ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ: ਭਾਰਤ ਨੇ ਪਹਿਲੇ ਮੈਚ ਵਿੱਚ ਕੋਰੀਆ ਨੂੰ ਹਰਾਇਆ

Monday, Nov 24, 2025 - 11:10 AM (IST)

ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ: ਭਾਰਤ ਨੇ ਪਹਿਲੇ ਮੈਚ ਵਿੱਚ ਕੋਰੀਆ ਨੂੰ ਹਰਾਇਆ

ਸਪੋਰਟਸ ਡੈਸਕ- ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਭਾਰਤੀ ਟੀਮ ਨੇ ਤਿੰਨ ਵਾਰ ਦੇ ਚੈਂਪੀਅਨ ਦੱਖਣੀ ਕੋਰੀਆ ਨੂੰ 1-0 ਨਾਲ ਹਰਾ ਦਿੱਤਾ ਹੈ। ਭਾਰਤ ਵਲੋਂ ਪਹਿਲੇ ਕੁਆਰਟਰ ਵਿੱਚ ਮੁਹੰਮਦ ਰਾਹੀਲ ਨੇ ਇਕਲੌਤਾ ਗੋਲ ਕੀਤਾ। 

ਛੇ ਸਾਲਾਂ ਦੇ ਅੰਤਰਾਲ ਤੋਂ ਬਾਅਦ ਇਸ ਵੱਕਾਰੀ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਭਾਰਤ ਨੇ 15ਵੇਂ ਮਿੰਟ ਵਿੱਚ ਗੋਲ ਕੀਤਾ। ਭਾਰਤ ਆਖਰੀ ਵਾਰ ਇੱਥੇ 2019 ਵਿੱਚ ਖੇਡਿਆ ਸੀ ਅਤੇ ਕੋਰੀਆ ਨੇ ਟੂਰਨਾਮੈਂਟ ਜਿੱਤਿਆ ਸੀ ਤੇ ਭਾਰਤ ਉਪ ਜੇਤੂ ਰਿਹਾ ਸੀ। ਦੂਜੇ ਕੁਆਰਟਰ ਵਿੱਚ ਕੋਰੀਆਈ ਖਿਡਾਰੀਆਂ ਨੇ ਮੈਚ ਬਰਾਬਰ ਕਰਨ ਲਈ ਜ਼ੋਰ ਲਾਇਆ ਪਰ ਕੋਰੀਆ ਗੋਲ ਨਾ ਕਰ ਸਕਿਆ।


author

Tarsem Singh

Content Editor

Related News