਰੋ)— ਦੁਨੀਆ ਦੇ ਸਭ ਤੋਂ ਖਤਰਨਾਕ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਅੱਜ 46 ਸਾਲ ਦੇ ਹੋ ਗਏ ਹਨ।14 ਨਵੰਬਰ, 1971 ਨੂੰ ਜੰਮੇ ਗਿਲਕ੍ਰਿਸਟ ਟੈਸਟ ਕ੍ਰਿਕਟ ਵਿਚ 100 ਛੱਕੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਹਨ। ਗਿਲਕ੍ਰਿਸਟ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਵਿਕਟਕੀਪਰ ਬੱਲੇਬਾਜ਼ ਮੰਨਿਆ ਜਾਂਦਾ ਰਿਹਾ ਹੈ। ਗਿਲਕ੍ਰਿਸਟ ਆਸਟਰੇਲੀਆ ਵੱਲੋਂ 3 (1999, 2003, 2007) ਵਾਰ ਵਿਸ਼ਵ ਜੇਤੂ ਟੀਮ ਦਾ ਹਿੱਸਾ ਰਹੇ ਹਨ। ਗਿਲਕ੍ਰਿਸਟ ਦੇ ਜਨਮਦਿਨ ਦੇ ਮੌਕੇ ਉੱਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਨਾਲ ਜੁੜੀਆਂ ਕੁਝ ਗੱਲਾਂ ਦੱਸਣ ਜਾ ਰਹੇ ਹਾਂ—
Image result for adam gilchrist
ਅੰਤਰਰਾਸ਼ਟਰੀ ਕ੍ਰਿਕਟ ਵਿਚ ਡੈਬਿਊ
ਗਿਲਕ੍ਰਿਸਟ ਨੇ ਆਪਣਾ ਡੈਬਿਊ ਭਾਰਤ ਵਿਚ ਦੱਖਣ ਅਫਰੀਕਾ ਖਿਲਾਫ 1996 ਵਿਚ ਕੀਤਾ ਸੀ। ਟਾਇਟੰਸ ਕੱਪ ਵਿਚ ਖੇਡੇ ਗਏ ਆਪਣੇ ਪਹਿਲੇ ਮੈਚ ਵਿੱਚ ਗਿਲਕ੍ਰਿਸਟ ਕੁਝ ਖਾਸ ਨਹੀਂ ਕਰ ਪਾਏ ਸਨ ਅਤੇ ਸਿਰਫ 18 ਦੌੜਾਂ ਬਣਾ ਕੇ ਆਊਟ ਹੋ ਗਏ ਸਨ।

'ਗਿਲੀ' ਅਤੇ 'ਚਰਚ' ਹਨ ਨਿਕਨੇਮ
ਗਿਲਕ੍ਰਿਸਟ ਨੂੰ ਪਿਆਰ ਨਾਲ 'ਗਿਲੀ' ਅਤੇ 'ਚਰਚ' ਵੀ ਬੁਲਾਇਆ ਜਾਂਦਾ ਸੀ। ਗਿਲੀ ਜਿੱਥੇ ਉਨ੍ਹਾਂ ਦੇ ਆਖਰੀ ਨਾਮ (ਗਿਲਕ੍ਰਿਸਟ) ਨਾਲ ਪਿਆ ਤਾਂ ਉਥੇ ਹੀ ਚਰਚ ਉਨ੍ਹਾਂ ਨੂੰ ਇਸ ਲਈ ਕਿਹਾ ਜਾਣ ਲਗਾ ਕਿਉਂਕਿ ਉਹ ਅਕਸਰ ਚਰਚ ਜਾਇਆ ਕਰਦੇ ਸਨ ਅਤੇ ਉਹ ਕਾਫ਼ੀ ਧਾਰਮਿਕ ਵੀ ਸਨ।

ਵਰਲਡ ਕੱਪ ਵਿਚ ਹੈ ਵਧੀਆ ਰਿਕਾਰਡ
ਗਿਲਕ੍ਰਿਸਟ ਦਾ ਵਰਲਡ ਕੱਪ ਵਿਚ ਬੇਹੱਦ ਸ਼ਾਨਦਾਰ ਰਿਕਾਰਡ ਰਿਹਾ ਹੈ। ਗਿਲਕ੍ਰਿਸਟ ਨੇ ਆਸਟਰੇਲੀਆ ਵੱਲੋਂ 31 ਮੈਚਾਂ ਵਿਚ 36.16 ਦੇ ਔਸਤ ਨਾਲ 1,085 ਦੌੜਾਂ ਬਣਾਈਆਂ ਹਨ। 1999 ਵਿਚ ਪਾਕਿਸਤਾਨ ਖਿਲਾਫ ਗਿਲਕ੍ਰਿਸਟ ਨੇ 36 ਗੇਂਦਾਂ ਵਿਚ 57, 2003 ਵਿਚ ਭਾਰਤ ਖਿਲਾਫ 48 ਗੇਂਦਾਂ ਵਿਚ 57 ਅਤੇ ਸਾਲ 2007 ਵਿਚ ਸ਼੍ਰੀਲੰਕਾ ਖਿਲਾਫ 104 ਗੇਂਦਾਂ ਵਿਚ 149 ਦੌੜਾਂ ਦੀ ਪਾਰੀ ਖੇਡੀ ਸੀ।

