ਅਵਨੀ ਲੇਖਰਾ ਬਣੀ ਦੁਨੀਆ ਦੀ ਨੰਬਰ ਇਕ ਨਿਸ਼ਾਨੇਬਾਜ਼

Tuesday, Jun 28, 2022 - 05:17 PM (IST)

ਅਵਨੀ ਲੇਖਰਾ ਬਣੀ ਦੁਨੀਆ ਦੀ ਨੰਬਰ ਇਕ ਨਿਸ਼ਾਨੇਬਾਜ਼

ਨਵੀਂ ਦਿੱਲੀ (ਏਜੰਸੀ)- ਭਾਰਤ ਦੀ ਚੋਟੀ ਦੀ ਨਿਸ਼ਾਨੇਬਾਜ਼ ਅਤੇ ਟੋਕੀਓ ਪੈਰਾਲੰਪਿਕ ਚੈਂਪੀਅਨ ਅਵਨੀ ਲੇਖਰਾ ਨੇ ਵਿਸ਼ਵ ਰੈਂਕਿੰਗ ਦੀਆਂ ਦੋ ਸ਼੍ਰੇਣੀਆਂ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਤਾਜ਼ਾ ਰੈਂਕਿੰਗ ਅਨੁਸਾਰ, ਅਵਨੀ R2-10M ਏਅਰ ਰਾਈਫਲ ਮਹਿਲਾ SH1 ਅਤੇ R8-50M ਰਾਈਫਲ ਥ੍ਰੀ-ਪੋਜੀਸ਼ਨ ਵਿੱਚ ਪਹਿਲੇ ਨੰਬਰ 'ਤੇ ਪਹੁੰਚ ਗਈ ਹੈ। ਲੇਖਰਾ ਨੇ ਮੰਗਲਵਾਰ ਨੂੰ ਟਵੀਟ ਕੀਤਾ, "R2-10M ਏਅਰ ਰਾਈਫਲ ਮਹਿਲਾ SH1 ਅਤੇ R8-50M ਰਾਈਫਲ 3 ਪੋਜੀਸ਼ਨ ਮਹਿਲਾ ਮੁਕਾਬਲਿਆਂ ਦੀ ਵਿਸ਼ਵ ਰੈਂਕਿੰਗ ਵਿੱਚ ਪਹਿਲੇ ਸਥਾਨ 'ਤੇ ਆ ਕੇ ਬਹੁਤ ਖੁਸ਼ ਹਾਂ। ਇਸ ਪ੍ਰਾਪਤੀ ਨੇ ਮੈਨੂੰ ਪ੍ਰੇਰਿਤ ਕੀਤਾ ਹੈ।" 20 ਸਾਲਾ ਅਵਨੀ ਪਿਛਲੇ ਸਾਲ ਟੋਕੀਓ ਪੈਰਾਲੰਪਿਕ ਵਿੱਚ 2 ਤਮਗੇ ਜਿੱਤ ਕੇ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਸੀ।

ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ : ਧਿਆਨ ਚੰਦ ਐਵਾਰਡੀ ਹਾਕੀ ਓਲੰਪੀਅਨ ਵਰਿੰਦਰ ਸਿੰਘ ਦਾ ਦਿਹਾਂਤ

PunjabKesari

ਉਨ੍ਹਾਂ ਨੇ ਇਤਿਹਾਸ ਰਚਦੇ ਹੋਏ 10 ਮੀਟਰ ਏਅਰ ਰਾਈਫਲ SH1 ਮੁਕਾਬਲੇ ਵਿੱਚ ਸੋਨ ਅਤੇ 50 ਮੀਟਰ ਰਾਈਫਲ 3-ਪੋਜ਼ੀਸ਼ਨ SH1 ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਅਵਨੀ ਪੈਰਾਲੰਪਿਕ ਸੋਨ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਵੀ ਹੈ। ਉਨ੍ਹਾਂ ਨੂੰ 2021 ਵਿੱਚ ਵੱਕਾਰੀ ਖੇਡ ਰਤਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਟੋਕੀਓ ਵਿੱਚ ਆਪਣੀ ਇਤਿਹਾਸਕ ਜਿੱਤ ਤੋਂ ਬਾਅਦ, ਲੇਖਰਾ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਫਰਾਂਸ ਦੇ ਸ਼ੈਟੋਰੋਕਸ ਵਿੱਚ ਪੈਰਾ ਸ਼ੂਟਿੰਗ ਵਿਸ਼ਵ ਕੱਪ ਵਿੱਚ ਵਾਪਸੀ ਕੀਤੀ ਅਤੇ R2-ਔਰਤਾਂ ਦੀ 10 ਮੀਟਰ ਏਅਰ ਰਾਈਫਲ ਸਟੈਂਡਿੰਗ SH1 ਵਿੱਚ 250.6 ਦੇ ਵਿਸ਼ਵ ਰਿਕਾਰਡ ਸਕੋਰ ਨਾਲ ਸੋਨ ਤਮਗਾ ਜਿੱਤਿਆ।

ਇਹ ਵੀ ਪੜ੍ਹੋ: ਅਮਰੀਕਾ 'ਚ ਵੱਡਾ ਰੇਲ ਹਾਦਸਾ, ਟਰੱਕ ਨਾਲ ਟੱਕਰ ਹੋਣ ਕਾਰਨ 3 ਲੋਕਾਂ ਦੀ ਮੌਤ, ਕਈ ਜ਼ਖ਼ਮੀ

 


author

cherry

Content Editor

Related News