ਵਿਸ਼ਵ ਕੱਪ ਫਾਈਨਲ ਵਿਚ ਸੈਂਕੜਾ ਲਗਾਉਣ ਵਾਲੇ ਇਕਲੌਤੇ ਵਿਕਟਕੀਪਰ
ਗਿਲਕ੍ਰਿਸਟ ਦੇ ਨਾਮ ਇਕ ਵੱਡਾ ਰਿਕਾਰਡ ਹੈ। ਦਰਅਸਲ, ਗਿਲਕ੍ਰਿਸਟ ਵਿਸ਼ਵ ਕੱਪ ਦੇ ਫਾਈਨਲ ਵਿਚ ਸੈਂਕੜਾ ਲਗਾਉਣ ਵਾਲੇ ਇਕਲੌਤੇ ਵਿਕਟਕੀਪਰ ਹਨ। ਗਿਲਕ੍ਰਿਸਟ ਨੇ ਸਾਲ 2007 ਵਿਚ ਸ਼੍ਰੀਲੰਕਾ ਖਿਲਾਫ 104 ਗੇਂਦਾਂ ਵਿਚ 149 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਆਪਣੀ ਟੀਮ ਨੂੰ ਲਗਾਤਾਰ ਤੀਜਾ ਵਿਸ਼ਵ ਕੱਪ ਜਿਤਾਇਆ ਸੀ।

ਟੈਸਟ ਕ੍ਰਿਕਟ ਵਿਚ ਕੀਤਾ ਸ਼ਾਨਦਾਰ ਆਗਾਜ
ਗਿਲਕ੍ਰਿਸਟ ਨੇ ਟੈਸਟ ਕ੍ਰਿਕਟ ਵਿਚ ਵਧੀਆ ਆਗਾਜ ਕੀਤਾ ਸੀ। ਗਿਲਕ੍ਰਿਸਟ ਨੇ ਸਾਲ 1999 ਵਿਚ ਟੈਸਟ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਪਾਕਿਸਤਾਨ ਖਿਲਾਫ ਪਹਿਲੇ ਮੈਚ ਦੀ ਪਹਿਲੀ ਪਾਰੀ ਵਿਚ ਗਿਲਕ੍ਰਿਸਟ ਨੇ 88 ਗੇਂਦਾਂ ਵਿਚ 81 ਦੌੜਾਂ ਦੀ ਪਾਰੀ ਖੇਡੀ ਸੀ। ਇਸਦੇ ਬਾਅਦ ਦੂਜੇ ਟੈਸਟ ਵਿਚ ਉਨ੍ਹਾਂ ਨੇ 149 (ਅਜੇਤੂ) ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ ਸੀ।

ਗਿਲਕ੍ਰਿਸਟ ਕੀਤੀ ਸੀ ਸ਼ਾਨਦਾਰ ਫਿਟਨੈੱਸ
ਗਿਲਕ੍ਰਿਸਟ ਦੀ ਫਿਟਨੈੱਸ ਸ਼ਾਨਦਾਰ ਸੀ। ਗਿਲਕ੍ਰਿਸਟ ਦੀ ਫਿਟਨੈੱਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਸੀ ਕਿ ਉਨ੍ਹਾਂ ਨੇ 5 ਨਵੰਬਰ 1999 ਤੋਂ ਲੈ ਕੇ 24 ਜਨਵਰੀ 2008 ਤੱਕ ਸਾਰੇ ਟੈਸਟ ਖੇਡੇ ਸਨ। ਇਸ ਦੌਰਾਨ ਉਹ ਹਰ ਮੈਚ ਵਿਚ ਵਿਕਟਕੀਪਿੰਗ ਹੀ ਕਰਦੇ ਸਨ।

ਕੈਚ ਗਿਲਕ੍ਰਿਸਟ, ਗੇਂਦ ਮੈਕਗਰਾ
ਗਿਲਕ੍ਰਿਸਟ ਅਤੇ ਮੈਕਗਰਾ ਦੀ ਜੋੜੀ ਨੂੰ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਸੀ। ਮੈਕਗਰਾ ਅਤੇ ਗਿਲਕ੍ਰਿਸਟ ਨੇ ਮਿਲ ਕੇ ਕੁਲ 90 ਸ਼ਿਕਾਰ ਕੀਤੇ। ਇਹ ਜੋੜੀ ਰਾਡਨੇ ਮਾਰਸ਼ ਅਤੇ ਡੇਨਿਸ ਲਿਲੀ ਦੀ ਜੋੜੀ ਦੇ ਰਿਕਾਰਡ ਨੂੰ ਤੋੜਨ ਤੋਂ ਸਿਰਫ 5 ਵਿਕਟਾਂ ਦੂਰ ਰਹਿ ਗਈ ਸੀ।


Related News